ਵੀਅਤਨਾਮ ''ਚ ਟਰੰਪ ਅਤੇ ਪੁਤਿਨ ਨੇ ਗਰਮਜੋਸ਼ੀ ਨਾਲ ਮਿਲਾਇਆ ਇਕ-ਦੂਜੇ ਨਾਲ ਹੱਥ

Saturday, Nov 11, 2017 - 02:02 PM (IST)

ਦਨਾਂਗ (ਵੀਅਤਨਾਮ)— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੋਵੇਂ ਇਕ ਵਾਰ ਫਿਰ ਰੂ-ਬ-ਰੂ ਹੋਏ। ਵੀਅਤਨਾਮ ਦੇ ਦਨਾਂਗ ਸ਼ਹਿਰ ਵਿਚ ਹੋ ਰਹੇ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਸ਼ਿਖਰ ਸੰਮੇਲਨ 'ਚ ਦੋਵੇਂ ਨੇਤਾਵਾਂ ਨੇ ਇਕ-ਦੂਜੇ ਨਾਲ ਗਰਮਜੋਸ਼ੀ ਨਾਲ ਹੱਥ ਮਿਲਾਇਆ। ਇੱਥੇ ਦੱਸ ਦੇਈਏ ਕਿ ਵੀਅਤਨਾਮ 'ਚ ਏਸ਼ੀਆ-ਪ੍ਰਸ਼ਾਂਤ ਆਰਥਿਕ ਸਹਿਯੋਗ ਦੇ ਤਹਿਤ 21 ਦੇਸ਼ਾਂ ਦੇ ਨੇਤਾਵਾਂ ਦੀ ਬੈਠਕ ਸ਼ੁਰੂ ਹੋ ਗਈ ਹੈ। ਇਸ ਦੌਰਾਨ ਟਰੰਪ ਅਤੇ ਪੁਤਿਨ ਨੇ ਇਕ-ਦੂਜੇ ਨਾਲ ਹੱਥ ਮਿਲਾਇਆ। 2016 ਦੀਆਂ ਅਮਰੀਕੀ ਚੋਣਾਂ 'ਚ ਰੂਸ ਦੇ ਦਖਲ ਦੀ ਜਾਂਚ ਨੂੰ ਦੇਖਦੇ ਹੋਏ ਦੋਹਾਂ ਵਿਸ਼ਵ ਨੇਤਾਵਾਂ ਵਿਚਾਲੇ ਕੋਈ ਵੀ ਸੰਪਰਕ ਨਹੀਂ ਦੇਖਿਆ ਗਿਆ।
ਵ੍ਹਾਈਟ ਹਾਊਸ ਵਲੋਂ ਦੱਸਿਆ ਗਿਆ ਹੈ ਕਿ ਵੀਅਤਨਾਮ ਵਿਚ ਦੋਹਾਂ ਨੇਤਾਵਾਂ ਵਿਚਾਲੇ ਕੋਈ ਰਸਮੀ ਮੁਲਾਕਾਤ ਨਹੀਂ ਹੋਵੇਗੀ। ਟਰੰਪ ਵੀਅਤਨਾਮ ਵਿਚ ਹੋਣ ਵਾਲੇ ਆਰਥਿਕ ਸਹਿਯੋਗ ਸੰਮੇਲਨ ਵਿਚ ਪੂਰੇ ਦਿਨ ਚੱਲਣ ਵਾਲੀਆਂ ਬੈਠਕਾਂ ਵਿਚ ਸ਼ਾਮਲ ਹੋਣਗੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਉਨ੍ਹਾਂ ਦੀ ਕੋਈ ਰਸਮੀ ਬੈਠਕ ਨਹੀਂ ਹੋਵੇਗੀ।


Related News