ਚੀਨ ਨਾਲ ਆਪਣੇ ਗੂੜ੍ਹੇ ਸਬੰਧਾਂ ’ਤੇ ਪਰਦਾ ਪਾਉਣ ਲਈ ਟਰੂਡੋ ਨੇ ਭਾਰਤ ਨਾਲ ਖਰਾਬ ਕੀਤੇ ਰਿਸ਼ਤੇ!

Friday, Sep 22, 2023 - 09:54 AM (IST)

ਜਲੰਧਰ (ਇੰਟ.)- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਫਿਲਹਾਲ ਭਾਰਤ ਖਿਲਾਫ ਲਗਾਏ ਦੋਸ਼ਾਂ ਤੋਂ ਬਾਅਦ ਅੱਤਵਾਦੀ ਹਰਦੀਪ ਨਿੱਝਰ ਦੀ ਹੱਤਿਆ ਦੇ ਸਬੂਤ ਪੇਸ਼ ਕਰਨ ਵਿਚ ਅਸਫਲ ਰਹੇ ਹਨ। ਕੈਨੇਡਾ ਦੀ ਸਿਆਸਤ ਨਾਲ ਜੁੜੇ ਜਾਣਕਾਰਾਂ ਦੀ ਮੰਨੀਏ ਤਾਂ ਭਾਰਤ ’ਤੇ ਬੇਬੁਨਿਆਦ ਦੋਸ਼ ਲਗਾ ਕੇ ਟਰੂਡੋ ਉਨ੍ਹਾਂ ਦੀ ਸੱਤਾਧਾਰੀ ਲਿਬਰਲ ਪਾਰਟੀ ਦੇ ਚੀਨ ਨਾਲ ਸਬੰਧਾਂ ਦੀ ਜਾਂਚ ਤੋਂ ਆਪਣੇ ਨਾਗਰਿਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਹਨ। ਉਂਝ ਕੈਨੇਡਾ ’ਚ ਵਿਰੋਧੀ ਧਿਰ ਲਗਾਤਾਰ ਇਹ ਦੋਸ਼ ਲਗਾ ਰਹੀ ਹੈ ਕਿ ਟਰੂਡੋ ਨੇ ਸੱਤਾ ਵਿਚ ਆਉਣ ਲਈ ਚੀਨੀ ਸੱਤਾ ਤੰਤਰ ਦੀ ਮਦਦ ਲਈ ਸੀ, ਹੁਣ ਉਸਨੂੰ ਟਰੂਡੋ ’ਤੇ ਹਮਲਾ ਕਰਨ ਦਾ ਇਕ ਹੋਰ ਮੌਕਾ ਮਿਲ ਗਿਆ ਹੈ।

ਕੈਨੇਡਾ ’ਚ ਚੀਨ ਦੀ ਦਖਲਅੰਦਾਜ਼ੀ ’ਤੇ ਖਾਮੋਸ਼ ਰਹਿੰਦੇ ਹਨ ਟਰੂਡੋ

ਜਾਣਕਾਰਾਂ ਦਾ ਕਹਿਣਾ ਹੈ ਕਿ ਟਰੂਡੋ ਨੂੰ ਚੀਨ ਨਾਲ ਉਨ੍ਹਾਂ ਦੇ ਸਬੰਧਾਂ ਨੂੰ ਲੈ ਕੇ ਲਗਾਤਾਰ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿਆਸਤ ਦੇ ਸੁਪਰਵਾਈਜ਼ਰਾਂ ਦਾ ਮੰਨਣਾ ਹੈ ਕਿ ਟਰੂਡੋ ਨੂੰ ਭਾਰਤ ਖਿਲਾਫ ਦੋਸ਼ ਲਗਾਉਣ ਲਈ ਇਸੇ ਮਾਮਲੇ ਨੇ ਪ੍ਰੇਰਿਤ ਕੀਤਾ ਹੋਵੇ। ਵਿਰੋਧੀ ਧਿਰ ਸਵਾਲ ਉਠਾ ਰਹੀ ਹੈ ਕਿ ਟਰੂਡੋ ਨੂੰ ਕੈਨੇਡਾ ਦੇ ਅੰਦਰੂਨੀ ਮਾਮਲਿਆਂ ਵਿਚ ਚੀਨ ਦੀ ਦਖਲਅੰਦਾਜ਼ੀ ਨਹੀਂ ਦਿਸਦੀ ਹੈ, ਭਾਰਤ ਦਿਸਦਾ ਹੈ। ਸਾਰੇ ਕੈਨੇਡਾਈ ਲੋਕ ਇਹੋ ਗੱਲ ਪਾਕਿਸਤਾਨ ਲਈ ਵੀ ਕਹਿ ਰਹੇ ਹਨ। ਟਰੂਡੋ ’ਤੇ ਦੋਸ਼ ਲਗ ਰਿਹਾ ਹੈ ਕਿ ਜਦੋਂ ਇਕ ਬਲੂਚ ਨੇਤਾ ਦੀ ਕੈਨੇਡਾ ਵਿਚ ਪਾਕਿਸਤਾਨੀ ਏਜੰਸੀ ਨੇ ਹੱਤਿਆ ਕਰਵਾਈ ਤਾਂ ਟਰੂਡੋ ਨੇ ਇਹੋ ਤੇਵਰ ਕਿਉਂ ਨਹੀਂ ਦਿਖਾਏ?

ਵਿਰੋਧੀ ਧਿਰ ਬੋਲਿਆ ਭਾਰਤ ਖਿਲਾਫ ਤੱਥ ਪੇਸ਼ ਕਰਨ ਟਰੂਡੋ

ਓਧਰ, ਕੈਨੇਡਾ ਵਿਚ ਕੰਜਰਵੇਟਿਵ ਪਾਰਟੀ ਦੇ ਨੇਤਾ ਅਤੇ ਵਿਰੋਧੀ ਧਿਰ ਦਾ ਮੁੱਖ ਚਿਹਰਾ ਪ੍ਰੋਈਲਿਵਰੇ ਕਹਿੰਦੇ ਹਨ ਕਿ ਸਰਕਾਰ ਵਲੋਂ ਇਕ ਭਾਰਤੀ ਡਿਪਲੋਮੈਟ ਨੂੰ ਬਰਖਾਸਤ ਕਰਨ ਅਤੇ ਸੰਸਦ ਵਿਚ ਇਕ ਖਾਲਿਸਤਾਨੀ ਵਰਕਰ ਦੀ ਹੱਤਿਆ ਦੇ ਪਿੱਛੇ ਭਾਰਤ ਦਾ ਹੱਥ ਹੋਣ ਦਾ ਦੋਸ਼ ਲਗਾਉਣ ਤੋਂ ਬਾਅਦ ਪ੍ਰਧਾਨ ਮੰਤਰੀ ਟਰੂਡੋ ਨੂੰ ਇਸ ਸਬੰਧੀ ਹੋਰ ਜ਼ਿਆਦਾ ਤੱਥ ਪ੍ਰਦਾਨ ਕਰਨ ਦੀ ਲੋੜ ਹੈ। ਇੰਨਾ ਕਹਿਣ ਤੋਂ ਬਾਅਦ ਪ੍ਰੋਈਲਿਵਰੇ ਇਹ ਵੀ ਜੋੜ ਦਿੰਦੇ ਹਨ ਕਿ ਇਸਦੇ ਉਲਟ, ਟਰੂਡੋ ਨੂੰ ਚੀਨ ਦੀ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਪਤਾ ਸੀ ਪਰ ਉਨ੍ਹਾਂ ਨੇ ਜਨਤਾ ਨੂੰ ਸੂਚਿਤ ਨਹੀਂ ਕੀਤਾ। ਦਰਅਸਲ, ਟਰੂਡੋ ਦੀ ਪਾਰਟੀ ’ਤੇ ਦੋਸ਼ ਹੈ ਕਿ ਚੀਨੀ ਦਖਲਅੰਦਾਜ਼ੀ ਦੇ ਜ਼ੋਰ ’ਤੇ ਕੈਨੇਡਾ ਵਿਚ ਵਿਰੋਧੀ ਧਿਰ ਨੂੰ ਚੋਣਾਂ ਵਿਚ ਹਰਾਇਆ ਗਿਆ ਸੀ।

ਜਲਦੀ ਚੋਣਾਂ ’ਤੇ ਜ਼ੋਰ ਦੇ ਰਹੇ ਹਨ ਕੈਨੇਡਾ ਦੇ ਪੀ. ਐੱਮ.

ਇਸ ਮੀਡੀਆ ਰਿਪੋਰਟ ਿਵਚ ਸੂਤਰਾਂ ਦੇ ਹਵਾਲੇ ਤੋਂ ਇਹ ਵੀ ਕਿਹਾ ਗਿਆ ਹੈ ਕਿ ਚੀਨ ਦੇ ਕੈਨੇਡਾ ਦੀਆਂ ਚੋਣਾਂ ਵਿਚ ਦਖਲਅੰਦਾਜ਼ੀ ਨੂੰ ਲੈ ਕੇ ਜੋ ਜਾਂਚ ਚਲ ਰਹੀ ਹੈ, ਉਸਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਧਿਆਨ ਭਟਕਾਉਣ ਲਈ ਟਰੂਡੋ ਨੇ ਭਾਰਤ ’ਤੇ ਬੇਬੁਨਿਆਦ ਦੋਸ਼ ਲਗਾਉਣ ਦਾ ਰਸਤਾ ਚੁਣਿਆ ਹੈ। ਸੂਤਰਾਂ ਨੇ ਦਾਅਵਾ ਕੀਤਾ ਕਿ ਟਰੂਡੋ ਧਿਆਨ ਭਟਕਾਉਣ ਵਾਲੀ ਰਣਨੀਤੀ ਰਾਹੀਂ ਲਿਬਰਲ ਪਾਰਟੀ ਰਚਨਾ ਸਮੇਤ ਕੈਨੇਡਾਈ ਸਿਆਸਤ ਵਿਚ ਚੀਨੀ ਘੁਸਪੈਠ ਨੂੰ ਬਚਾਉ ਣ ਦੀ ਕੋਸ਼ਿਸ਼ ਕਰ ਰਹੇ ਹਨ। ਸੂਤਰਾਂ ਨੇ ਕਿਹਾ ਕਿ ਕੈਨੇਡਾ ਦੀ ਆਰਥਿਕ ਸਥਿਤੀ ਪਿਛਲੇ ਸਾਲ ਖਰਾਬ ਹੋ ਗਈ ਹੈ ਅਤੇ ਵਿਰੋਧੀ ਧਿਰ ਦੇ ਨੇਤਾ ਟਰੂਡੋ ਦੇ ਸਿਆਸੀ ਭਵਿੱਖ ਲਈ ਇਕ ਵੱਡੀ ਚੁਣੌਤੀ ਪੈਦਾ ਕਰਦੇ ਹੋਏ ਜਲਦੀ ਚੋਣਾਂ ’ਤੇ ਜ਼ੋਰ ਪਾ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਭਾਰਤ ’ਚ ਘੱਟ ਹੋਵੇਗਾ ਕੈਨੇਡਾ ਦੂਤਘਰ ਦਾ ਸਟਾਫ਼, ਵੱਧ ਸਕਦੀ ਹੈ ਵੀਜ਼ਾ ਰਿਫਊਜ਼ ਦਰ

ਕਰੀਮਾ ਬਲੂਚ ਦੀ ਹੱਤਿਆ ’ਤੇ ਖਾਮੋਸ਼ ਰਹੀ ਕੈਨੇਡਾਈ ਸਰਕਾਰ

ਪੱਤਰਕਾਰ ਫਰਾਂਸੇਸਕਾ ਮੈਰਿਨੋ ਕਹਿੰਦੀ ਹੈ ਕਿ ਇਹ ਹੈਰਾਨਜਨਕ ਹੈ ਕਿ ਨਿੱਝਰ ਦੀ ਨਾਗਰਿਕਤਾ ਬਾਰੇ ਮੇਰੇ ਟਵੀਟ ’ਤੇ ਸਾਰੇ ਕੈਨੇਡਾਈ ਟੱਪ ਰਹੇ ਹਨ, ਪਰ ਉਨ੍ਹਾਂ ਵਿਚੋਂ ਕਿਸੇ ਨੇ ਵੀ ਕਰੀਮਾ ਬਾਰੇ ਚਿੰਤਾ ਨਹੀਂ ਕੀਤੀ, ਜਿਸਨੂੰ ਪਾਕਿਸਤਾਨ ਆਈ. ਐੱਸ. ਆਈ. ਨੇ ਲੋਕਤੰਤਰ ਦੀ ਪਵਿੱਤਰ ਧਰਤੀ ’ਤੇ ਮਾਰ ਦਿੱਤਾ ਸੀ। ਖਾਲਿਸਤਾਨੀ ਅੱਤਵਾਦੀਆਂ ਨੂੰ ਸੁਰੱਖਿਆ ਪ੍ਰਾਪਤ ਹੈ, ਬਲੂਚ ਵਰਕਰਾਂ ਲਈ ਕੁਝ ਵੀ ਨਹੀਂ ਹੈ। ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਸਾਰੇ ਲੋਕ ਟਰੂਡੋ ਨੂੰ ਪੁੱਛ ਰਹੇ ਹਨ ਕਿ ਆਖਿਰ ਪੀ. ਐੱਮ. ਨੇ ਕਰੀਮਾ ਬਰੋਚ ਦੀ ਹੱਤਿਆ ’ਤੇ ਚੁੱਪ ਕਿਉਂ ਧਾਰ ਰੱਖੀ ਹੈ।

ਪਾਕਿਸਤਾਨੀ ਫੌਜ ’ਤੇ ਲੱਗੇ ਸਨ ਬਲੂਚ ਦੀ ਹੱਤਿਆ ਦੇ ਦੋਸ਼

37 ਸਾਲਾ ਮਨੁੱਖੀ ਅਧਿਕਾਰ ਕਾਰਕੁਨ ਕਰੀਮਾ ਬਲੂਚ ਬਲੋਚਿਸਤਾਨ ਦੀ ਆਜ਼ਾਦੀ ਲਈ ਸਰਗਰਮ ਸੀ। ਉਹ ਕੈਨੇਡਾ ਵਿਚ ਜਲਾਵਤਨੀ ਦੀ ਜ਼ਿੰਦਗੀ ਬਤੀਤ ਕਰ ਰਹੀ ਸੀ। ਦਸੰਬਰ 2020 ਵਿਚ ਉਸਦੀ ਲਾਸ਼ ਟੋਰਾਂਟੋ ਵਿਚ ਇਕ ਨਦੀ ਦੇ ਕਿਨਾਰੇ ਤੋਂ ਮਿਲੀ ਸੀ। ਕਰੀਮਾ ਦੇ ਪਤੀ ਹੈਦਰ ਨੇ ਟੋਰਾਂਟੋ ਪੁਲਸ ਕੋਲ ਉਸਦੀ ਹੱਤਿਆ ਲਈ ਪਾਕਿਸਤਾਨੀ ਫੌਜ ’ਤੇ ਸ਼ੱਕ ਪ੍ਰਗਟਾਇਆ ਸੀ। ਪਰਿਵਾਰ ਵੱਲੋਂ ਆਈ. ਐੱਸ. ਆਈ. ’ਤੇ ਸ਼ੱਕ ਜਤਾਉਣ ਦੇ ਬਾਵਜੂਦ ਪ੍ਰਧਾਨ ਮੰਤਰੀ ਟਰੂਡੋ ਨੇ ਅੱਜ ਤੱਕ ਇਸ ਮੁੱਦੇ ’ਤੇ ਕੁਝ ਨਹੀਂ ਕਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News