''''ਮੈਂ ਤਾਂ ਡਾਕਟਰ..!'''' ਟਰੰਪ ਨੇ ਡਿਲੀਟ ਕੀਤੀ ਯਿਸੂ ਦੇ ਅਵਤਾਰ ਵਾਲੀ AI ਤਸਵੀਰ

Tuesday, Apr 14, 2026 - 10:54 AM (IST)

''''ਮੈਂ ਤਾਂ ਡਾਕਟਰ..!'''' ਟਰੰਪ ਨੇ ਡਿਲੀਟ ਕੀਤੀ ਯਿਸੂ ਦੇ ਅਵਤਾਰ ਵਾਲੀ AI ਤਸਵੀਰ

ਇੰਟਰਨੈਸ਼ਨਲ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਟਰੂਥ ਸੋਸ਼ਲ' ਤੋਂ ਉਹ ਵਿਵਾਦਿਤ AI ਤਸਵੀਰ ਡਿਲੀਟ ਕਰ ਦਿੱਤੀ ਹੈ, ਜਿਸ ਵਿੱਚ ਉਨ੍ਹਾਂ ਨੂੰ ਪ੍ਰਭੂ ਯਿਸੂ ਮਸੀਹ ਵਾਂਗ 'ਚਮਤਕਾਰ' ਕਰਦੇ ਦਿਖਾਇਆ ਗਿਆ ਸੀ। ਇਸ ਤਸਵੀਰ ਕਾਰਨ ਟਰੰਪ ਨੂੰ ਆਪਣੇ ਹੀ ਸਮਰਥਕਾਂ, ਖ਼ਾਸ ਕਰਕੇ ਕੱਟੜਪੰਥੀ ਈਸਾਈਆਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ।

ਕਈ ਪ੍ਰਮੁੱਖ ਰੂੜੀਵਾਦੀ ਈਸਾਈ ਆਗੂਆਂ ਅਤੇ ਟਰੰਪ ਦੇ ਸਮਰਥਕਾਂ ਨੇ ਇਸ ਤਸਵੀਰ ਨੂੰ "ਬੇਅਦਬੀ" ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਧਰਮ ਕੋਈ ਖਿਡੌਣਾ ਨਹੀਂ ਹੈ ਅਤੇ ਟਰੰਪ ਨੂੰ ਆਪਣੀ ਤੁਲਨਾ ਯਿਸੂ ਨਾਲ ਨਹੀਂ ਕਰਨੀ ਚਾਹੀਦੀ।

ਵਿਵਾਦ ਮਗਰੋਂ ਟਰੰਪ ਨੇ ਇਹ ਪੋਸਟ ਡਿਲੀਟ ਕਰ ਦਿੱਤੀ ਤੇ ਇਸ ਤੋਂ ਬਾਅਦ ਬਾਅਦ ਜਦੋਂ ਪੱਤਰਕਾਰਾਂ ਨੇ ਟਰੰਪ ਤੋਂ ਸਵਾਲ ਪੁੱਛਿਆ, ਤਾਂ ਉਨ੍ਹਾਂ ਨੇ ਬੜੇ ਅਜੀਬ ਢੰਗ ਨਾਲ ਸਫ਼ਾਈ ਦਿੱਤੀ। ਟਰੰਪ ਨੇ ਕਿਹਾ, "ਮੈਂ ਉਹ ਤਸਵੀਰ ਪੋਸਟ ਕੀਤੀ ਸੀ ਕਿਉਂਕਿ ਮੈਨੂੰ ਲੱਗਿਆ ਕਿ ਮੈਂ ਇੱਕ ਡਾਕਟਰ ਦੇ ਰੂਪ ਵਿੱਚ ਹਾਂ ਜੋ ਲੋਕਾਂ ਦਾ ਇਲਾਜ ਕਰ ਰਿਹਾ ਹੈ। ਮੈਂ ਲੋਕਾਂ ਨੂੰ ਠੀਕ ਕਰਦਾ ਹਾਂ।" 

ਇਹ ਵੀ ਪੜ੍ਹੋ- ਬਦਲ ਗਿਆ 125 ਸਾਲਾਂ ਦਾ ਇਤਿਹਾਸ ! ਆਸਟ੍ਰੇਲੀਆ 'ਚ ਪਹਿਲੀ ਵਾਰ ਔਰਤ ਸੰਭਾਲੇਗੀ ਫੌਜ ਦੀ ਕਮਾਨ

ਭਾਵੇਂ ਟਰੰਪ ਨੇ ਤਸਵੀਰ ਡਿਲੀਟ ਕਰ ਦਿੱਤੀ ਹੈ, ਪਰ ਪੋਪ ਲਿਓ XIV ਵਿਰੁੱਧ ਉਨ੍ਹਾਂ ਦਾ ਰੁਖ਼ ਅਜੇ ਵੀ ਸਖ਼ਤ ਹੈ। ਟਰੰਪ ਨੇ ਦੁਬਾਰਾ ਕਿਹਾ ਕਿ ਉਹ ਪੋਪ ਦੇ ਪ੍ਰਸ਼ੰਸਕ ਨਹੀਂ ਹਨ ਅਤੇ ਪੋਪ ਨੂੰ "ਕੱਟੜਪੰਥੀ ਖੱਬੇਪੱਖੀਆਂ" ਦਾ ਸਾਥ ਦੇਣਾ ਬੰਦ ਕਰਨਾ ਚਾਹੀਦਾ ਹੈ। ਉੱਥੇ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਟਰੰਪ ਨੇ ਇਹ ਪੋਸਟ ਇਸ ਲਈ ਡਿਲੀਟ ਕੀਤੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਉਹ ਆਪਣੇ ਸਭ ਤੋਂ ਵੱਡੇ ਵੋਟ ਬੈਂਕ (ਈਸਾਈ ਭਾਈਚਾਰੇ) ਨੂੰ ਨਾਰਾਜ਼ ਕਰ ਸਕਦੇ ਹਨ, ਜੋ 2024 ਦੀਆਂ ਚੋਣਾਂ ਵਿੱਚ ਉਨ੍ਹਾਂ ਦੀ ਜਿੱਤ ਦਾ ਮੁੱਖ ਕਾਰਨ ਸੀ।

ਦੂਜੇ ਪਾਸੇ, ਪੋਪ ਲਿਓ XIV ਨੇ ਅਲਜੀਰੀਆ ਦੀ ਯਾਤਰਾ ਦੌਰਾਨ ਮੁੜ ਦੁਹਰਾਇਆ ਕਿ ਉਹ ਸੱਚ ਬੋਲਣ ਤੋਂ ਨਹੀਂ ਡਰਦੇ ਅਤੇ ਵੈਟੀਕਨ ਦਾ ਕੰਮ ਰਾਜਨੀਤੀ ਕਰਨਾ ਨਹੀਂ, ਸਗੋਂ ਸ਼ਾਂਤੀ ਸਥਾਪਿਤ ਕਰਨਾ ਹੈ।

ਇਹ ਵੀ ਪੜ੍ਹੋ- ਇਰਾਨ ਦੀ 'ਸ਼ਰਤ' ਅੱਗੇ ਝੁਕ ਗਿਆ ਅਮਰੀਕਾ ! ਇਜ਼ਰਾਈਲ-ਲਿਬਨਾਨ ਵਿਚਾਲੇ ਗੱਲਬਾਤ ਲਈ ਸੱਦ ਲਈ ਮੀਟਿੰਗ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


author

Harpreet SIngh

Content Editor

Related News