ਕੈਨੇਡਾ 'ਚ ਐਮਰਜੈਂਸੀ ਲਾਗੂ ਹੁੰਦੇ ਹੀ ਟਰੱਕਾਂ ਵਾਲਿਆਂ ਦੀ ਹੜਤਾਲ ਖ਼ਤਮ, ਪੁਲਸ ਮੁਖੀ ਵੱਲੋਂ ਅਸਤੀਫ਼ਾ
Wednesday, Feb 16, 2022 - 10:38 AM (IST)
 
            
            ਓਟਾਵਾ (ਭਾਸ਼ਾ)- ਕੈਨੇਡਾ ਵਿਚ ਟਰੱਕ ਮਾਰਚ ਪਿੱਛੋਂ ਹਾਲਾਤ ਵਿਗੜਨ ਕਾਰਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ 50 ਸਾਲ ਵਿਚ ਪਹਿਲੀ ਵਾਰ ਦੇਸ਼ ਵਿਚ ਮੰਗਲਵਾਰ ਨੂੰ ਐਮਰਜੈਂਸੀ ਲਾਗੂ ਕਰਨ ਮਗਰੋਂ ਅਮਰੀਕਾ-ਕੈਨੇਡੀਅਨ ਸਰਹੱਦ ਦੇ ਨਾਲ ਮੋਂਟਾਨਾ ਰੋਡ 'ਤੇ ਟਰੱਕਾਂ ਅਤੇ ਹੋਰ ਵਾਹਨਾਂ ਦੀ 2 ਹਫ਼ਤਿਆਂ ਤੋਂ ਚੱਲ ਰਹੀ ਹੜਤਾਲ ਖ਼ਤਮ ਹੋ ਗਈ ਹੈ। ਵਾਹਨ ਦੱਖਣੀ ਅਲਬਰਟਾ ਦੇ ਕਸਬੇ ਵਿਚੋਂ ਲੰਘਣੇ ਸ਼ੁਰੂ ਹੋ ਗਏ ਹਨ।
ਇਹ ਵੀ ਪੜ੍ਹੋ: ਕੋਵਿਡ-19: ਸਿੰਗਾਪੁਰ 'ਚ 19,420 ਨਵੇਂ ਮਾਮਲੇ ਆਏ ਸਾਹਮਣੇ, 7 ਹੋਰ ਲੋਕਾਂ ਦੀ ਮੌਤ
ਉਥੇ ਹੀ ਮਾਮਲੇ ਨਾਲ ਸਹੀ ਢੰਗ ਨਾਲ ਨਾ ਨਜਿੱਠਣ ਲਈ ਆਲੋਚਨਾ ਦਾ ਸਾਹਮਣਾ ਕਰ ਰਹੇ ਓਟਾਵਾ ਪੁਲਸ ਮੁਖੀ ਪੀਟਰ ਸਲੋਲੀ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਇਹ ਦੋਵੇਂ ਘਟਨਾਵਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਅੰਦੋਲਨ ਨੂੰ ਖ਼ਤਮ ਕਰਨ ਲਈ ਐਮਰਜੈਂਸੀ ਸ਼ਕਤੀਆਂ ਦੀ ਵਰਤੋਂ ਕਰਨ ਤੋਂ ਇਕ ਦਿਨ ਬਾਅਦ ਵਾਪਰੀਆਂ ਹਨ।
ਜ਼ਿਕਰਯੋਗ ਹੈ ਕਿ ਲਾਜ਼ਮੀ ਕੋਵਿਡ-19 ਟੀਕਾਕਰਨ ਅਤੇ ਵਿਆਪਕ ਸਿਹਤ ਪਾਬੰਦੀਆਂ ਦੇ ਖਿਲਾਫ਼ ਪ੍ਰਦਰਸ਼ਨਕਾਰੀਆਂ ਨੇ 29 ਜਨਵਰੀ ਤੋਂ ਅਲਬਰਟਾ ਦੇ ਕੂਟਸ ਸਥਿਤ ਅਮਰੀਕਾ ਜਾਣ ਵਾਲੇ ਰਸਤੇ ਨੂੰ ਬੰਦ ਕਰ ਦਿੱਤਾ ਸੀ। ਕੁਝ ਦਿਨ ਪਹਿਲਾਂ ਹੀ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ ਨੇ ਸਰਹੱਦ 'ਤੇ 13 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ ਅਤੇ ਬੰਦੂਕਾਂ ਅਤੇ ਗੋਲਾ ਬਾਰੂਦ ਦਾ ਜਖੀਰਾ ਜ਼ਬਤ ਕੀਤਾ ਸੀ।
ਇਹ ਵੀ ਪੜ੍ਹੋ: ਕਈ ਯੂਰਪੀ ਦੇਸ਼ਾਂ ਨੇ ਲਗਾਈ ਹੈ ਹਿਜਾਬ ’ਤੇ ਪਾਬੰਦੀ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            