ਟਰੂਡੋ ਨੇ ਮੈਕਸੀਕੋ ''ਚ ਫਾਇਰ ਫਾਈਟਰ ਕਰੂ ਨਾਲ ਕੀਤੀ ਮੁਲਾਕਾਤ

10/14/2017 2:27:26 PM

ਟੋਰਾਂਟੋ/ਮੈਕਸੀਕੋ,(ਬਿਊਰੋ)—ਵਿਦੇਸ਼ ਦੌਰੇ 'ਤੇ ਗਏ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮੈਕਸੀਕੋ ਵਾਸੀਆਂ ਲਈ ਦਿਲ ਨੂੰ ਛੂਹ ਦੇਣ ਵਾਲਾ ਭਾਸ਼ਣ ਦਿੱਤਾ। ਉਨ੍ਹਾਂ ਨੇ ਮੈਕਸੀਕੋ ਦੇ ਸੈਨੇਟ 'ਚ ਕਿਹਾ ਕਿ ਕੈਨੇਡਾ 'ਚ ਜੰਗਲਾਂ ਦੀ ਅੱਗ ਨੂੰ ਬੁਝਾਉਣ ਲਈ ਮੈਕਸੀਕੋ ਤੋਂ ਫਾਇਰ ਫਾਈਟਰਜ਼ ਪੁੱਜੇ ਸਨ ਅਤੇ ਉਨ੍ਹਾਂ ਨੇ ਪੂਰੀ ਇਮਾਨਦਾਰੀ ਨਾਲ ਕੈਨੇਡਾ ਦੀ ਮਦਦ ਕੀਤੀ।

PunjabKesariਉਨ੍ਹਾਂ ਕਿਹਾ ਕਿ ਮੈਕਸੀਕੋ ਨੇ ਆਪਣੇ ਕਰਮਚਾਰੀ ਕੈਨੇਡਾ ਭੇਜਣ 'ਚ ਜ਼ਰਾ ਵੀ ਸੰਕੋਚ ਨਹੀਂ ਕੀਤਾ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਕਿ ਮੈਕਸੀਕੋ ਦੀ ਸੰਸਦ 'ਚ ਬੋਲਣ ਦਾ ਮੌਕਾ ਪਾ ਕੇ ਉਹ ਬਹੁਤ ਖੁਸ਼ ਹਨ। ਉਨ੍ਹਾਂ ਨੂੰ ਇੱਥੇ ਇਕ ਮਹਿਮਾਨ ਅਤੇ ਦੋਸਤ ਵਾਲਾ ਪਿਆਰ ਤੇ ਸਨਮਾਨ ਮਿਲਿਆ ਹੈ।

PunjabKesariਟਰੂਡੋ ਆਪਣੀ ਪਤਨੀ ਸੋਫੀ ਨਾਲ ਮੈਕਸੀਕੋ ਗਏ ਹੋਏ ਹਨ ਅਤੇ ਮੈਕਸੀਕੋ ਜਾ ਕੇ ਟਰੂਡੋ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਟਰੂਡੋ ਅਤੇ ਉਨ੍ਹਾਂ ਦੀ ਪਤਨੀ ਨੇ ਫਸਟ ਏਡ ਲਈ ਤਿਆਰ ਹੋਣ ਵਾਲੇ ਮੈਡੀਕਲ ਡੱਬਿਆਂ ਦੀ ਪੈਕਿੰਗ 'ਚ ਕਰਮਚਾਰੀਆਂ ਦੀ ਮਦਦ ਕੀਤੀ।


Related News