ਟਰੂਡੋ ਦਾ ਵੱਡਾ ਫ਼ੈਸਲਾ, ਕੈਨੇਡਾ 'ਚ 'ਬੰਦੂਕ' ਦੀ ਖਰੀਦ-ਵਿਕਰੀ 'ਤੇ ਲੱਗੇਗੀ ਪਾਬੰਦੀ

05/31/2022 10:24:45 AM

ਓਟਾਵਾ (ਏ.ਐੱਨ.ਆਈ.): ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੋਮਵਾਰ ਨੂੰ ਕੈਨੇਡਾ ਵਿੱਚ ਹੈਂਡਗੰਨ (ਬੰਦੂਕਾਂ) ਦੇ ਆਯਾਤ ਅਤੇ ਵਿਕਰੀ 'ਤੇ ਪ੍ਰਭਾਵਸ਼ਾਲੀ ਢੰਗ ਨਾਲ ਪਾਬੰਦੀ ਲਗਾਉਣ ਲਈ ਇੱਕ ਮਤਾ ਪੇਸ਼ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ ਕਿ ਅਸੀਂ ਹੈਂਡਗੰਨ ਦੀ ਮਾਲਕੀ 'ਤੇ ਪਾਬੰਦੀ ਨੂੰ ਲਾਗੂ ਕਰਨ ਲਈ ਕਾਨੂੰਨ ਪੇਸ਼ ਕਰ ਰਹੇ ਹਾਂ। ਇਸ ਦੇ ਨਾਲ ਹੀ ਕੈਨੇਡਾ ਵਿੱਚ ਕਿਤੇ ਵੀ ਹੈਂਡਗੰਨ ਦੀ ਖਰੀਦੋ-ਫਰੋਖਤ 'ਤੇ ਪਾਬੰਦੀ ਹੋਵੇਗੀ।

ਕਾਨੂੰਨ ਪਾਸ ਕਰਨਾ ਟਰੂਡੋ ਲਈ ਇਕ ਚੁਣੌਤੀ
ਟਰੂਡੋ ਵੱਲੋਂ ਇਹ ਫ਼ੈਸਲਾ ਸੰਯੁਕਤ ਰਾਜ ਅਮਰੀਕਾ ਵਿੱਚ ਹਾਲ ਹੀ ਵਿੱਚ ਸਕੂਲ ਵਿੱਚ ਹੋਈ ਗੋਲੀਬਾਰੀ ਤੋਂ ਬਾਅਦ ਲਿਆ ਗਿਆ ਹੈ। ਇਸ ਬਿੱਲ ਨੂੰ ਸੰਸਦ ਵੱਲੋਂ ਪਾਸ ਕਰਨਾ ਬਾਕੀ ਹੈ ਜਦਕਿ ਸੱਤਾਧਾਰੀ ਪਾਰਟੀ ਕੋਲ ਸੰਸਦ ਵਿੱਚ ਸੀਟਾਂ ਦੀ ਕਮੀ ਹੈ। ਇਸ ਲਈ ਟਰੂਡੋ ਲਈ ਕਾਨੂੰਨ ਪਾਸ ਕਰਨਾ ਵੀ ਇੱਕ ਚੁਣੌਤੀ ਹੋਵੇਗੀ।ਇਸ ਮਾਮਲੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਟਰੂਡੋ ਨੇ ਕਿਹਾ ਕਿ ਅਸੀਂ ਹੈਂਡਗੰਨਾਂ ਦੀ ਮਾਰਕੀਟ ਨੂੰ ਸੀਮਤ ਕਰ ਰਹੇ ਹਾਂ। ਕੈਨੇਡਾ ਵਿੱਚ ਕਿਤੇ ਵੀ ਹੈਂਡਗੰਨ ਨੂੰ ਖਰੀਦਣਾ, ਵੇਚਣਾ, ਟ੍ਰਾਂਸਫਰ ਜਾਂ ਆਯਾਤ ਕਰਨਾ ਸੰਭਵ ਨਹੀਂ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ- ਜਦੋਂ ਆਸਮਾਨ 'ਚ ਉੱਡ ਰਿਹਾ ਸੀ ਜਹਾਜ਼ ਅਤੇ ਪਾਇਲਟਾਂ ਨੂੰ ਆ ਗਈ ਨੀਂਦ, ਦੋ ਦੇਸ਼ਾਂ ਨੂੰ ਪਈਆਂ ਭਾਜੜਾਂ

ਬੰਦੂਕ ਹਿੰਸਾ ਵਿਚ ਵਾਧਾ ਜਾਰੀ
ਅਪ੍ਰੈਲ 2020 ਵਿੱਚ ਦਿਹਾਤੀ ਨੋਵਾ ਸਕੋਸ਼ੀਆ ਵਿੱਚ ਕੈਨੇਡਾ ਦੀ ਸਭ ਤੋਂ ਭਿਆਨਕ ਸਮੂਹਿਕ ਗੋਲੀਬਾਰੀ ਵਿੱਚ 23 ਲੋਕਾਂ ਦੀ ਮੌਤ ਹੋਣ ਤੋਂ ਕੁਝ ਦਿਨ ਬਾਅਦ, ਸਰਕਾਰ ਨੇ 1,500 ਕਿਸਮ ਦੇ ਮਿਲਟਰੀ-ਗਰੇਡ ਜਾਂ ਹਮਲਾ-ਸ਼ੈਲੀ ਦੇ ਹਥਿਆਰਾਂ 'ਤੇ ਪਾਬੰਦੀ ਲਗਾ ਦਿੱਤੀ ਸੀ। ਟਰੂਡੋ ਨੇ ਸੋਮਵਾਰ ਨੂੰ ਮੰਨਿਆ ਕਿ ਬੰਦੂਕ ਹਿੰਸਾ ਲਗਾਤਾਰ ਵੱਧ ਰਹੀ ਹੈ।ਕੈਨੇਡਾ ਦੀ ਸਰਕਾਰੀ ਅੰਕੜਾ ਏਜੰਸੀ ਨੇ ਪਿਛਲੇ ਹਫ਼ਤੇ ਰਿਪੋਰਟ ਦਿੱਤੀ ਸੀ ਕਿ ਹਥਿਆਰਾਂ ਨਾਲ ਸਬੰਧਤ ਹਿੰਸਕ ਅਪਰਾਧ ਕੈਨੇਡਾ ਵਿੱਚ ਸਾਰੇ ਹਿੰਸਕ ਅਪਰਾਧਾਂ ਵਿੱਚੋਂ ਤਿੰਨ ਪ੍ਰਤੀਸ਼ਤ ਤੋਂ ਵੀ ਘੱਟ ਹਨ ਪਰ ਬੰਦੂਕ ਨਾਲ ਧਮਕਾਉਣ ਦੀ ਪ੍ਰਤੀ ਵਿਅਕਤੀ ਦਰ 2009 ਤੋਂ ਲਗਭਗ ਤਿੰਨ ਗੁਣਾ ਹੋ ਗਈ ਹੈ, ਜਦੋਂ ਕਿ ਇਸ ਨੂੰ ਮਾਰਨ ਜਾਂ ਜ਼ਖਮੀ ਕਰਨ ਦੇ ਇਰਾਦੇ ਨਾਲ ਬੰਦੂਕ ਦੀ ਵਰਤੋਂ ਕਰਨ ਦੀ ਦਰ ਪੰਜ ਗੁਣਾ ਵਧ ਗਈ ਹੈ। 

ਸ਼ਹਿਰੀ ਖੇਤਰਾਂ ਵਿੱਚ ਬੰਦੂਕ ਦੇ ਲਗਭਗ ਦੋ ਤਿਹਾਈ ਅਪਰਾਧਾਂ ਵਿੱਚ ਹੈਂਡਗੰਨ ਸ਼ਾਮਲ ਸਨ।ਜਨਤਕ ਸੁਰੱਖਿਆ ਮੰਤਰੀ ਮਾਰਕੋ ਮੇਂਡੀਸੀਨੋ ਨੇ ਅੰਦਾਜ਼ਾ ਲਗਾਇਆ ਹੈ ਕਿ ਇਸ ਦੇਸ਼ ਵਿੱਚ ਲਗਭਗ 10 ਲੱਖ ਹੈਂਡਗੰਨ ਹਨ, ਜੋ ਇੱਕ ਦਹਾਕੇ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਹਨ। ਇਹ ਵੀ ਕਿਹਾ ਗਿਆ ਹੈ ਕਿ ਟੈਕਸਾਸ ਦੇ ਇੱਕ ਸਕੂਲ ਅਤੇ ਨਿਊਯਾਰਕ ਰਾਜ ਵਿੱਚ ਇੱਕ ਸੁਪਰਮਾਰਕੀਟ ਵਿੱਚ ਗੋਲੀਬਾਰੀ ਕੀਤੀ ਗਈ ਸੀ ਜੋ ਕਿ ਹੈਂਡਗੰਨ ਨਾਲ ਕੀਤੀ ਗਈ ਸੀ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News