ਵ੍ਹਾਈਟ ਹਾਊਸ ਪਰਤਣ ਦਾ ਸੁਪਨਾ ਦੇਖ ਰਹੇ ਟਰੰਪ ਨੂੰ ਝਟਕਾ, ਕੋਰਟ ਨੇ ਠੋਕਿਆ 10 ਲੱਖ ਡਾਲਰ ਦਾ ਜੁਰਮਾਨਾ

Saturday, Jan 21, 2023 - 11:50 AM (IST)

ਵ੍ਹਾਈਟ ਹਾਊਸ ਪਰਤਣ ਦਾ ਸੁਪਨਾ ਦੇਖ ਰਹੇ ਟਰੰਪ ਨੂੰ ਝਟਕਾ, ਕੋਰਟ ਨੇ ਠੋਕਿਆ 10 ਲੱਖ ਡਾਲਰ ਦਾ ਜੁਰਮਾਨਾ

ਨਿਊਯਾਰਕ (ਭਾਸ਼ਾ)- ਅਮਰੀਕਾ ਦੀ ਇਕ ਸੰਘੀ ਅਦਾਲਤ ਦੇ ਜੱਜ ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਨ੍ਹਾਂ ਦੇ ਵਕੀਲ ’ਤੇ ਵੀਰਵਾਰ ਨੂੰ ਲਗਭਗ 10 ਲੱਖ ਡਾਲਰ ਦਾ ਜੁਰਮਾਨਾ ਲਗਾਇਆ ਹੈ। ਫਲੋਰਿਡਾ ਦੀ ਇਕ ਅਦਾਲਤ ਨੇ ਵੀਰਵਾਰ ਨੂੰ ਇਹ ਹੁਕਮ ਦਿੱਤਾ। ਟਰੰਪ ’ਤੇ ਇਹ ਜੁਰਮਾਨਾ ਉਨ੍ਹਾਂ ਦੇ ਉਸ ਦਾਅਵੇ ’ਤੇ ਲਗਾਇਆ ਗਿਆ ਹੈ ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਹਿਲੇਰੀ ਕਲਿੰਟਨ ਨੇ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਧਾਂਧਲੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਅਮਰੀਕਾ ਦੇ ਜ਼ਿਲ੍ਹਾ ਜੱਜ ਡੋਨਾਲਡ ਐਮ. ਮਿਡਲਬਰੂਕਸ ਨੇ ਕਿਹਾ ਕਿ ਰਿਪਬਲੀਕਨ ਨੇਤਾ, ਜੋ 2024 ਵਿਚ ਵ੍ਹਾਈਟ ਹਾਊਸ ਪਰਤਣ ਦੀ ਉਮੀਦ ਲਗਾਈ ਬੈਠੇ ਹਨ, ਨੇ ਲਗਾਤਾਰ ਅਦਾਲਤਾਂ ਦੀ ਦੁਰਵਰਤੋਂ ਕੀਤੀ ਅਤੇ ਇਕ ਸਿਆਸੀ ਸਾਜ਼ਿਸ਼ ਦੇ ਤਹਿਤ ਬੇਈਮਾਨੀ ਨਾਲ ਅੱਗੇ ਵਧਣ ਲਈ ਮੁਕੱਦਮਾ ਦਾਇਰ ਕੀਤਾ।

ਇਹ ਵੀ ਪੜ੍ਹੋ: ਰੂਸੀ ਬੱਚੀ ਦੇ ਸਿਰ ਚੜ੍ਹਿਆ ਹਿੰਦੀ ਦਾ ਖੁਮਾਰ, ਕਰਦੀ ਹੈ ਹਨੂੰਮਾਨ ਚਾਲੀਸਾ ਦਾ ਪਾਠ, ਵੇਖੋ ਵੀਡੀਓ

ਟਰੰਪ ਨੇ ਜੋ ਮੁਕੱਦਮਾ ਦਾਇਰ ਕੀਤਾ ਸੀ ਅਤੇ ਜਿਸਨੂੰ ਮਿਡਲਬਰੁਕ ਨੇ ਪਿਛਲੇ ਸਾਲ ਖਾਰਿਜ ਕਰ ਦਿੱਤਾ ਸੀ, ਉਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਹਿਲੇਰੀ ਕਲਿੰਟਨ, ਜੋ 2016 ਦੀਆਂ ਰਾਸ਼ਟਰਪਤੀ ਚੋਣਾਂ ਵਿਚ ਟਰੰਪ ਤੋਂ ਹਾਰ ਗਈ ਸੀ, ਨੇ ਉਨ੍ਹਾਂ ਦੀ ਚੋਣ ਮੁਹਿੰਮ ਨੂੰ ਪ੍ਰਭਾਵਿਤ ਕਰਨ ਲਈ ਰੂਸ ਨਾਲ ਮਿਲੀਭੁਗਤ ਕੀਤੀ ਸੀ। ਉਸ ਮੁਕੱਦਮੇ ਵਿਚ ਟਰੰਪ ਨੇ ਹਰਜਾਨੇ ਦੇ ਰੂਪ ਵਿਚ 70 ਮਿਲੀਅਨ ਡਾਲਰ ਦੀ ਮੰਗ ਕੀਤੀ ਸੀ। ਜੱਜ ਨੇ 45 ਸਫਿਆਂ ਦੇ ਲਿਖਤ ਹੁਕਮ ਵਿਚ ਕਿਹਾ ਕਿ ਇਹ ਮੁਕੱਦਮਾ ਕਦੇ ਨਹੀਂ ਲਿਆਂਦਾ ਜਾਣਾ ਚਾਹੀਦਾ ਸੀ। ਕਾਨੂੰਨੀ ਦਾਅਵੇ ਦੇ ਰੂਪ ਵਿਚ ਇਸਦੀ ਬੇਲੋੜੀ ਸ਼ੁਰੂਆਤ ਤੋਂ ਹੀ ਸਪਸ਼ਟ ਸੀ। ਕਿਸੇ ਵੀ ਜ਼ਿੰਮੇਵਾਰ ਵਕੀਲ ਨੂੰ ਇਸਨੂੰ ਦਾਇਰ ਨਹੀਂ ਕਰਨਾ ਚਾਹੀਦਾ ਸੀ। ਇਕ ਸਿਆਸੀ ਉਦੇਸ਼ ਲਈ, ਸੋਧੀ ਸ਼ਿਕਾਇਤ ਨੂੰ ਕਿਸੇ ਵੀ ਸੂਰਤ ਵਿਚ ਕਾਨੂੰਨੀ ਦਾਅਵਾ ਨਹੀਂ ਦੱਸਿਆ ਜਾਣਾ ਚਾਹੀਦਾ ਸੀ। ਕੋਰਟ ਨੇ ਆਪਣੇ ਫੈਸਲੇ ਵਿਚ ਟਰੰਪ ਦੇ ਵਕੀਲ ਅਲੀਨਾ ਹੱਬਾ ’ਤੇ ਵੀ ਜੁਰਮਾਨਾ ਲਗਾਇਆ ਹੈ।

ਇਹ ਵੀ ਪੜ੍ਹੋ: ਬ੍ਰਿਟੇਨ ਦੇ PM ਰਿਸ਼ੀ ਸੁਨਕ ਨੂੰ ਲੱਗਾ 10,000 ਰੁਪਏ ਦਾ ਜੁਰਮਾਨਾ, ਜਾਣੋ ਵਜ੍ਹਾ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News