ਟਰੰਪ ਨੇ ਸੁਰੱਖਿਆ ਸਬੰਧੀ ਸਾਂਝੇ ਖਤਰੇ ਨਾਲ ਨਜਿੱਠਣ ਲਈ UNSC ਨੂੰ ਕੀਤੀ ਅਪੀਲ

12/07/2019 2:24:39 AM

ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਤੋਂ ਅਪੀਲ ਕੀਤੀ ਕਿ ਉਹ ਸੁਰੱਖਿਆ ਦੇ ਸਾਂਝੇ ਖਤਰੇ ਦੀ ਸਮੱਸਿਆ ਨਾਲ ਨਜਿੱਠਣ ਅਤੇ ਦੁਨੀਆ ਭਰ 'ਚ ਧਾਰਮਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਨ। ਟਰੰਪ ਨੇ ਪ੍ਰੀਸ਼ਦ ਦੇ ਸਥਾਈ ਨੁਮਾਇੰਦਿਆਂ ਦੇ ਨਾਲ ਦੁਪਹਿਰ ਦੇ ਭੋਜਨ ਦੌਰਾਨ ਬੈਠਕ 'ਚ ਆਖਿਆ ਕਿ ਸਾਡੇ ਦੇਸ਼ ਅੱਤਵਾਦ, ਨਸ਼ੀਲੇ ਪਦਾਰਥਾਂ ਦੀ ਤੱਸਕਰੀ, ਗੈਰ-ਕਾਨੂੰਨੀ ਇਮੀਗ੍ਰੇਸ਼ਨ, ਸਾਇਬਰ ਹਮਲਾ ਸਮੇਤ ਸੁਰੱਖਿਆ ਸਬੰਧੀ ਸਾਂਝੇ ਖਤਰੇ ਅਤੇ ਪ੍ਰਮਾਣੂ ਅਤੇ ਜੈਵਿਕ ਹਥਿਆਰਾਂ ਦੇ ਪ੍ਰਸਾਰ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ।

ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੀ ਮਹੀਨੇ ਵਾਰ ਆਧਾਰ 'ਤੇ ਵਾਰੀ-ਵਾਰੀ ਤੋਂ ਮਿਲਣ ਵਾਲੀ ਅਗਵਾਈ ਦੇ ਤਹਿਤ ਦਸੰਬਰ 'ਚ ਅਮਰੀਕਾ ਇਸ ਦੇ ਪ੍ਰਧਾਨ ਦੇ ਅਹੁਦੇ ਦੀ ਜ਼ਿੰਮੇਵਾਰੀ ਨਿਭਾ ਰਿਹਾ ਹੈ। ਟਰੰਪ ਨੇ ਵ੍ਹਾਈਟ ਹਾਊਸ 'ਚ ਆਖਿਆ ਕਿ ਅਸੀਂ ਇਨ੍ਹਾਂ ਸੱਮਸਿਆਵਾਂ ਨਾਲ ਨਜਿੱਠਣ ਲਈ ਸਖਤ ਮਿਹਨਤ ਕਰ ਰਹੇ ਹਾਂ। ਇਸ ਤੋਂ ਜ਼ਰੂਰੀ ਕੁਝ ਹੋਰ ਨਹੀਂ ਹੋ ਸਕਦਾ।

ਪ੍ਰੀਸ਼ਦ ਨੂੰ ਇਨ੍ਹਾਂ ਤੋਂ ਅਤੇ ਦੁਨੀਆ ਦੇ ਸਾਹਮਣੇ ਮੌਜੂਦ ਹੋਰ ਖਤਰਿਆਂ ਨਾਲ ਨਜਿੱਠਣ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਆਖਿਆ ਕਿ ਇਸ 'ਚ ਈਰਾਨੀ ਸ਼ਾਸਨ ਦਾ ਵਿਵਹਾਰ ਵੀ ਸ਼ਾਮਲ ਹੈ, ਜਿਸ ਨੇ ਕੁਝ ਹੀ ਸਮੇਂ 'ਚ ਸੈਂਕੇੜ ਲੋਕਾਂ ਦੀ ਹੱਤਿਆ ਕਰ ਦਿੱਤੀ। ਉਹ ਪ੍ਰਦਰਸ਼ਨਕਾਰੀਆਂ ਦੀ ਹੱਤਿਆ ਕਰ ਰਹੇ ਹਨ। ਉਨ੍ਹਾਂ ਨੇ ਉਨ੍ਹਾਂ ਦੀ ਇੰਟਰਨੈੱਟ ਸਿਸਟਮ ਬੰਦ ਕਰ ਦਿੱਤੀ ਹੈ। ਟਰੰਪ ਨੇ ਸੁਰੱਖਿਆ ਪ੍ਰੀਸ਼ਦ ਦੇ ਮੈਂਬਰਾਂ ਤੋਂ ਅਪੀਲ ਕੀਤੀ ਕਿ ਉਹ ਵਿਸ਼ਵ 'ਚ ਧਾਰਮਿਕ ਆਜ਼ਾਦੀ ਨੂੰ ਉਤਸ਼ਾਹਿਤ ਕਰਨ ਦੇ ਅਮਰੀਕਾ ਦੇ ਅਹਿਮ ਯਤਨਾਂ 'ਚ ਸ਼ਾਮਲ ਹੋਵੇ।


Khushdeep Jassi

Content Editor

Related News