ਟਰੂਡੋ ਨੇ ਕੈਨੇਡੀਅਨਾਂ ਨੂੰ ਦਿੱਤੀ ਵੱਡੀ ਰਾਹਤ, ਐਲਾਨਿਆ 82 ਬਿਲੀਅਨ ਡਾਲਰ ਦਾ ਫੰਡ

03/18/2020 10:19:01 PM

ਓਟਾਵਾ - ਕੋਰੋਨਾਵਾਇਰਸ ਤੋਂ ਆਪਣੇ ਨਾਗਰਿਕਾਂ ਨੂੰ ਬਚਾਉਣ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਦੇ ਬਾਰਡਰ ਅਮਰੀਕੀਆਂ ਅਤੇ ਡਿਪਲੋਮੈਟਾਂ ਨੂੰ ਛੱਡ ਸਾਰਿਆਂ ਲਈ ਬੰਦ ਕਰ ਦਿੱਤੇ ਸਨ। ਇਸ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਟਰੂਡੋ ਨੇ ਅੱਜ ਬੁੱਧਵਾਰ (ਸਥਾਨਕ ਸਮੇਂ ਮੁਤਾਬਕ) ਤੀਜੀ ਵਾਰ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ। ਪ੍ਰੈਸ ਕਾਨਫਰੰਸ ਵਿਚ ਟਰੂਡੋ ਨੇ ਆਖਿਆ ਕਿ ਉਹ ਕੈਨੇਡਾ-ਅਮਰੀਕਾ ਬਾਰਡਰ ਨੂੰ ਗੈਰ-ਜ਼ਰੂਰੀ ਯਾਤਰਾ ਲਈ ਬੰਦ ਕਰ ਰਹੇ ਹਨ ਤਾਂ ਜੋ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਿਆ ਜਾਵੇ। ਦੱਸ ਦਈਏ ਕਿ ਕੁਝ ਦੇਰ ਪਹਿਲਾਂ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅਮਰੀਕਾ-ਕੈਨੇਡਾ ਬਾਰਡਰ ਬੰਦ ਕਰਨ ਦੀ ਗੱਲ ਕਹੀ ਸੀ, ਜਿਸ ਵਿਚ ਉਨ੍ਹਾਂ ਆਖਿਆ ਕਿ ਇਸ ਨਾਲ ਵਪਾਰ 'ਤੇ ਕੋਈ ਅਸਰ ਨਹੀਂ ਪਵੇਗਾ।

ਨਾਲ ਹੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ ਅਤੇ ਕਾਰੋਬਾਰਾਂ ਦੀ ਸਹਾਇਤਾ ਲਈ ਵਿਸ਼ਾਲ 82 ਬਿਲੀਅਨ ਡਾਲਰ ਦੇ ਸਹਾਇਤਾ ਪੈਕੇਜ ਦਾ ਵੀ ਐਲਾਨ ਕੀਤਾ ਹੈ। ਜਿਸ ਵਿਚ ਆਮਦਨੀ ਸਹਾਇਤਾ, ਤਨਖਾਹ ਸਬਸਿਡੀ ਅਤੇ ਟੈਕਸ ਮੁਲਤਲੀ ਕਰਨ ਸਮੇਤ ਵਿਸ਼ਵ ਵਿਆਪੀ ਕੋਵਿਡ-19 ਵਿਚ ਸ਼ਾਮਲ ਹੈ। ਇਸ ਪੈਕੇਜ ਵਿਚ 27 ਬਿਲੀਅਨ ਡਾਲਰ ਡਾਇਰੈਕਟ ਸਪੋਰਟ ਅਤੇ ਹੋਰ 55 ਬਿਲੀਅਨ ਡਾਲਰ ਹੋ ਸ਼ਾਮਲ ਹਨ, ਜਿਹਡ਼ੇ ਟੈਕਸ ਮੁਲਤਕਾਂ ਰਾਹੀਂ ਕਾਰੋਬਾਰੀਆਂ ਨੂੰ ਸਹਾਇਤਾ ਲਈ ਦਿੱਤੇ ਜਾਣਗੇ। ਸਾਨੂੰ ਇਹ ਯਕੀਨਨ ਕਰਨਾ ਹੋਵੇਗਾ ਕਿ ਸਾਡੀ ਅਰਥ ਵਿਵਸਥਾ ਬਹੁਤ ਤੇਜ਼ੀ ਨਾਲ ਵਾਪਸ ਪੱਟਡ਼ੀ 'ਤੇ ਆਵੇ।

ਟਰੂਡੋ ਨੇ ਆਖਿਆ ਕਿ ਸਹਾਇਤਾ ਦਾ ਉਦੇਸ਼ ਕੈਨੇਡੀਆਨ ਨੂੰ ਘਰਾਂ ਦੇ ਰੈਂਟ ਅਤੇ ਰੁਜ਼ਾਨਾ ਵਰਤੋਂ ਦੇ ਸਮਾਨ ਦਾ ਭੁਗਤਾਨ ਕਰਨ ਵਿਚ ਮਦਦ ਕਰਨਾ, ਕਾਰੋਬਾਰਾਂ ਨੂੰ ਤਨਖਾਹਾਂ ਅਤੇ ਅਦਾਇਗੀਆਂ ਦੇ ਬਿੱਲਾਂ ਨੂੰ ਪੂਰਾ ਕਰਨਾ ਜਾਰੀ ਰੱਖਣਾ ਅਤੇ ਅਰਥ ਵਿਵਸਥਾ ਨੂੰ ਸਥਿਰ ਬਣਾਉਣ ਵਿਚ ਮਦਦ ਕਰਨਾ ਹੈ ਅਤੇ ਆਖਿਆ ਕਿ ਇਹ ਸਹਾਇਤਾ ਕੁਝ ਹਫਤਿਆਂ ਵਿਚ ਸ਼ੁਰੂ ਹੋ ਸਕਦੀ ਹੈ। ਉਨ੍ਹਾਂ ਅੱਗੇ ਆਖਿਆ ਕਿ ਇਹ ਹੀ ਅਸਲੀ ਵੇਲਾ ਹੈ ਜਦੋਂ ਵਿਰੋਧੀ ਧਿਰ ਨੂੰ ਵੀ ਕੈਨੇਡੀਅਨਾਂ ਦੀ ਮਦਦ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ।


Khushdeep Jassi

Content Editor

Related News