ਸੱਤਾ ਦੇ ਲਾਲਚ ’ਚ ਅੰਨ੍ਹੇ ਹੋਏ ਟਰੂਡੋ, ਵੋਟਾਂ ਖਾਤਿਰ ਦਾਅ ’ਤੇ ਲਾਈ ਕੈਨੇਡਾ ਦੀ ਅਰਥਵਿਵਸਥਾ

Friday, Oct 13, 2023 - 02:27 PM (IST)

ਸੱਤਾ ਦੇ ਲਾਲਚ ’ਚ ਅੰਨ੍ਹੇ ਹੋਏ ਟਰੂਡੋ, ਵੋਟਾਂ ਖਾਤਿਰ ਦਾਅ ’ਤੇ ਲਾਈ ਕੈਨੇਡਾ ਦੀ ਅਰਥਵਿਵਸਥਾ

ਜਲੰਧਰ (ਸੂਰਜ ਠਾਕੁਰ)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਆਪਣੇ ਹੀ ਦੇਸ਼ ’ਚ ਮੁੱਠੀ ਭਰ ਖਾਲਿਸਤਾਨੀਆਂ ਦੇ ਹੱਥਾਂ ਦੀ ਕਠਪੁਤਲੀ ਬਣ ਚੁਕੇ ਹਨ। ਅੱਤਵਾਦੀ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਾਲੇ ਵਿਵਾਦ ਦੇ ਬਾਵਜੂਦ ਖਾਲਿਸਤਾਨੀ ਅੱਤਵਾਦੀ ਕੈਨੇਡਾ ’ਚ ਕੁਝ ਵੀ ਕਰਨ ਲਈ ਆਜ਼ਾਦ ਹਨ। ਹੁਣ ਖਾਲਿਸਤਾਨੀ ਅੱਤਵਾਦੀਆਂ ਨੇ ਕੈਨੇਡਾ ਦੇ ਸਰੀ ਸ਼ਹਿਰ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਦੇ ਵਾਂਟਿਡ ਦੇ ਪੋਸਟਰ ਲਗਾਏ ਹਨ, ਜਿਨ੍ਹਾਂ ’ਤੇ ਲਿਖਿਆ ਹੈ, ‘‘ਕੈਨਡਾ ਦੇ ਦੁਸ਼ਮਨ।’’ ਕੈਨੇਡਾ ਦੀ ਟਰੂਡੋ ਸਰਕਾਰ ਖਾਲਿਸਤਾਨੀਆਂ ਦੀ ਇਸ ਕਾਰਵਾਈ ਨੂੰ ਰੋਕਣ ’ਚ ਪੂਰੀ ਤਰ੍ਹਾਂ ਨਾਲ ਨਾਕਾਮ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਸੱਤਾ ਦੇ ਲਾਲਚ ’ਚ ਟਰੂਡੋ ਇੰਨੇ ਅੰਨੇ ਹੋ ਚੁੱਕੇ ਹਨ ਕਿ ਉਨ੍ਹਾਂ ਨੇ ਵੋਟਾਂ ਦੀ ਖਾਤਿਰ ਭਾਰਤ ਦੇ ਨਾਲ ਰਿਸ਼ਤਿਆਂ ’ਚ ਦਰਾਰ ਪੈਦਾ ਕਰ ਕੇ ਕੈਨੇਡਾ ਦੀ ਅਰਥਵਿਵਸਥਾ ਤੱਕ ਦਾਅ ’ਤੇ ਲਗਾ ਦਿੱਤੀ ਹੈ। ਇੰਝ ਕਹੀਏ ਕਿ ਸੱਤਾ ਹਾਸਲ ਕਰਨ ਲਈ ਆਪਣੇ ਦੇਸ਼ ਨੂੰ ਹੀ ਦਾਅ ’ਤੇ ਲਗਾ ਦਿੱਤਾ ਹੈ।

ਇਹ ਵੀ ਪੜ੍ਹੋ: ਇਜ਼ਰਾਈਲ ਦੀ ਚਿਤਾਵਨੀ, ਬੰਧਕਾਂ ਦੀ ਰਿਹਾਈ ਤੱਕ ਗਾਜ਼ਾ ਨੂੰ ਨਹੀਂ ਮਿਲੇਗਾ ਇਕ ਵੀ ਬੂੰਦ ਪਾਣੀ

53 ਫੀਸਦੀ ਇਸਾਈਆਂ ’ਚ ਗੁਆ ਦਿੱਤੀ ਲੋਕਪ੍ਰਿਯਤਾ

ਸਿਰਫ 44 ਸਾਲ ਦੀ ਉਮਰ ’ਚ ਟਰੂਡੋ ਜਦੋਂ ਪਹਿਲੀ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਬਣੇ ਸੀ ਤਾਂ ਦੇਸ਼ ’ਚ ਉਨ੍ਹਾਂ ਦੀ ਲੋਕਪ੍ਰਿਯਤਾ ਆਸਮਾਨ ’ਤੇ ਸੀ ਪਰ 2019 ਤੱਕ ਦੇਸ਼ ਦੇ 53 ਫੀਸਦੀ ਇਸਾਈ ਭਾਈਚਾਰੇ ਦੇ ਲੋਕ ਉਨ੍ਹਾਂ ਦੇ ਹੱਥੋਂ ਨਿਕਲ ਗਏ। ਇਸ ਦੌਰਾਨ ਹੋਈਆਂ ਚੋਣਾਂ ’ਚ ਟਰੂਡੋ ਦੀ ਲਿਬਰਲ ਪਾਰਟੀ ਨੂੰ ਸੱਤਾ ਹਾਸਲ ਕਰਨ ਲਈ 20 ਸੀਟਾਂ ਘੱਟ ਹੋ ਗਈਆਂ। ਇਸੇ ਚੋਣ ’ਚ ਜਗਮੀਤ ਸਿੰਘ ਦੀ ਅਗਵਾਈ ਵਾਲੀ ਨਿਊ ਡੈਮੋਕ੍ਰੇਟਿਕ ਪਾਰਟੀ ਨੂੰ 24 ਸੀਟਾਂ ਮਿਲੀਆਂ ਸਨ, ਜਿਸ ਦੇ ਸਹਾਰੇ ਟਰੂਡੋ ਦੀ ਸਰਕਾਰ ਸੱਤਾ ’ਚ ਆ ਗਈ।

ਇਹ ਵੀ ਪੜ੍ਹੋ: ਇਜ਼ਰਾਈਲ 'ਤੇ ਹਮਾਸ ਨੂੰ ਹਮਲਾ ਪਿਆ ਭਾਰੀ, 1569 ਲੋਕਾਂ ਦੀ ਮੌਤ ਨਾਲ ਲਾਲ ਹੋਈ ਗਾਜ਼ਾ ਦੀ ਧਰਤੀ

ਖਾਲਿਸਤਾਨੀ ਸਮਰਥਕ ਸਨ ਟਰੂਡੋ ਦੇ ਕਰੀਬੀ ਨੇਤਾ ਜਗਮੀਤ ਸਿੰਘ

ਵਾਸ਼ਿੰਗਟਨ ਪੋਸਟ ਦਾ ਹਵਾਲਾ ਦਿੰਦੇ ਹੋਏ ਇਕ ਮੀਡੀਆ ਰਿਪੋਰਟ ’ਚ ਕਿਹਾ ਗਿਆ ਹੈ ਕਿ ਜਗਮੀਤ ਸਿੰਘ ਨਿਊ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਬਣਨ ਤੋਂ ਪਹਿਲਾਂ ਖਾਲਿਸਤਾਨ ਦੀਆਂ ਰੈਲੀਆਂ ’ਚ ਸ਼ਾਮਿਲ ਹੁੰਦੇ ਸਨ। ਜਾਣਕਾਰਾਂ ਦਾ ਕਹਿਣਾ ਹੈ ਕਿ ਟਰੂਡੋ ਦੇ ਪ੍ਰਧਾਨ ਮੰਤਰੀ ਬਣੇ ਰਹਿਣ ਲਈ ਜਗਮੀਤ ਸਿੰਘ ਦਾ ਸਮਰਥਣ ਬਹੁਤ ਜ਼ਰੂਰੀ ਹੋ ਗਿਆ ਹੈ। ਇਕ ਵੱਡੀ ਵਜਾ ਹੈ ਕਿ ਟਰੂਡੋ ਸਿੱਖਾਂ ਨੂੰ ਨਾਰਾਜ਼ ਕਰਨ ਦਾ ਖਤਰਾ ਨਹੀਂ ਲੈ ਸਕਦੇ। ਜਗਮੀਤ ਸਿੰਘ ਨੂੰ ਹੁਣ ਟਰੂਡੋ ਦੇ ਇਸ ਤਰ੍ਹਾਂ ਦੇ ਭਰੋਸੇਮੰਦ ਸਹਿਯੋਗੀ ਦੇ ਤੌਰ ’ਤੇ ਦੇਖਿਆ ਜਾਂਦਾ ਹੈ, ਜੋ ਹਰ ਮੁਸ਼ਕਿਲ ਵਕਤ ’ਚ ਵੀ ਉਨ੍ਹਾਂ ਦੇ ਨਾਲ ਖੜ੍ਹਾ ਹੋਵੇ। ਮਾਹਿਰਾਂ ਦਾ ਕਹਿਣਾ ਹੈ ਕਿ ਇਕ ਸਾਬਕਾ ਖਾਲਿਸਤਾਨੀ ਨੇਤਾ ਦੇ ਪ੍ਰਤੀ ਪ੍ਰੇਮ ਨੇ ਟਰੂਡੋ ਨੂੰ ਭਾਰਤ ਦੇ ਨਾਲ ਰਿਸ਼ਤਿਆਂ ’ਚ ਦਰਾਰ ਪੈਦਾ ਕਰਨ ਲਈ ਮਜਬੂਰ ਕਰ ਦਿੱਤਾ ਹੈ। ਹਾਲਾਂਕਿ ਉਨ੍ਹਾਂ ਨੂੰ ਅੰਦਾਜ਼ਾ ਵੀ ਨਹੀਂ ਹੈ ਿਕ ਇਸ ਦੇ ਅੰਜ਼ਾਮ ਕੀ ਹੋ ਸਕਦੇ ਹਨ।

ਇਹ ਵੀ ਪੜ੍ਹੋ: ਕੈਨੇਡਾ 'ਚ ਖਾਲਿਸਤਾਨੀ ਅੱਤਵਾਦੀ ਪੰਨੂ ਖ਼ਿਲਾਫ਼ ਵੱਡੀ ਕਾਰਵਾਈ ਦੀ ਤਿਆਰੀ, ਟਰੂਡੋ ਸਰਕਾਰ ਤੋਂ ਕਾਰਵਾਈ ਦੀ ਮੰਗ

ਭਾਰਤ-ਕੈਨੇਡਾ ਰਾਜਨੀਤਿਕ ਰਿਸ਼ਤੇ

ਆਜ਼ਾਦੀ ਦੇ ਤੁਰੰਤ ਬਾਅਦ ਸਾਲ 1947 ’ਚ ਭਾਰਤ ਨੇ ਕੈਨੇਡਾ ਦੇ ਨਾਲ ਸਿਆਸੀ ਰਿਸ਼ਤੇ ਸਥਾਪਿਤ ਕੀਤੇ ਸਨ। ਦੋਨਾਂ ਦੇਸ਼ਾਂ ਵਿਚਾਲੇ ਲੋਕਤੰਤਰ, ਮਨੁੱਖੀਅਧਿਕਾਰ ਅਤੇ ਕਾਨੂੰਨ ਦੇ ਰਾਜ ਵਰਗੇ ਸਾਂਝੇ ਸਿਧਾਂਤਾਂ ’ਤੇ ਦੋ-ਪਖੀ ਸਬੰਧ ਰਿਹਾ ਹੈ। ਹਾਲਾਂਕਿ ਇਸ ਸਮੇਂ ਇਨ੍ਹਾਂ ਹਾਲਾਤਾਂ ’ਚ ਕਾਫੀ ਬਦਲਾ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ: Operation Ajay: ਇਜ਼ਰਾਈਲ ਤੋਂ 212 ਭਾਰਤੀਆਂ ਨੂੰ ਲੈ ਕੇ ਪਹਿਲੀ ਉਡਾਣ ਪਹੁੰਚੀ ਦਿੱਲੀ

ਕਿਸ ਤਰ੍ਹਾਂ ਦੇ ਹਨ ਵਪਾਰਕ ਰਿਸ਼ਤੇ

ਹਾਲ ਹੀ ’ਚ ਭਾਰਤ ਅਤੇ ਕੈਨੇਡਾ ਵਿਚਾਲੇ ਦੋ-ਪੱਖੀ ਵਪਾਰ ਹਰ ਸਾਲ 6 ਬਿਲੀਅਨ ਡਾਲਰ ਦਾ ਸੀ। ਕੈਨੇਡਾ ’ਚ ਭਾਰਤੀ ਨਿਵੇਸ਼ ਦਾ ਮੁੱਲ 4 ਬਿਲੀਅਨ ਡਾਲਰ ਤੋਂ ਵੱਧ ਸੀ। ‘ਇਨਵੈਸਟ ਇੰਡੀਆ’ ਦੇ ਅਨੁਸਾਰ 2023 ਤੱਕ ਲਗਭਗ 3,306 ਮਿਲੀਅਨ ਡਾਲਰ ਦੇ ਨਿਵੇਸ਼ ਦੇ ਨਾਲ ਕੈਨੇਡਾ ਭਾਰਤ ’ਚ 18ਵਾਂ ਸਭ ਤੋਂ ਵੱਡਾ ਵਿਦੇਸ਼ੀ ਨਿਵੇਸ਼ਕ ਹੈ। 600 ਤੋਂ ਜ਼ਿਆਦਾ ਕੈਨੇਡਾਈ ਕੰਪਨੀਆਂ ਭਾਰਤ ’ਚ ਮੌਜੂਦਗੀ ਰੱਖਦੀਆਂ ਹਨ ਅਤੇ 1,000 ਤੋਂ ਵੱਧ ਕੈਨੇਡਾਈ ਕੰਪਨੀਆਂ ਭਾਰਤੀ ਬਾਜ਼ਾਰ ’ਚ ਸਰਗਰਮ ਰੂਪ ਨਾਲ ਕਾਰੋਬਾਰ ਕਰ ਰਹੀਆਂ ਹਨ। ਖੇਤਰ ’ਚ ਭਾਰਤ ਦੇ ਵਧਦੇ ਆਰਥਿਕ ਤੇ ਜਨਸੰਖਿਆ ਵਜੋਂ ਮਹੱਤਵ ਨੂੰ ਦੇਖਦੇ ਹੋਏ ਅਤੇ ਕੈਨੇਡਾ ਦੀ ਅਰਥਵਿਵਸਥਾ ’ਚ ਵਿਭਿੰਨਤਾ ਲਿਆਉਣ ਲਈ ਕੈਨੇਡਾ ਦੀ ਹਿੰਦ-ਪ੍ਰਸ਼ਾਂਤ ਰਣਨੀਤੀ ’ਚ ਭਾਰਤ ਇਕ ਮਹੱਤਵਪੂਰਨ ਭਾਗੀਦਾਰ ਦੇ ਰੂਪ ’ਚ ਮੌਜੂਦਗੀ ਰੱਖਦਾ ਹੈ।

ਇਹ ਵੀ ਪੜ੍ਹੋ: ਇਜ਼ਰਾਈਲ ਦੇ PM ਬੈਂਜਾਮਿਨ ਨੇਤਨਯਾਹੂ ਬੋਲੇ- ISIS ਨਾਲੋਂ ਵੀ ਬਦਤਰ ਹੈ ਹਮਾਸ

ਭਾਰਤੀ ਪ੍ਰਵਾਸੀ ਆਬਾਦੀ

ਕੈਨੇਡਾ ਵਿਸ਼ਵ ’ਚ ਸਭ ਤੋਂ ਵੱਡੀ ਭਾਰਤੀ ਪ੍ਰਵਾਸੀ ਆਬਾਦੀਆਂ ’ਚੋਂ ਇਕ ਦੀ ਮੇਜ਼ਬਾਨੀ ਕਰਦਾ ਹੈ, ਜਿੱਥੇ ਭਾਰਤੀ ਮੂਲ ਦੇ 16 ਲੱਖ ਲੋਕ ਕੈਨੇਡਾ ’ਚ ਰਹਿੰਦੇ ਹਨ। ਉਹ ਕੈਨੇਡਾ ਦੀ ਕੁੱਲ ਆਬਾਦੀ ’ਚ 3 ਫੀਸਦੀ ਤੋਂ ਵੱਧ ਦੀ ਹਿੱਸੇਦਾਰੀ ਰੱਖਦਾ ਹੈ ਅਤੇ ਇਨ੍ਹਾਂ ’ਚੋਂ 700,000 ਗੈਰ-ਨਿਵਾਸੀ ਭਾਰਤੀ (ਐੱਨ. ਆਰ. ਆਈ.) ਹਨ।

ਸਿੱਖਿਆ ਖੇਤਰ ’ਚ ਭਾਰਤੀ ਵਿਦਿਆਰਥੀ

ਕੈਨੇਡਾ ’ਚ ਪੜ੍ਹਾਈ ਕਰਦੇ ਭਾਰਤੀ ਵਿਦਿਆਰਥੀ ਕੈਨੇਡਾ ’ਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੁੱਲ ਆਬਾਦੀ ਦਾ ਲਗਭਗ 40 ਫੀਸਦੀ ਹਨ। ਕੈਨੇਡਾ ਦਾ ਬੌਧਿਕ ਸੰਪਤੀ ਦਫਤਰ ਅਤੇ ਭਾਰਤ ਦਾ ਉਦਯੋਗਿਕ ਨੀਤੀ ਵਿਭਾਗ ਬੌਧਿਕ ਸੰਪਤੀ ਅਧਿਕਾਰ ਦੇ ਖੇਤਰ ’ਚ ਸਹਿਯੋਗ ਨੂੰ ਮਜ਼ਬੂਤ ਕਰਨ ’ਤੇ ਸਹਿਮਤ ਹੋਏ ਸਨ।

ਵਿਗਿਆਨ ਅਤੇ ਤਕਨਾਲੋਜੀ ’ਚ ਭੂਮਿਕਾ

ਦੋਨੋਂ ਦੇਸ਼ ਆਈ. ਸੀ. ਇੰਪੈਕਟਸ ਪ੍ਰੋਗਰਾਮ ਤਹਿਤ ਬਾਇਓਟੈਕਨਾਲੋਜੀ ਵਿਭਾਗ ਸਿਹਤ ਦੇਖਭਾਲ, ਐਗਰੀ-ਬਾਇਓਟੈਕ ਅਤੇ ਕੂੜਾ ਪ੍ਰਬੰਧਨ ’ਚ ਯੁਕਤ ਖੋਜ ਪ੍ਰਾਜੈਕਟਾਂ ਨੂੰ ਲਾਗੂ ਕਰ ਰਹੇ ਹਨ। ਦੋਵਾਂ ਦੇਸ਼ਾਂ ਵਿਚਾਲੇ ਪਹਿਲਾ ਅਤੇ ਇਕੋ-ਇਕ ਸੈਂਟਰ ਆਫ ਰਿਸਰਚ ਐਕਸੀਲੈਂਸ ਹੈ। ਭਾਰਤ ਦੇ ਪ੍ਰਿਥਵੀ ਵਿਗਿਆਨ ਵਿਭਾਗ ਅਤੇ ‘ਪੋਲਰ ਕੈਨੇਡਾ’ ਨੇ ਆਰਟਿਕ ਅਧਿਅੈੱਨ ’ਤੇ ਗਿਆਨ ਦੇ ਅਦਾਨ-ਪ੍ਰਦਾਨ ਅਤੇ ਵਿਗਿਆਨਿਕ ਖੋਜ ਲਈ ਇਕ ਪ੍ਰੋਗਰਾਮ ਸ਼ੁਰੂ ਕੀਤਾ ਹੈ।

ਇਹ ਵੀ ਪੜ੍ਹੋ: ਅੱਤਵਾਦ ਖ਼ਿਲਾਫ਼ ਇਕਜੁੱਟ ਨਹੀਂ ਦੁਨੀਆ, 25 ਦੇਸ਼ਾਂ ਨੇ ਕੀਤਾ ਫਲਸਤੀਨ ਦਾ ਸਮਰਥਨ

ਪੁਲਾੜ ਖੇਤਰ ’ਚ ਦੋਵਾਂ ਦੇਸ਼ਾਂ ਦੀ ਭੂਮਿਕਾ

ਇਸਰੋ ਅਤੇ ਕੈਨੇਡਾਈ ਪੁਲਾੜ ਏਜੰਸੀ (ਸੀ. ਐੱਸ. ਏ.) ਨੇ ਬਾਹਰੀ ਸਪੇਸ ਦੀ ਖੋਜ ਅਤੇ ਉਪਯੋਗਤਾ ’ਤੇ ਸਮਝੌਤਾ ਮੈਮੋਰੰਡਮ ’ਤੇ ਹਸਤਾਖਰ ਕੀਤੇ ਹਨ। ਇਸਰੋ ਦੀ ਵਣਜ ਸ਼ਾਖਾ ਐਂਟ੍ਰਿਕਸ ਨੇ ਕੈਨੇਡਾ ਲਈ ਕਈ ਨੈਨੋ ਉਪਗ੍ਰਹਿ ਲਾਂਚ ਕੀਤੇ ਹਨ। ਇਸਰੋ ਵੱਲੋਂ ਸਾਲ 2018 ’ਚ ਭਾਰਤੀ ਪੁਲਾੜ ਕੇਂਦਰ, ਸ਼੍ਰੀਹਰਿਕੋਟਾ ਤੋਂ ਲਾਂਚ ਕੀਤੇ ਗਏ ਇਸ ਦੇ 100ਵੇਂ ਸੈਟੇਲਾਈਟ ਪੀ. ਐੱਲ. ਐੱਲ. ਵੀ. ਵਿਚ ਕੈਨੇਡਾ ਦਾ ਪਹਿਲਾ ਲੋ ਅਰਥ ਆਰਬਿਟ ਸੈਟੇਲਾਈਟ ਵੀ ਸ਼ਾਮਿਲ ਸੀ।

ਕੀ ਕਹਿੰਦੇ ਹਨ ਮਾਮਲੇ ਦੇ ਜਾਣਕਾਰ

ਜਾਣਕਾਰਾਂ ਦਾ ਕਹਿਣਾ ਹੈ ਕਿ ਭਾਰਤ ਅਤੇ ਕੈਨੇਡਾ ਦੋਵਾਂ ਨੂੰ ਰਾਜਨੀਤਿਕ ਤੌਰ ’ਤੇ ਵਿਵਾਦ ਵਾਲੇ ਮੁੱਦਿਆਂ ਤੋਂ ਅੱਗੇ ਵਧਦੇ ਹੋਏ ਸਹਿਯੋਗ ਦੇ ਖੇਤਰ ’ਤੇ ਧਿਆਨ ਕੇਂਦਰਿਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਇਸ ਸਾਂਝੇਦਾਰੀ ਲਈ ਭਵਿੱਖ ’ਚ ਵੱਡੀਆਂ ਸੰਭਾਵਨਾਵਾਂ ਮੌਜੂਦ ਹਨ। ਦੋਨੋਂ ਦੇਸ਼ਾਂ ਨੂੰ ਇਸ ਵੱਲੋਂ ਪੇਸ਼ ਮੌਕਿਆਂ ਦਾ ਲਾਭ ਉਠਾਉਣ ਤੋਂ ਖੁੰਝਣਾ ਨਹੀਂ ਚਾਹੀਦਾ। ਜਦੋਂ ਕਿ ਹੈਰਾਨੀ ਹੈ ਕਿ ਜਸਟਿਨ ਟਰੂਡੋ ਦੀ ਕੁਰਸੀ ਖਤਰੇ ’ਚ ਹੈ ਅਤੇ ਉਨ੍ਹਾਂ ਨੇ ਆਪਣਾ ਦੇਸ਼ ਹੀ ਦਾਅ ’ਤੇ ਲਗਾ ਕੇ ਰੱਖਿਆ ਹੋਇਆ ਹੈ।

ਇਹ ਵੀ ਪੜ੍ਹੋ: ਭਾਰਤੀ ਦੂਤਘਰ ਨੇ ਇਜ਼ਰਾਈਲ 'ਚ ਸਥਾਪਤ ਕੀਤਾ ਹੈਲਪਲਾਈਨ ਡੈਸਕ, ਨਾਲ ਦਿੱਤੀ ਇਹ ਸਲਾਹ

ਆਬਾਦੀ ’ਚ ਹਿੰਦੂ ਤੀਸਰੇ ਨੰਬਰ ’ਤੇ

2021 ਦੇ ਅੰਕੜਿਆਂ ਦੇ ਹਿਸਾਬ ਨਾਲ ਕੈਨੇਡਾ ’ਚ 828,195 ਹਿੰਦੂ ਹਨ ਅਤੇ ਆਬਾਦੀ ’ਚ ਤੀਸਰਾ ਸਭ ਤੋਂ ਵੱਡਾ ਧਾਰਮਿਕ ਸਮੂਹ ਹੈ, ਜੋ ਕੈਨੇਡਾ ਦੀ ਕੁੱਲ ਆਬਾਦੀ ਦਾ ਲਗਭਗ 2.3 ਫੀਸਦੀ ਹੈ, ਜਦਕਿ ਸਿੱਖ ਆਬਾਦੀ 8 ਲੱਖ ਯਾਨੀ 2.1 ਫੀਸਦੀ ਦੇ ਨਾਲ ਚੌਥੇ ਸਥਾਨ ’ਤੇ ਹੈ। ਇਸਲਾਮ ਧਰਮ ਕੈਨੇਡਾ ’ਚ ਦੂਸਰਾ ਸਭ ਤੋਂ ਵੱਧ ਆਬਾਦੀ ਵਾਲਾ ਧਰਮ ਹੈ, ਇਹ ਕੈਨੇਡਾ ਦੀ ਕੁੱਲ ਜਨਸੰਖਿਆ ਦਾ 4.90 ਹੈ। ਕੈਨੇਡਾ ਇਸਾਈ ਬਹੁ-ਜਨਸੰਖਿਆ ਵਾਲਾ ਦੇਸ਼ ਹੈ, ਜਿੱਥੇ 53.30 ਫੀਸਦੀ ਇਸੇ ਧਰਮ ਦੇ ਲੋਕ ਹਨ।

ਕੈਨੇਡਾ ਦੀ ਆਬਾਦੀ ਕਰੀਬ 4 ਕਰੋੜ

ਜਨਸੰਖਿਆ ਵਾਧਾ ਦਰ 1 ਫੀਸਦੀ
23 ਸਾਲਾਂ ’ਚ ਜਨਸੰਖਿਆ ਵਾਧਾ ਦਰ 80 ਲੱਖ
ਜਨਸੰਖਿਆ ਘਣਤਾ 4 ਵਰਗ ਕਿ. ਮੀ.

ਇਹ ਵੀ ਪੜ੍ਹੋ: ਇਜ਼ਰਾਈਲੀ ਹਵਾਈ ਹਮਲਿਆਂ ਨੇ ਗਾਜ਼ਾ ਨੂੰ ਬਣਾਇਆ ਮਲਬੇ ਦਾ ਢੇਰ, ਇਕਲੌਤੇ ਪਾਵਰ ਪਲਾਂਟ ਦਾ ਈਂਧਣ ਵੀ ਖ਼ਤਮ

ਕਿਸ ਧਰਮ ਦੇ ਕਿੰਨੇ ਲੋਕ

ਇਸਾਈ 53.30%
ਇਸਲਾਮ 4.90%
ਹਿੰਦੂ ਧਰਮ 2.30%
ਸਿੱਖ ਧਰਮ 2.1%
ਬੌਧ ਧਰਮ 1.0%
ਯਹੂਦੀ ਧਰਮ 0.90%
ਅਧਿਆਤਮਿਕ 0.20%
ਨਾਸਤਿਕ (ਕੋਈ ਧਰਮ ਨਹੀਂ) 34.6%

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 

 


 

 


author

cherry

Content Editor

Related News