ਟਰੰਪ, ਟਰਨਬੁੱਲ ਨੇ ਭਾਰਤ, ਜਾਪਾਨ ਨਾਲ ਸਬੰਧ ਵਧਾਉਣ ਦੇ ਤਰੀਕਿਆਂ ''ਤੇ ਕੀਤੀ ਚਰਚਾ
Saturday, Feb 24, 2018 - 12:04 PM (IST)

ਵਾਸ਼ਿੰਗਟਨ(ਭਾਸ਼ਾ)— ਅਰਮੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਮੈਲਕਮ ਟਰਨਬੁੱਲ ਨੇ ਅੱਜ ਆਜ਼ਾਦ ਅਤੇ ਮੁਕਤ ਭਾਰਤ-ਪ੍ਰਸ਼ਾਂਤ ਨੂੰ ਵਧਾਵਾ ਦੇਣ ਦੀ ਵਚਨਬੱਧਤਾ ਦੋਹਰਾਈ ਅਤੇ ਭਾਰਤ ਤੇ ਜਾਪਾਨ ਨਾਲ ਚਾਰੇ ਪਾਸਿਓਂ ਸਹਿਯੋਗ ਦਾ ਵਿਸਤਾਰ ਕਰਨ ਦੀ ਅਹਿਮੀਅਤ ਦੀ ਫਿਰ ਤੋਂ ਪੁਸ਼ਟੀ ਕੀਤੀ। ਬੈਠਕ ਤੋਂ ਬਾਅਦ ਵ੍ਹਾਈਟ ਹਾਊਸ ਨੇ ਕਿਹਾ ਕਿ ਟਰੰਪ ਅਤੇ ਟਰਨਬੁੱਲ ਨੇ ਜਾਪਾਨ ਨਾਲ ਤਿੰਨ-ਪੱਖੀ ਸਹਿਯੋਗ ਨੂੰ ਡੂੰਘਾ ਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ ਅਤੇ ਆਸਟ੍ਰੇਲੀਆ, ਅਮਰੀਕਾ, ਜਾਪਾਨ ਅਤੇ ਭਾਰਤ ਨਾਲ ਸਹਿਯੋਗ ਦਾ ਵਿਸਤਾਰ ਕਰਨ ਦੀ ਅਹਿਮੀਅਤ ਦੀ ਫਿਰ ਤੋਂ ਪੁਸ਼ਟੀ ਕੀਤੀ।
ਦੱਖਣੀ ਚੀਨ ਸਾਗਰ ਵਿਚ ਸਥਿਤੀ 'ਤੇ ਚਿੰਤਾ ਜਤਾਉਂਦੇ ਹੋਏ, ਉਨ੍ਹਾਂ ਨੇ ਸਾਰੇ ਪੱਖਾਂ ਨੂੰ ਸਯੰਮ ਵਰਤਣ ਅਤੇ ਵਿਵਾਦ ਨੂੰ ਕੌਮਾਂਤਰੀ ਕਾਨੂੰਨ ਮੁਤਾਬਕ ਸ਼ਾਂਤੀਪੂਰਨ ਢੰਗ ਨਾਲ ਹੱਲ ਕਰਨ ਦੀ ਬੇਨਤੀ ਕੀਤੀ। ਟਰੰਪ ਨੇ ਅਮਰੀਕਾ ਦੇ ਸ਼ਿਪਿੰਗ ਮੁਹਿੰਮਾਂ ਦੀ ਆਜ਼ਾਦ ਮੁਹਿੰਮ ਦਾ ਸਮਰਥਨ ਜਾਰੀ ਰੱਖਣ ਲਈ ਟਰਨਬੁੱਲ ਨੂੰ ਧੰਨਵਾਦ ਕਿਹਾ। 'ਓਵਰਸੀਜ ਪ੍ਰਾਈਵੇਟ ਇਨਵੈਸਟਮੈਂਟ ਕੋਰਪੋਰੇਸ਼ਨ' ਨੇ ਆਸਟ੍ਰੇਲੀਆ ਨਾਲ ਇਕ ਸਹਿਮਤੀ ਪੱਤਰ 'ਤੇ ਦਸਤਖਤ ਕੀਤੇ ਹਨ। ਇਹ ਐਮ.ਓ.ਯੂ ਭਾਰਤ ਪ੍ਰਸ਼ਾਂਤ ਖੇਤਰ ਵਿਚ ਉਚ ਗੁਣਵੱਤਾ ਦੇ ਬੁਨਿਆਦੀ ਢਾਂਚੇ ਦੇ ਨਿਵੇਸ਼ ਦੇ ਸਮਰਥਨ ਨੂੰ ਅੱਗੇ ਵਧਾਉਣ ਅਤੇ ਰੈਗੂਲੇਸ਼ਨ, ਪਾਰਦਰਸ਼ਿਤਾ ਅਤੇ ਸਥਾਨਕ ਪੂੰਜੀ ਬਾਜ਼ਾਰਾਂ ਨੂੰ ਬਹਿਤਰ ਕਰਨ ਦੇ ਮਕਸਦ ਨਾਲ ਸੁਧਾਰਾਂ ਨੂੰ ਵਧਾਵਾ ਦੇਣ ਲਈ ਕੀਤੇ ਗਏ ਹਨ।
ਇਸ ਦਾ ਨਿਸ਼ਾਨਾ ਚੀਨ ਦੇ ਵਨ ਬੈਲਟ ਵਨ ਰੋਡ ਪਹਿਲ 'ਤੇ ਹੈ, ਜਿਸ ਨੇ ਖੇਤਰ ਵਿਚ ਵੱਖ-ਵੱਖ ਦੇਸ਼ਾਂ ਨੂੰ ਚਿੰਤਾ ਵਿਚ ਪਾ ਦਿੱਤਾ ਹੈ। ਅੱਤਵਾਦੀਆਂ ਵੱਲੋਂ ਸਾਈਬਰਸਪੇਸ ਦਾ ਇਸਤੇਮਾਲ ਕਰਨ ਅਤੇ ਦੋਵਾਂ ਰਾਸ਼ਟਰਾਂ ਅਤੇ ਗਲੋਬਲ ਕਮਿਊਨਿਟੀ ਲਈ ਅੱਤਵਾਦ ਤੋਂ ਵਧਦੇ ਖਤਰੇ 'ਤੇ ਚਿੰਤਾ ਜਤਾਉਂਦੇ ਹੋਏ, ਟਰੰਪ ਅਤੇ ਟਰਨਬੁੱਲ ਨੇ ਅਫਗਾਨਿਸਤਾਨ ਅਤੇ ਉਥੇ ਸ਼ਾਂਤੀ, ਸੁਰੱਖਿਆ ਲਈ ਲੋਕਾਂ ਦੀ ਸਹਾਹਿਤਾ ਕਰਨ ਲਈ ਨਿਰੰਤਰ ਕੋਸ਼ਿਸ਼ ਕਰਦੇ ਰਹਿਣ ਅਤੇ ਪਨਾਹਗਾਹਾਂ ਵਿਚ ਅੱਤਵਾਦੀਆਂ ਦੀ ਪਹੁੰਚ ਰੋਕਣ 'ਤੇ ਚਰਚਾ ਕੀਤੀ। ਵ੍ਹਾਈਟ ਹਾਊਸ ਮੁਤਾਬਕ ਟਰੰਪ ਨੇ ਦੱਖਣੀ ਪੂਰਬੀ ਏਸ਼ੀਆ ਵਿਚ ਅੱਤਵਾਦ ਦੀ ਰੋਕਥਾਮ ਅਦਾ ਕੀਤੀ। ਇਸ ਤੋਂ ਪਹਿਲਾਂ, ਵ੍ਹਾਈਟ ਹਾਊਸ ਵਿਚ ਸੰਯੁਕਤ ਪੱਤਰਕਾਰ ਸੰਮੇਲਨ ਵਿਚ ਟਰੰਪ ਨੇ ਕਿਹਾ ਕਿ ਆਸਟ੍ਰੇਲੀਆ ਕੋਰੀਆ ਪ੍ਰਾਇਦੀਪ ਨੂੰ ਪ੍ਰਮਾਣੂ ਖਤਰਾ ਰਹਿਤ ਬਣਾਉਣ ਲਈ ਵਧ ਤੋਂ ਵਧ ਦਬਾਅ ਬਣਾਉਣ ਲਈ ਸਾਡੀ ਮੁਹਿੰਮ ਵਿਚ ਸਾਡਾ ਸਭ ਤੋਂ ਕਰੀਬੀ ਸਹਿਯੋਗੀ ਹੈ। ਅਸੀਂ ਅੱਜ ਕੋਰੀਆ 'ਤੇ ਸਭ ਤੋਂ ਵੱਡੀਆਂ ਪਾਬੰਦੀਆਂ ਲਗਾਈਆਂ ਹਨ, ਜੋ ਕਿਸੇ ਹੋਰ ਦੇਸ਼ 'ਤੇ ਕਦੇ ਨਹੀਂ ਲਗਾਈਆਂ ਹਨ। ਸਾਨੂੰ 'ਪ੍ਰਮਾਣੂ ਤਬਾਹੀ' ਨਾਲ ਦੁਨੀਆ ਨੂੰ ਧਮਕਾਉਣ ਵਾਲੀ 'ਬੇਰਹਿਮ ਤਾਨਾਸ਼ਾਹੀ' ਨੂੰ ਰੋਕਣ ਲਈ ਇਕੱਠੇ ਖੜ੍ਹੇ ਰਹਿਣਾ ਹੋਵੇਗਾ।