ਟਰੰਪ, ਮੈਕਰੋਂ ਨੇ ਈਰਾਨ ਨਾਲ ਨਵੇਂ ਪ੍ਰਮਾਣੂ ਸਮਝੌਤੇ ਦਾ ਦਿੱਤਾ ਸੱਦਾ
Wednesday, Apr 25, 2018 - 01:09 AM (IST)
ਵਾਸ਼ਿੰਗਟਨ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਈਰਾਨ ਨਾਲ ਇਕ ਨਵੇਂ ਪ੍ਰਮਾਣੂ ਸਮਝੌਤੇ ਦਾ ਸੱਦਾ ਦਿੱਤਾ। ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਤਿੰਨ ਸਾਲ ਪੁਰਾਣੇ ਸਮਝੌਤੇ ਨੂੰ 'ਬੇਤੁਕਾ' ਦੱਸਦੇ ਹੋਏ ਉਸ ਦੀ ਨਿੰਦਾ ਕੀਤੀ।
ਉਥੇ ਹੀ ਮੈਕਰੋਂ ਨੇ ਟਰੰਪ ਨਾਲ ਇਕ ਸੰਯੁਕਤ ਪੱਤਰਕਾਰ ਸੰਮੇਲਨ 'ਚ ਕਿਹਾ, ''ਮੈਂ ਕਹਿ ਸਕਦਾ ਹਾਂ ਕਿ ਇਸ ਨੂੰ ਲੈ ਕੇ ਸਾਡੇ ਦੋਹਾਂ ਵਿਚਾਲੇ ਖੁੱਲ ਕੇ ਚਰਚਾ ਹੋਈ। ਇਸ ਲਈ ਹੁਣ ਅਸੀਂ ਈਰਾਨ ਨਾਲ ਇਕ ਨਵੇਂ ਸਮਝੌਤੇ ਦੀ ਦਿਸ਼ਾ 'ਚ ਕੰਮ ਕਰਨਾ ਚਾਹੁੰਦਾ ਹਾਂ।'' ਟਰੰਪ ਦੇ ਯੂਰੋਪੀ ਸਹਿਯੋਗੀਆਂ ਨੇ ਵਾਰ-ਵਾਰ ਅਪੀਲ ਕੀਤੀ ਸੀ ਕਿ ਉਹ 2015 ਦੇ ਕਰਾਰ ਤੋਂ ਪਿੱਛੇ ਨਾ ਹਟਣ ਜਿਸ 'ਚ ਈਰਾਨ ਨੂੰ ਪਾਬੰਦੀਆਂ ਤੋਂ ਵੱਡੀ ਰਾਹਤ ਤੇ ਨਾਗਰਿਕ ਪ੍ਰਮਾਣੂ ਪ੍ਰੋਗਰਾਮ ਦੀ ਗਾਰੰਟੀ ਦਿੱਤੀ ਗਈ ਸੀ। ਇਸ ਦੇ ਬਦਲੇ ਈਰਾਨ ਨੂੰ ਉਨ੍ਹਾਂ ਪ੍ਰੋਗਰਾਮਾਂ 'ਤੇ ਰੋਕ ਲਾਉਣੀ ਸੀ, ਜਿਨ੍ਹਾਂ ਦਾ ਇਸਤੇਮਾਲ ਹਥਿਆਰ ਬਣਾਉਣ 'ਚ ਹੋ ਸਕਦਾ ਸੀ।