ਪੁਤਿਨ ਵੱਲੋਂ ਕੈਦੀਆਂ ਦੀ ਅਦਲਾ-ਬਦਲੀ ''ਤੇ ਕੀਤੇ ਸੌਦੇ ਬਾਰੇ ਟਰੰਪ ਦਾ ਬਿਆਨ ਆਇਆ ਸਾਹਮਣੇ

Sunday, Aug 04, 2024 - 04:05 PM (IST)

ਪੁਤਿਨ ਵੱਲੋਂ ਕੈਦੀਆਂ ਦੀ ਅਦਲਾ-ਬਦਲੀ ''ਤੇ ਕੀਤੇ ਸੌਦੇ ਬਾਰੇ ਟਰੰਪ ਦਾ ਬਿਆਨ ਆਇਆ ਸਾਹਮਣੇ

ਵਾਸ਼ਿੰਗਟਨ (ਯੂ. ਐਨ. ਆਈ.)- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਨਿਆ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕੈਦੀਆਂ ਦੀ ਅਦਲਾ-ਬਦਲੀ 'ਤੇ ਪੱਛਮੀ ਦੇਸ਼ਾਂ ਨਾਲ 'ਵੱਡਾ ਸਮਝੌਤਾ' ਕੀਤਾ ਹੈ। ਅਮਰੀਕਾ, ਰੂਸ, ਜਰਮਨੀ ਅਤੇ ਹੋਰ ਪੱਛਮੀ ਦੇਸ਼ਾਂ ਨੇ ਵੀਰਵਾਰ ਨੂੰ 24 ਕੈਦੀਆਂ ਦੀ ਅਦਲਾ-ਬਦਲੀ ਲਈ ਇੱਕ ਸੌਦਾ ਕੀਤਾ, ਜੋ ਕਿ ਸ਼ੀਤ ਯੁੱਧ ਦੇ ਅੰਤ ਤੋਂ ਬਾਅਦ ਸਭ ਤੋਂ ਵੱਡੇ ਕੈਦੀਆਂ ਦੀ ਅਦਲਾ-ਬਦਲੀ ਸਮਝੌਤਿਆਂ ਵਿੱਚੋਂ ਇੱਕ ਹੈ। ਟਰੰਪ ਨੇ ਅਟਲਾਂਟਾ, ਜਾਰਜੀਆ ਵਿੱਚ ਇੱਕ ਮੁਹਿੰਮ ਸਮਾਗਮ ਵਿੱਚ ਕਿਹਾ, "ਵੈਸੇ, ਮੈਂ ਵਲਾਦੀਮੀਰ ਪੁਤਿਨ ਨੂੰ ਇੱਕ ਹੋਰ ਵੱਡਾ ਸੌਦਾ ਕਰਨ ਲਈ ਵਧਾਈ ਦੇਣਾ ਚਾਹੁੰਦਾ ਹਾਂ।" ਨਾਲ ਹੀ ਉਸਨੇ ਕੈਦੀਆਂ ਦੀ ਅਦਲਾ-ਬਦਲੀ ਦੇ ਹਾਲਾਤ ਤੋਂ ਅਸੰਤੁਸ਼ਟੀ ਪ੍ਰਗਟ ਕੀਤੀ ਅਤੇ ਕਿਹਾ ਕਿ ਇਸ ਸੌਦੇ ਵਿੱਚ ਮੌਜੂਦਾ ਅਮਰੀਕੀ ਪ੍ਰਸ਼ਾਸਨ ਵੱਲੋਂ "ਭਿਆਨਕ" ਗਲਤੀਆਂ ਹੋਈਆਂ ਹਨ। 

ਇਸ ਤੋਂ ਪਹਿਲਾਂ ਟਰੰਪ ਨੇ ਇਹ ਸਮਝੌਤਾ ਕਰਨ ਲਈ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਦੇ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਅਤੇ ਇਸ ਦੇ ਤੱਥਾਂ ਅਤੇ ਰੂਸ ਨੂੰ ਨਕਦ ਭੁਗਤਾਨ ਦੀ ਸੰਭਾਵਨਾ ਬਾਰੇ ਸਵਾਲ ਪੁੱਛੇ। ਰੂਸ ਦੀ ਸੰਘੀ ਸੁਰੱਖਿਆ ਸੇਵਾ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਕਈ ਨਾਟੋ ਦੇਸ਼ਾਂ ਵਿੱਚ ਨਜ਼ਰਬੰਦ ਕੀਤੇ ਗਏ ਅੱਠ ਰੂਸੀ ਘਰ ਵਾਪਸ ਆ ਗਏ ਹਨ। ਉਨ੍ਹਾਂ ਨੂੰ ਲੈ ਕੇ ਇਕ ਜਹਾਜ਼ ਅੰਕਾਰਾ ਤੋਂ ਵੀਰਵਾਰ ਦੇਰ ਰਾਤ ਮਾਸਕੋ ਦੇ ਵਨੁਕੋਵੋ-2 ਹਵਾਈ ਅੱਡੇ 'ਤੇ ਪਹੁੰਚਿਆ, ਜਿੱਥੇ ਪੁਤਿਨ ਨੇ ਉਨ੍ਹਾਂ ਦਾ ਦਾ ਸਵਾਗਤ ਕੀਤਾ। ਇਸ ਦੇ ਬਦਲੇ ਰੂਸ ਨੇ ਸੱਤ ਰੂਸੀ ਅਤੇ ਪੰਜ ਜਰਮਨ ਨਾਗਰਿਕਾਂ ਸਮੇਤ 16 ਲੋਕਾਂ ਨੂੰ ਰਿਹਾਅ ਕੀਤਾ ਹੈ। 

ਪੜ੍ਹੋ ਇਹ ਅਹਿਮ ਖ਼ਬਰ-ਇਸ ਦੇਸ਼ 'ਚ ਹੋਵੇਗੀ ਵਿਆਹ ਦੀ ਪੜ੍ਹਾਈ....ਮਿਲੇਗੀ ਡਿਗਰੀ

ਇੱਕ ਰੂਸੀ ਖੁਫੀਆ ਸੂਤਰ ਨੇ ਵੀਰਵਾਰ ਨੂੰ ਦੱਸਿਆ ਕਿ ਘਰ ਪਰਤਣ ਵਾਲੇ ਰੂਸੀਆਂ ਦੀ ਸੂਚੀ ਵਿੱਚ ਆਰਟੇਮ ਡਲਤਸੇਵ, ਅੰਨਾ ਡਲਤਸੇਵਾ, ਪਾਵੇਲ ਰੁਬਤਸੋਵ, ਵਾਦੀਮ ਕੋਨੋਸ਼ਚੇਨੋਕ, ਮਿਖਾਇਲ ਮਿਕੁਸ਼ਿਨ, ਰੋਮਨ ਸੇਲੇਜ਼ਨੇਵ, ਵਲਾਦਿਸਲਾਵ ਕਲਿਊਸ਼ਿਨ ਅਤੇ ਕਈ ਨਾਬਾਲਗ ਬੱਚੇ ਸ਼ਾਮਲ ਹਨ। ਸੂਤਰ ਨੇ ਦੱਸਿਆ ਕਿ ਜਰਮਨੀ ਵਿਚ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਰੂਸੀ ਨਾਗਰਿਕ ਵਡਿਮ ਸੋਕੋਲੋਵ, ਜਿਸਨੂੰ ਕ੍ਰਾਸੀਕੋਵ ਵੀ ਕਿਹਾ ਜਾਂਦਾ ਹੈ, ਵੀ ਘਰ ਪਰਤਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=88

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News