ਟਰੰਪ ਦੇ ਸਹੁੰ ਚੁੱਕ ਸਮਾਗਮ ਨੂੰ ਟੀਵੀ ''ਤੇ ਲਗਭਗ 2.46 ਕਰੋੜ ਦਰਸ਼ਕਾਂ ਨੇ ਦੇਖਿਆ
Wednesday, Jan 22, 2025 - 10:07 AM (IST)
ਨਿਊਯਾਰਕ (ਏ.ਪੀ.)- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਹੁੰ ਚੁੱਕ ਸਮਾਗਮ ਨੂੰ ਟੈਲੀਵਿਜ਼ਨ 'ਤੇ ਅੰਦਾਜ਼ਨ 2.46 ਕਰੋੜ (24.6 ਮਿਲੀਅਨ) ਦਰਸ਼ਕਾਂ ਨੇ ਦੇਖਿਆ। ਅਮਰੀਕਾ ਵਿੱਚ ਰਾਸ਼ਟਰਪਤੀ ਦਾ ਕਾਰਜਕਾਲ ਚਾਰ ਸਾਲ ਹੁੰਦਾ ਹੈ ਅਤੇ ਟਰੰਪ ਨੇ ਦੂਜੀ ਵਾਰ ਰਾਸ਼ਟਰਪਤੀ ਵਜੋਂ ਅਹੁਦਾ ਸੰਭਾਲਿਆ ਹੈ। ਨੀਲਸਨ ਕੰਪਨੀ ਨੇ ਮੰਗਲਵਾਰ ਨੂੰ ਕਿਹਾ ਕਿ ਸਾਬਕਾ ਰਾਸ਼ਟਰਪਤੀ ਜੋਅ ਬਾਈਡੇਨ ਦੇ 2021 ਦੇ ਉਦਘਾਟਨ ਸਮਾਰੋਹ ਲਈ ਦਰਸ਼ਕਾਂ ਦੀ ਗਿਣਤੀ ਘੱਟ ਸੀ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੀ ਟੈਰਿਫ ਦੀ ਧਮਕੀ 'ਤੇ ਬੋਲੇ PM ਟਰੂਡੋ, ਕੈਨੇਡਾ ਸਖ਼ਤ ਜਵਾਬ ਦੇਣ ਲਈ ਤਿਆਰ
ਬਾਈਡੇਨ ਦੇ ਸਹੁੰ ਚੁੱਕ ਸਮਾਗਮ ਨੂੰ 33.8 ਮਿਲੀਅਨ ਮਤਲਬ 3.38 ਕਰੋੜ ਲੋਕਾਂ ਨੇ ਦੇਖਿਆ, ਜਦੋਂ ਕਿ ਟਰੰਪ ਦੇ ਪਿਛਲੇ ਕਾਰਜਕਾਲ ਦੌਰਾਨ 2017 ਵਿੱਚ ਹੋਏ ਸਹੁੰ ਚੁੱਕ ਸਮਾਗਮ ਨੂੰ 36 ਮਿਲੀਅਨ ਮਤਲਬ 3.6 ਕਰੋੜ ਦਰਸ਼ਕਾਂ ਨੇ ਦੇਖਿਆ ਸੀ। ਪਿਛਲੇ 50 ਸਾਲਾਂ ਵਿੱਚ ਸਹੁੰ ਚੁੱਕ ਸਮਾਗਮ ਵਿੱਚ ਦਰਸ਼ਕਾਂ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਈ ਹੈ। ਜਦੋਂ ਰੋਨਾਲਡ ਰੀਗਨ ਨੇ 1981 ਵਿੱਚ ਅਹੁਦਾ ਸੰਭਾਲਿਆ ਸੀ ਤਾਂ ਇਹ ਗਿਣਤੀ 41.8 ਮਿਲੀਅਨ ਮਤਲਬ 4.18 ਕਰੋੜ ਸੀ, ਅਤੇ 2004 ਵਿੱਚ ਜਾਰਜ ਡਬਲਯੂ. ਬੁਸ਼ ਦੇ ਦੂਜੇ ਕਾਰਜਕਾਲ ਦੌਰਾਨ 15.5 ਮਿਲੀਅਨ ਮਤਲਬ 1.55 ਕਰੋੜ ਲੋਕਾਂ ਨੇ ਸਹੁੰ ਚੁੱਕ ਸਮਾਰੋਹ ਦੇਖਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।