ਜਸਟਿਨ ਟਰੂਡੋ ਦੀ ਹੋ ਸਕਦੀ ਹੈ ਛੁੱਟੀ, ਇਹ ਹੋ ਸਕਦੈ ਕੈਨੇਡਾ ਦਾ ਅਗਲਾ ਪੀ. ਐੱਮ.!
Wednesday, Mar 18, 2020 - 10:22 AM (IST)
ਟੋਰਾਂਟੋ— ਕੈਨੇਡਾ ਨੂੰ ਅਗਲੇ ਕੁਝ ਦਿਨਾਂ 'ਚ ਇਕ ਨਵਾਂ ਪ੍ਰਧਾਨ ਮੰਤਰੀ ਮਿਲ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਥਾਂ ਡਿਪਟੀ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਲੈ ਸਕਦੇ ਹਨ। ਇਸ ਦਾ ਕਾਰਨ ਹੈ ਕਿ ਜਦ ਤੋਂ ਟਰੂਡੋ ਦੀ ਪਤਨੀ ਸੋਫੀ ਨੂੰ ਕੋਰੋਨਾ ਵਾਇਰਸ ਹੋਇਆ ਹੈ ਤਦ ਤੋਂ ਟਰੂਡੋ ਵੀ ਆਪਣੇ ਘਰ 'ਚ 'ਸੈਲਫ ਆਈਸੋਲੇਟਡ' ਹਨ, ਯਾਨੀ ਉਹ ਦਫਤਰੀ ਕੰਮਕਾਰ ਘਰੋਂ ਹੀ ਕਰ ਰਹੇ ਹਨ ਤੇ ਬਾਹਰ ਕਿਸੇ ਨੂੰ ਨਹੀਂ ਮਿਲ ਰਹੇ। ਹਾਲਾਂਕਿ, ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਸਮੱਸਿਆ ਨਾ ਹੋਣ ਕਾਰਨ ਉਨ੍ਹਾਂ ਨੇ ਆਪਣਾ ਟੈਸਟ ਨਹੀਂ ਕਰਵਾਇਆ ਹੈ। ਉੱਥੇ ਹੀ ਸੋਫੀ ਦੀ ਸਿਹਤ ਨੂੰ ਲੈ ਕੇ ਕੋਈ ਨਵੀਂ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਇਹ ਵੀ ਪੜ੍ਹੋ: ਜੇਕਰ ਹੋ ਜਾਵੇ ਕੋਰੋਨਾ ਵਾਇਰਸ ਤਾਂ ਬਚਣ ਦੀ ਕਿੰਨੀ ਕੁ ਹੈ ਸੰਭਾਵਨਾ? ► ਵਿਦੇਸ਼ ਜਾਣਾ ਹੋ ਰਿਹੈ 'ਔਖਾ', ਗ੍ਰਾਊਂਡ ਹੋ ਰਹੇ ਜਹਾਜ਼, ਇਹ ਵੀ ਉਡਾਣਾਂ ਰੱਦ
ਉਨ੍ਹਾਂ ਨੇ ਜੀ-7 ਦੀ ਬੈਠਕ 'ਚ ਵੀ ਘਰੋਂ ਹੀ ਆਨਲਾਈਨ ਸ਼ਿਰਕਤ ਕੀਤੀ ਸੀ। ਸੂਤਰਾਂ ਮੁਤਾਬਕ ਇਹ ਕਿਹਾ ਜਾ ਰਿਹਾ ਹੈ ਕਿ ਜੇਕਰ ਟਰੂਡੋ ਕੋਰੋਨਾ ਵਾਇਰਸ ਕਾਰਨ ਹੋਰ ਮੁੱਦਿਆਂ 'ਤੇ ਠੀਕ ਤਰ੍ਹਾਂ ਦੇਸ਼ ਦੀ ਵਾਗਡੋਰ ਸੰਭਾਲਣ 'ਚ ਅਸਫਲ ਰਹੇ ਤਾਂ ਉਨ੍ਹਾਂ ਦੀ ਜਗ੍ਹਾ ਕਿਸੇ ਹੋਰ ਕਮਾਨ ਸੰਭਾਲੀ ਜਾ ਸਕਦੀ ਹੈ। ਫਰੀਲੈਂਡ ਉਨ੍ਹਾਂ ਦੀ ਥਾਂ ਲੈ ਸਕਦੀ ਹੈ। ਫਰੀਲੈਂਡ ਨੂੰ ਟਰੂਡੋ ਦਾ ਦੂਜਾ ਹੱਥ ਮੰਨਿਆ ਜਾਂਦਾ ਹੈ ਕਿਉਂਕਿ ਟਰੂਡੋ ਦੇ ਸੈਲਫ ਆਈਸੋਲੇਟਡ ਹੋਣ ਕਾਰਨ ਵਧੇਰੇ ਕੰਮ ਫਰੀਲੈਂਡ ਹੀ ਦੇਖ ਰਹੀ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਕੈਨੇਡਾ 'ਚ ਹੁਣ ਤਕ 8 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 598 ਲੋਕਾਂ 'ਚ ਵਾਇਰਸ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਲੋਕਾਂ ਦਾ ਇਲਾਜ ਚੱਲ ਰਿਹਾ ਹੈ। ਕੈਨੇਡਾ ਨੇ ਸਖਤੀ ਨਾਲ ਕਦਮ ਚੁੱਕਦੇ ਹੋਏ ਆਪਣੇ ਦੇਸ਼ ਦੀ ਸਰਹੱਦ ਨੂੰ ਬੰਦ ਕਰਨ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ: 'ਕੋਰੋਨਾ ਵਾਇਰਸ' ਸਰੀਰ ਨੂੰ ਕਿਵੇਂ ਕਰਦਾ ਹੈ ਤਬਾਹ, ਕਿਨ੍ਹਾਂ ਨੂੰ ਸਭ ਤੋਂ ਵੱਧ ਖਤਰਾ ►ਯੂਰਪ ਨੇ ਲਾਈ ਪਾਬੰਦੀ, ਇਸ 'ਵੀਜ਼ਾ' 'ਤੇ ਨਹੀਂ ਮਨਾ ਸਕੋਗੇ 26 ਦੇਸ਼ਾਂ 'ਚ ਹਾਲੀਡੇ