ਕੈਨੇਡਾ ਚੋਣਾਂ ਤੋਂ ਪਹਿਲਾਂ ਟਰੂਡੋ ਦੀ ਅਪੀਲ, ਦੂਜੀ ਪਾਰਟੀ ਜਿੱਤੀ ਤਾਂ ਕਮਜ਼ੋਰ ਹੋਵੇਗੀ ਕੋਰੋਨਾ ਖ਼ਿਲਾਫ਼ ਲੜਾਈ

Monday, Sep 20, 2021 - 05:27 PM (IST)

ਕੈਨੇਡਾ ਚੋਣਾਂ ਤੋਂ ਪਹਿਲਾਂ ਟਰੂਡੋ ਦੀ ਅਪੀਲ, ਦੂਜੀ ਪਾਰਟੀ ਜਿੱਤੀ ਤਾਂ ਕਮਜ਼ੋਰ ਹੋਵੇਗੀ ਕੋਰੋਨਾ ਖ਼ਿਲਾਫ਼ ਲੜਾਈ

ਟੋਰਾਂਟੋ (ਭਾਸ਼ਾ) : ਆਮ ਚੋਣ ਮੁਹਿੰਮ ਦੇ ਆਖ਼ਰੀ ਦਿਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੇਸ਼ ਦੀ ਜਨਤਾ ਨੂੰ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਵਿਰੋਧੀ ‘ਕੱਟੜਪੰਥੀ’ ਮਹਾਮਾਰੀ ਖ਼ਿਲਾਫ਼ ਦੇਸ਼ ਦੀ ਲੜਾਈ ਨੂੰ ਕਮਜ਼ੋਰ ਕਰਨਗੇ ਅਤੇ ਉਨ੍ਹਾਂ ਅਪੀਲ ਕਰਦੇ ਹੋਏ ਕਿਹਾ ਕਿ ਕੈਨੇਡਾ ਦੇ ਲੋਕਾਂ ਨੂੰ ਅਜਿਹੀ ਸਰਕਾਰ ਦੀ ਜ਼ਰੂਰਤ ਹੈ ਜੋ ਵਿਗਿਆਨ ’ਤੇ ਭਰੋਸਾ ਕਰੇ। ਚੋਣਾਂ ਤੋਂ ਪਹਿਲਾਂ ਦੇ ਸਰਵੇਖਣਾਂ ਮੁਤਾਬਕ ਟਰੂਡੋ ਦੀ ਲਿਬਰਲ ਪਾਰਟੀ ਅਤੇ ਵਿਰੋਧੀ ਕੰਜ਼ਰਵੇਟਿਵ ਪਾਰਟੀ ਵਿਚਾਲੇ ਟਕਰਾਅ ਚੱਲ ਰਿਹਾ ਹੈ ਅਤੇ ਸੋਮਵਾਰ ਨੂੰ ਹੋਣ ਵਾਲੀਆਂ ਚੋਣਾਂ ਵਿਚ ਕਿਸੇ ਵੀ ਪੱਖ ਨੂੰ ਬਹੁਮਤ ਮਿਲਣ ਦੀ ਸੰਭਵਨਾ ਨਹੀਂ ਹੈ। ਅਜਿਹੇ ਵਿਚ ਵਿਰੋਧੀ ਧਿਰ ਦੇ ਸਹਿਯੋਗ ਦੇ ਬਿਨਾਂ ਸੱਤਾ ਵਿਚ ਆਉਣਾ ਸੰਭਵ ਨਹੀਂ ਹੋਵੇਗਾ। 

ਇਹ ਵੀ ਪੜ੍ਹੋ: ਕੈਨੇਡਾ ’ਚ ਮੱਧਕਾਲੀ ਚੋਣਾਂ: ਵੋਟਾਂ ਤੋਂ ਪਹਿਲਾਂ ਵੋਟਰਾਂ ਨੂੰ ਲੁਭਾਉਣ ’ਚ ਜੀਅ-ਜਾਨ ਨਾਲ ਜੁਟੇ ਉਮੀਦਵਾਰ

ਮਾਂਟਰੀਅਲ ਵਿਚ ਐਤਵਾਰ ਨੂੰ ਚੋਣ ਪ੍ਰਚਾਰ ਮੁਹਿੰਮ ਖ਼ਤਮ ਕਰਦੇ ਹੋਏ ਟਰੂਡੋ ਨੇ ਕਿਹਾ, ‘ਸਾਨੂੰ ਕੰਜ਼ਰਵੇਟਿਵ ਸਰਕਾਰ ਦੀ ਜ਼ਰੂਰਤ ਨਹੀਂ ਹੈ, ਜੋ ਟੀਕਾਕਰਨ ਦੇ ਖੇਤਰ ਵਿਚ ਲੀਡਰਸ਼ਿਪ ਸਮਰਥਾ ਦਾ ਪ੍ਰਦਰਸ਼ਨ ਨਹੀਂ ਕਰ ਸਕੇਗੀ ਅਤੇ ਨਾ ਹੀ ਵਿਗਿਆਨ ਦੇ ਖੇਤਰ ਵਿਚ ਜਿਸਦੀ ਸਾਨੂੰ ਜ਼ਰੂਰਤ ਹੈ।’ ਕੰਜ਼ਵੇਟਿਵ ਨੇਤਾ ਏਰਿਨ ਓ ਟੂਲੇ ਨੇ ਇਹ ਦੱਸਣ ਤੋਂ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ ਕਿ ਉਨ੍ਹਾਂ ਦੀ ਪਾਰਟੀ ਦੇ ਕਿੰਨੇ ਉਮੀਦਵਾਰਾਂ ਨੇ ਟੀਕਾ ਨਹੀਂ ਲਗਵਾਇਆ ਹੈ ਅਤੇ ਟਰੂਡੋ ਕੈਨੇਡਾ ਦੇ ਲੋਕਾਂ ਨੂੰ ਹਰ ਮੌਕੇ ’ਤੇ ਇਸ ਦੀ ਯਾਦ ਦਿਵਾਉਂਦੇ ਰਹਿੰਦੇ ਹਨ। ਓ ਟੂਲੇ ਨੇ ਟੀਕਾ ਲਗਵਾਉਣ ਨੂੰ ਉਮੀਦਵਾਰਾਂ ਦਾ ਸਿਹਤ ਸਬੰਧੀ ਨਿੱਜੀ ਫ਼ੈਸਲਾ ਦੱਸਿਆ ਪਰ ਦੇਸ਼ ਵਿਚ ਟੀਕਾ ਲਗਵਾਉਣ ਵਾਲਿਆਂ ਦੀ ਲਗਾਤਾਰ ਵੱਧ ਰਹੀ ਸੰਖਿਆ ਦੇ ਪਿਛੋਕੜ ਵਿਚ ਟੀਕਾ ਨਾ ਲਗਵਾਉਣ ਵਾਲਿਆਂ ਪ੍ਰਤੀ ਗੁੱਸਾ ਵੀ ਵੱਧ ਰਿਹਾ ਹੈ। ਹਵਾਈ ਅਤੇ ਰੇਲ ਯਾਤਰਾ ਕਰਨ ਵਾਲੇ ਕੈਨੇਡਾ ਵਾਸੀਆਂ ਲਈ ਟਰੂਡੋ ਟੀਕਾਕਰਨ ਨੂੰ ਜ਼ਰੂਰੀ ਬਣਾਉਣ ਦੇ ਪੱਖ ਵਿਚ ਹਨ ਪਰ ਕੰਜ਼ਰਵੇਟਿਵ ਇਸ ਦਾ ਵਿਰੋਧ ਕਰਦੇ ਹਨ। ਟਰੂਡੋ ਨੇ ਦੱਸਿਆ ਕਿ ਅਲਬਰਟਾ ਵਿਚ ਕੰਜ਼ਰਵੇਟਿਵ ਸਰਕਾਰ ਵੱਲੋਂ ਸੂਬਾਈ ਸਰਕਾਰ ਚਲਾਈ ਜਾ ਰਹੀ ਹੈ ਅਤੇ ਉਥੇ ਸੰਕਟ ਦੀ ਸਥਿਤੀ ਹੈ।

ਇਹ ਵੀ ਪੜ੍ਹੋ: ਆਬੂ ਧਾਬੀ ਜਾਣ ਵਾਲਿਆਂ ਲਈ ਹੁਣ ਕੋਵਿਡ-19 ਟੈਸਟ ਜ਼ਰੂਰੀ ਨਹੀਂ, ਦੁਬਈ ’ਚ ਪਹਿਲਾਂ ਤੋਂ ਹੈ ਛੋਟ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 


author

cherry

Content Editor

Related News