ਟਰੰਪ ਦੀ ਟੀਮ ''ਤੇ ਭਾਰਤੀਆਂ ਦਾ ਦਬਦਬਾ, ਵ੍ਹਾਈਟ ਹਾਊਸ ''ਚ ਹੋਈ ਇਸ ਸ਼ਖਸ ਦੀ ਐਂਟਰੀ

Saturday, Jan 25, 2025 - 03:26 PM (IST)

ਟਰੰਪ ਦੀ ਟੀਮ ''ਤੇ ਭਾਰਤੀਆਂ ਦਾ ਦਬਦਬਾ, ਵ੍ਹਾਈਟ ਹਾਊਸ ''ਚ ਹੋਈ ਇਸ ਸ਼ਖਸ ਦੀ ਐਂਟਰੀ

ਵਾਸ਼ਿੰਗਟਨ (ਏਜੰਸੀ)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੀ ਟੀਮ ਵਿੱਚ ਇੱਕ ਹੋਰ ਭਾਰਤੀ ਮੂਲ ਦੇ ਅਮਰੀਕੀ ਸ਼ਖਸ ਨੂੰ ਸ਼ਾਮਲ ਕੀਤਾ ਹੈ। ਟਰੰਪ ਨੇ ਭਾਰਤੀ-ਅਮਰੀਕੀ ਸਾਬਕਾ ਪੱਤਰਕਾਰ ਕੁਸ਼ ਦੇਸਾਈ ਨੂੰ ਆਪਣਾ ਡਿਪਟੀ ਪ੍ਰੈਸ ਸਕੱਤਰ ਨਿਯੁਕਤ ਕੀਤਾ ਹੈ। ਇਹ ਐਲਾਨ 'ਵ੍ਹਾਈਟ ਹਾਊਸ' (ਅਮਰੀਕਾ ਦੇ ਰਾਸ਼ਟਰਪਤੀ ਦਾ ਅਧਿਕਾਰਤ ਦਫ਼ਤਰ ਅਤੇ ਰਿਹਾਇਸ਼) ਵੱਲੋਂ ਕੀਤਾ ਗਿਆ। ਦੇਸਾਈ ਪਹਿਲਾਂ 'ਰਿਪਬਲਿਕਨ ਨੈਸ਼ਨਲ ਕਨਵੈਨਸ਼ਨ-2024' ਲਈ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ ਅਤੇ ਆਇਓਵਾ ਦੀ ਰਿਪਬਲਿਕਨ ਪਾਰਟੀ ਲਈ ਕਮਿਊਨੀਕੇਸ਼ਨ ਡਾਇਰੈਕਟਰ ਵਜੋਂ ਸੇਵਾ ਨਿਭਾ ਚੁੱਕੇ ਹਨ। ਉਹ 'ਰਿਪਬਲਿਕਨ ਨੈਸ਼ਨਲ ਕਮੇਟੀ' ਵਿੱਚ ਡਿਪਟੀ ਕਮਿਊਨੀਕੇਸ਼ਨ ਡਾਇਰੈਕਟਰ (ਪੈਨਸਿਲਵੇਨੀਆ) ਵਜੋਂ ਵੀ ਸੇਵਾ ਨਿਭਾ ਚੁੱਕੇ ਹਨ।

ਇਹ ਵੀ ਪੜ੍ਹੋ: ਟਰੰਪ ਦੀ ਟੀਮ 'ਚ ਸ਼ਾਮਲ ਹੋਏ 2 ਭਾਰਤੀ, ਰਿੱਕੀ ਗਿੱਲ ਤੇ ਸੌਰਭ ਸ਼ਰਮਾ ਨੂੰ ਸੌਂਪੀਆਂ ਗਈਆਂ ਅਹਿਮ ਜ਼ਿੰਮੇਵਾਰੀਆਂ

PunjabKesari

ਵ੍ਹਾਈਟ ਹਾਊਸ ਨੇ ਸ਼ੁੱਕਰਵਾਰ ਨੂੰ ਦੇਸਾਈ ਦੀ ਨਾਮਜ਼ਦਗੀ ਦਾ ਐਲਾਨ ਕੀਤਾ। ਵ੍ਹਾਈਟ ਹਾਊਸ ਦਫ਼ਤਰ ਆਫ਼ ਕਮਿਊਨੀਕੇਸ਼ਨ ਦੀ ਨਿਗਰਾਨੀ, ਡਿਪਟੀ ਵ੍ਹਾਈਟ ਹਾਊਸ ਚੀਫ਼ ਆਫ਼ ਸਟਾਫ਼ ਅਤੇ ਕੈਬਨਿਟ ਸਕੱਤਰ ਟੇਲਰ ਬੁਡੋਵਿਚ ਕਰਨਗੇ। ਟਰੰਪ ਨੇ ਪਹਿਲਾਂ ਸਟੀਵਨ ਚਿਊਂਗ ਨੂੰ ਰਾਸ਼ਟਰਪਤੀ ਦੇ ਸਹਾਇਕ ਅਤੇ ਵ੍ਹਾਈਟ ਹਾਊਸ ਕਮਿਊਨੀਕੇਸ਼ਨ ਡਾਇਰੈਕਟਰ  ਅਤੇ ਕੈਰੋਲੀਨ ਲੇਵਿਟ ਨੂੰ ਰਾਸ਼ਟਰਪਤੀ ਦੇ ਸਹਾਇਕ ਅਤੇ ਪ੍ਰੈਸ ਸਕੱਤਰ ਵਜੋਂ ਨਿਯੁਕਤ ਕਰਨ ਦਾ ਐਲਾਨ ਕੀਤਾ ਸੀ।

ਇਹ ਵੀ ਪੜ੍ਹੋ : ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਪੰਨੂ ਦੀ ਮੌਜੂਦਗੀ ਤੋਂ ਭਾਰਤ ਚਿੰਤਤ, ਅਮਰੀਕਾ ਨਾਲ ਗੱਲ ਕਰੇਗਾ

ਟਰੰਪ ਦੀ ਕੈਬਨਿਟ ਵਿੱਚ ਭਾਰਤੀ ਮੂਲ ਦੇ ਵਿਅਕਤੀ ਦਾ ਦਬਦਬਾ

  • ਕਾਸ਼ ਪਟੇਲ- ਟਰੰਪ ਨੇ ਭਾਰਤੀ ਮੂਲ ਦੇ ਕਾਸ਼ ਪਟੇਲ ਨੂੰ ਅਮਰੀਕਾ ਦਾ ਨਵਾਂ FBI ਮੁਖੀ ਵਜੋਂ ਨਾਮਜ਼ਦ ਕੀਤਾ ਹੈ, ਹਾਲਾਂਕਿ FBI ਡਾਇਰੈਕਟਰ ਵਜੋਂ ਕਾਸ਼ ਪਟੇਲ ਦੀ ਨਾਮ ਦੀ ਪੁਸ਼ਟੀ ਲਈ 30 ਜਨਵਰੀ ਨੂੰ ਸੁਣਵਾਈ ਹੋਵੇਗੀ।
  • ਵਿਵੇਕ ਰਾਮਾਸਵਾਮੀ- ਵਿਵੇਕ ਰਾਮਾਸਵਾਮੀ ਨੂੰ ਨਵੇਂ ਸਰਕਾਰੀ ਕੁਸ਼ਲਤਾ ਵਿਭਾਗ (DOGE) ਲਈ ਚੁਣਿਆ ਹੈ। ਰਾਮਾਸਵਾਮੀ ਦਾ ਕੰਮ ਸਰਕਾਰ ਨੂੰ ਸਲਾਹ ਦੇਣਾ ਹੋਵੇਗਾ।
  • ਜੈ ਭੱਟਾਚਾਰੀਆ- ਜੈ ਭੱਟਾਚਾਰੀਆ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (NIH) ਦਾ ਡਾਇਰੈਕਟਰ ਨਿਯੁਕਤ ਕੀਤਾ ਹੈ।
  • ਤੁਲਸੀ ਗਬਾਰਡ- ਤੁਲਸੀ ਗੈਬਾਰਡ ਨੂੰ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਨਿਯੁਕਤ ਕੀਤਾ ਹੈ। ਉਹ ਹਾਲ ਹੀ ਵਿੱਚ ਡੈਮੋਕ੍ਰੇਟਿਕ ਪਾਰਟੀ ਛੱਡ ਕੇ ਰਿਪਬਲਿਕਨ ਪਾਰਟੀ ਵਿੱਚ ਸ਼ਾਮਲ ਹੋਈ ਹੈ।
  • ਹਰਮੀਤ ਕੇ ਢਿੱਲੋਂ - ਟਰੰਪ ਨੇ ਢਿੱਲੋਂ ਨੂੰ ਨਿਆਂ ਵਿਭਾਗ ਵਿੱਚ ਸਿਵਲ ਰਾਈਟਸ ਲਈ ਸਹਾਇਕ ਅਟਾਰਨੀ ਜਨਰਲ ਵਜੋਂ ਨਾਮਜ਼ਦ ਕੀਤਾ।

ਇਹ ਵੀ ਪੜ੍ਹੋ: ਗੈਰ-ਕਾਨੂੰਨੀ ਪ੍ਰਵਾਸੀਆਂ ਲਈ ਦੇਸ਼ ਨਿਕਾਲੇ ਦੀਆਂ ਉਡਾਣਾਂ ਸ਼ੁਰੂ ਕਰਨ 'ਤੇ ਬੋਲੇ ਟਰੰਪ, 'ਅਸੀਂ Criminals ਨੂੰ ਬਾਹਰ ਕੱਢ ਰਹੇ ਹਾਂ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News