ਅਮਰੀਕਾ ਤੋਂ ਬਾਅਦ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਬਣਨ ਦੀ ਤਿਆਰੀ ! Trump ਦਾ ਹੈਰਾਨੀਜਨਕ ਬਿਆਨ

Tuesday, Apr 07, 2026 - 10:43 AM (IST)

ਅਮਰੀਕਾ ਤੋਂ ਬਾਅਦ ਵੈਨੇਜ਼ੁਏਲਾ ਦਾ ਰਾਸ਼ਟਰਪਤੀ ਬਣਨ ਦੀ ਤਿਆਰੀ ! Trump ਦਾ ਹੈਰਾਨੀਜਨਕ ਬਿਆਨ

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਾਰ ਫਿਰ ਆਪਣੇ ਬਿਆਨ ਨਾਲ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸੋਮਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਦੌਰਾਨ ਮਜ਼ਾਕੀਆ ਲਹਿਜ਼ੇ ਵਿੱਚ ਗੱਲ ਕਰਦਿਆਂ ਟਰੰਪ ਨੇ ਦਾਅਵਾ ਕੀਤਾ ਕਿ ਉਹ ਵੈਨੇਜ਼ੁਏਲਾ ਵਿੱਚ ਇੰਨੇ ਜ਼ਿਆਦਾ ਲੋਕਪ੍ਰਿਯ ਹਨ ਕਿ ਆਪਣਾ ਅਮਰੀਕੀ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਉਹ ਉੱਥੇ ਰਾਸ਼ਟਰਪਤੀ ਦੀ ਚੋਣ ਲੜਨ ਬਾਰੇ ਵਿਚਾਰ ਕਰ ਸਕਦੇ ਹਨ।

'ਬਹੁਤ ਜਲਦੀ ਸਿੱਖ ਲਵਾਂਗਾ ਸਪੈਨਿਸ਼' 

ਟਰੰਪ ਨੇ ਕਿਹਾ ਕਿ ਉਨ੍ਹਾਂ ਦਾ ਵੈਨੇਜ਼ੁਏਲਾ ਵਿੱਚ 'ਪੋਲਿੰਗ ਰੇਟ' ਕਿਸੇ ਵੀ ਹੋਰ ਨੇਤਾ ਨਾਲੋਂ ਕਿਤੇ ਜ਼ਿਆਦਾ ਹੈ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਉਹ ਬਹੁਤ ਜਲਦੀ ਸਪੈਨਿਸ਼ ਭਾਸ਼ਾ ਸਿੱਖ ਲੈਣਗੇ ਕਿਉਂਕਿ ਉਹ ਭਾਸ਼ਾਵਾਂ ਸਿੱਖਣ ਵਿੱਚ ਮਾਹਰ ਹਨ। ਉਨ੍ਹਾਂ ਕਿਹਾ, "ਮੈਂ ਵੈਨੇਜ਼ੁਏਲਾ ਜਾਵਾਂਗਾ ਅਤੇ ਰਾਸ਼ਟਰਪਤੀ ਦੀ ਚੋਣ ਲੜਾਂਗਾ, ਹਾਲਾਂਕਿ ਅਸੀਂ ਮੌਜੂਦਾ ਚੁਣੇ ਹੋਏ ਰਾਸ਼ਟਰਪਤੀ ਤੋਂ ਬਹੁਤ ਖੁਸ਼ ਹਾਂ"।

45 ਮਿੰਟਾਂ ਵਿੱਚ ਖ਼ਤਮ ਹੋਈ ਜੰਗ 

ਵੈਨੇਜ਼ੁਏਲਾ ਦੇ ਸੰਘਰਸ਼ ਦਾ ਜ਼ਿਕਰ ਕਰਦਿਆਂ ਟਰੰਪ ਨੇ ਸ਼ੇਖੀ ਮਾਰੀ ਕਿ ਇਹ ਜੰਗ ਸਿਰਫ਼ "45 ਮਿੰਟਾਂ ਵਿੱਚ ਖ਼ਤਮ" ਹੋ ਗਈ ਸੀ। ਜ਼ਿਕਰਯੋਗ ਹੈ ਕਿ ਇਸ ਸਾਲ 3 ਜਨਵਰੀ ਨੂੰ ਅਮਰੀਕੀ ਫੌਜਾਂ ਨੇ ਵੈਨੇਜ਼ੁਏਲਾ ਦੇ ਰਾਸ਼ਟਰਪਤੀ ਨਿਕੋਲਸ ਮਾਦੁਰੋ ਅਤੇ ਉਨ੍ਹਾਂ ਦੀ ਪਤਨੀ ਸੀਲੀਆ ਫਲੋਰਸ ਨੂੰ ਨਸ਼ਾ ਤਸਕਰੀ ਦੇ ਦੋਸ਼ਾਂ ਹੇਠ ਗ੍ਰਿਫ਼ਤਾਰ ਕਰ ਲਿਆ ਸੀ। ਮਾਦੁਰੋ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਪ-ਰਾਸ਼ਟਰਪਤੀ ਡੇਲਸੀ ਰੌਡਰਿਗਜ਼ ਕਾਰਜਕਾਰੀ ਰਾਸ਼ਟਰਪਤੀ ਵਜੋਂ ਸੇਵਾ ਨਿਭਾ ਰਹੇ ਹਨ।

ਤੇਲ ਨਾਲ ਵਸੂਲਿਆ ਜੰਗ ਦਾ ਖਰਚਾ 

ਰਾਸ਼ਟਰਪਤੀ ਟਰੰਪ ਨੇ ਖੁਲਾਸਾ ਕੀਤਾ ਕਿ ਅਮਰੀਕਾ ਨੇ ਵੈਨੇਜ਼ੁਏਲਾ ਤੋਂ ਕਰੋੜਾਂ ਬੈਰਲ ਤੇਲ ਲਿਆ ਹੈ, ਜੋ ਕਿ ਹਿਊਸਟਨ ਵਿੱਚ ਰਿਫਾਈਨ ਹੋ ਕੇ ਵਿਕ ਚੁੱਕਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਤੇਲ ਦੀ ਕਮਾਈ ਨੇ ਜੰਗ ਦੇ ਖਰਚੇ ਦੀ ਕਈ ਵਾਰ ਭਰਪਾਈ ਕਰ ਦਿੱਤੀ ਹੈ। ਉਨ੍ਹਾਂ ਮੌਜੂਦਾ ਸਥਿਤੀ ਬਾਰੇ ਕਿਹਾ ਕਿ ਵੈਨੇਜ਼ੁਏਲਾ ਨੂੰ ਚਲਾਉਣ ਵਾਲੇ ਲੋਕ ਬਹੁਤ ਵਧੀਆ ਹਨ ਅਤੇ ਹੁਣ ਅਮਰੀਕਾ ਤੇ ਵੈਨੇਜ਼ੁਏਲਾ ਦੇ ਸਬੰਧ ਇੱਕ "ਭਾਈਵਾਲੀ" ਵਾਂਗ ਮਜ਼ਬੂਤ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News