ਟਰੂਡੋ ਨੂੰ ਚੋਣਾਂ 'ਚ ਮਿਲੀ ਜਿੱਤ 'ਤੇ ਟਰੰਪ ਤੇ ਸਕਾਟ ਨੇ ਦਿੱਤੀ ਵਧਾਈ

Tuesday, Oct 22, 2019 - 11:59 PM (IST)

ਟਰੂਡੋ ਨੂੰ ਚੋਣਾਂ 'ਚ ਮਿਲੀ ਜਿੱਤ 'ਤੇ ਟਰੰਪ ਤੇ ਸਕਾਟ ਨੇ ਦਿੱਤੀ ਵਧਾਈ

ਵਾਸ਼ਿੰਗਟਨ/ਓਟਾਵਾ - ਲਿਬਰਲ ਸਰਕਾਰ ਦੀ ਫੈਡਰਲ ਚੋਣਾਂ 'ਚ ਦੂਜੀ ਵਾਰ ਜਿੱਤ ਤੋਂ ਬਾਅਦ ਗਲੋਬਲ ਨੇਤਾਵਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਗੁਆਂਢੀ ਮੁਲਕ 'ਚ ਹੋਈਆਂ ਫੈਡਰਲ ਚੋਣਾਂ 'ਚ ਆਪਣੇ ਮਿੱਤਰ ਅਤੇ ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੂੰ ਟਵੀਟ ਕਰ ਵਧਾਈ ਦਿੱਤੀ ਹੈ। ਉਨ੍ਹਾਂ ਟਵੀਟ ਕਰ ਲਿੱਖਿਆ ਕਿ, 'ਵਧਾਈਆਂ ਜਸਟਿਨ ਟਰੂਡੋ ਬਹਿਤਰੀਨ ਅਤੇ ਸ਼ਾਨਦਾਰ ਜਿੱਤ ਲਈ। ਕੈਨੇਡਾ ਚੰਗਾ ਕਰ ਰਿਹਾ ਹੈ। ਮੈਂ ਸਾਡੇ ਦੋਹਾਂ ਦੇਸ਼ਾਂ ਬਿਹਤਰੀ ਦੀ ਦਿਸ਼ਾ 'ਚ ਤੁਹਾਡੇ ਨਾਲ ਕੰਮ ਕਰਨ ਲਈ ਉਤਸਕ ਹਾਂ।' ਦੱਸ ਦਈਏ ਕਿ ਪਿਛਲੇ ਸਾਲ ਨਾਫਤਾ ਸਮਝੌਤੇ ਅਤੇ ਟ੍ਰੇਡ ਨੂੰ ਲੈ ਕੇ ਟਰੂਡੋ ਅਤੇ ਟਰੰਪ ਵਿਚਾਲੇ ਤਣਾਤਣੀ ਹੋ ਗਈ ਸੀ ਜਿਸ ਤੋਂ ਬਾਅਦ ਇਸ ਸਾਲ ਨਾਫਤਾ ਸਮਝੌਤੇ ਸਿਰੇ ਚੜ੍ਹਿਆ ਹੈ।

ਉਥੇ ਹੀ ਆਸਟ੍ਰੇਲੀਆਈ ਪ੍ਰਧਾਨ ਮੰਤਰੀ ਸਕਾਟ ਮੋਰੀਸਨ ਨੇ ਵੀ ਜਸਟਿਨ ਟਰੂਡੋ ਨੂੰ ਟਵੀਟ ਕਰ ਵਧਾਈ ਦਿੱਤੀ। ਉਨ੍ਹਾਂ ਟਵੀਟ ਕਰਦਿਆਂ ਲਿੱਖਿਆ ਕਿ, 'ਵਧਾਈ ਜਸਟਿਨ ਟਰੂਡੋ, ਚੋਣਾਂ 'ਚ ਜਿੱਤ ਲਈ। ਬਾਕੀ ਮੈਂ ਉਤਸਕ ਹਾਂ ਤੁਹਾਡੇ ਨਾਲ ਮੁੜ ਆਸਟ੍ਰੇਲੀਆ ਅਤੇ ਕੈਨੇਡਾ ਦੇ ਦੋ-ਪੱਖੀ ਸਬੰਧਾਂ ਨੂੰ ਹੋਰ ਮਜ਼ਬੂਤ ਬਣਾਉਣ 'ਤੇ ਕੰਮ ਕਰਨ ਲਈ।' ਦੱਸ ਦਈਏ ਕਿ ਟਰੂਡੋ ਦੀ ਸਰਕਾਰ ਹਾਊਸ ਆਫ ਕਾਮਨਸ 'ਚ ਬਹੁਮਤ ਹਾਸਲ ਕਰਨ 'ਚ ਅਸਫਲ ਰਹੀ ਅਤੇ ਕੁਝ ਦਿਨਾਂ ਹੋ ਸਕਦਾ ਕਿ ਲਿਬਰਲ ਸਰਕਾਰ ਕਿਸੇ ਪਾਰਟੀ ਨਾਲ ਗਠਜੋੜ ਕਰੇ।

PunjabKesari


author

Khushdeep Jassi

Content Editor

Related News