ਬੱਚਿਆਂ ਨੂੰ ਮੁੜ ਸਕੂਲ ਭੇਜਣ ਦੇ ਸਵਾਲ ''ਤੇ ਸੋਚਾਂ ''ਚ ਪਏ ਪੀ. ਐੱਮ. ਟਰੂਡੋ

08/20/2020 9:29:06 AM

ਟੋਰਾਂਟੋ- ਕੋਰੋਨਾ ਵਾਇਰਸ ਫੈਲਣ ਕਾਰਨ ਕੈਨੇਡਾ ਨੇ ਸਕੂਲਾਂ ਨੂੰ ਬੰਦ ਕਰ ਦਿੱਤਾ ਸੀ ਤੇ ਹੁਣ ਇਨ੍ਹਾਂ ਸਕੂਲਾਂ ਨੂੰ ਮੁੜ ਖੋਲ੍ਹਣ ਲਈ ਵਿਚਾਰ ਹੋ ਰਹੇ ਹਨ। ਮਾਂ-ਬਾਪ ਬੱਚਿਆਂ ਦੀ ਸੁਰੱਖਿਆ ਨੂੰ ਦੇਖਦੇ ਹੋਏ ਅਜੇ ਉਨ੍ਹਾਂ ਨੂੰ ਸਕੂਲ ਨਹੀਂ ਭੇਜਣਾ ਚਾਹੁੰਦੇ, ਉੱਥੇ ਹੀ ਸੂਬਾ ਸਰਕਾਰਾਂ ਦਾ ਮੰਨਣਾ ਹੈ ਕਿ ਬੱਚਿਆਂ ਦੇ ਸਕੂਲਾਂ ਦੇ ਸੈਸ਼ਨ ਸ਼ੁਰੂ ਹੋ ਰਹੇ ਹਨ, ਇਸ ਲਈ ਸਕੂਲ ਖੋਲ੍ਹਣ ਦੀਆਂ ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ। 

ਇਸੇ ਸਿਲਸਿਲੇ ਵਿਚ ਜਦ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਪੁੱਛਿਆ ਗਿਆ ਕਿ ਕੀ ਉਹ ਆਪਣੇ ਬੱਚਿਆਂ ਨੂੰ ਸਕੂਲ ਭੇਜਣ ਲਈ ਤਿਆਰ ਹਨ ਤਾਂ ਉਨ੍ਹਾਂ ਸਪੱਸ਼ਟ ਜਵਾਬ ਨਾ ਦਿੰਦੇ ਹੋਏ ਪਹਿਲਾਂ ਹਾਂ ਕਿਹਾ ਤੇ ਫਿਰ ਨਾ ਕਿਹਾ। ਉਨ੍ਹਾਂ ਕਿਹਾ ਕਿ ਉਹ ਵੀ ਹੋਰ ਮਾਪਿਆਂ ਵਾਂਗ ਸੋਚ-ਵਿਚਾਰ ਵਿਚ ਹਨ ਕਿ ਬੱਚਿਆਂ ਨੂੰ ਸਕੂਲ ਭੇਜਿਆ ਜਾਵੇ ਜਾਂ ਨਾ ਕਿਉਂਕਿ ਬੱਚਿਆਂ ਦੀ ਸੁਰੱਖਿਆ ਯਕੀਨੀ ਬਣਾਉਣਾ ਜ਼ਰੂਰੀ ਹੈ ਤਾਂ ਕਿ ਉਨ੍ਹਾਂ ਨੂੰ ਕੋਰੋਨਾ ਵਾਇਰਸ ਤੋਂ ਬਚਾਇਆ ਜਾ ਸਕੇ।  
ਉਨ੍ਹਾਂ ਕਿਹਾ ਕਿ ਸੰਘੀ ਸਰਕਾਰ ਸੂਬਿਆਂ ਵਲੋਂ ਲਏ ਫੈਸਲਿਆਂ ਨੂੰ ਉਤਸ਼ਾਹਿਤ ਕਰਦੀ ਹੈ ਜੋ ਸੁਰੱਖਿਆ ਨਾਲ ਸਕੂਲ ਖੋਲ੍ਹਣ ਦੀਆਂ ਤਿਆਰੀਆਂ ਵਿਚ ਹਨ ਪਰ ਨਾਲ ਦੇ ਨਾਲ ਮਾਪਿਆਂ ਨੂੰ ਵੀ ਇਹ ਵਿਚਾਰ ਕਰਨਾ ਪੈ ਰਿਹਾ ਹੈ ਕਿ ਉਨ੍ਹਾਂ ਦੇ ਲੋਕਲ ਸਕੂਲਾਂ ਅਤੇ ਸਕੂਲ ਬੋਰਡਾਂ ਵਲੋਂ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਈ ਰੱਖਣ ਵਿਚ ਕੀ ਯੋਜਨਾ ਬਣਾਈ ਜਾ ਰਹੀ ਹੈ। 

ਦੱਸ ਦਈਏ ਕਿ ਪੀ. ਐੱਮ. ਟਰੂਡੋ ਦੇ 3 ਬੱਚੇ ਹਨ ਜੋ ਓਟਾਵਾ ਸਕੂਲ ਵਿਚ ਪੜ੍ਹਾਈ ਕਰ ਰਹੇ ਹਨ। ਸੂਬੇ ਨੇ ਜਦ ਜੁਲਾਈ ਵਿਚ ਜੁਲਾਈ ਵਿਚ ਸਕੂਲ ਖੋਲ੍ਹਣ ਦੀ ਯੋਜਨਾ ਬਣਾਈ ਸੀ ਤਾਂ ਮਾਪਿਆਂ ਵਲੋਂ ਉਨ੍ਹਾਂ ਦੀ ਕਾਫੀ ਆਲੋਚਨਾ ਕੀਤੀ ਗਈ ਸੀ। ਮਾਪਿਆਂ ਦਾ ਕਹਿਣਾ ਹੈ ਕਿ ਕਲਾਸਾਂ ਵਿਚ ਬਹੁਤ ਥੋੜ੍ਹੇ ਬੱਚੇ ਹੋਣੇ ਚਾਹੀਦੇ ਹਨ ਤਾਂ ਜੋ ਸਭ ਕਾਫੀ ਦੂਰੀ ਬਣਾ ਕੇ ਰੱਖਣ। 


Lalita Mam

Content Editor

Related News