ਪ੍ਰਮਾਣੂ ਹਮਲੇ ਦੌਰਾਨ ਕਿਵੇਂ ਬਚਿਆ ਜਾਵੇ ; ਈਰਾਨ ਨੇ ਵੀਡੀਓ ਜਾਰੀ ਕਰ ਦਿੱਤੇ ਵਿਸ਼ੇਸ਼ ਦਿਸ਼ਾ ਨਿਰਦੇਸ਼
Tuesday, Nov 03, 2026 - 04:55 PM (IST)
ਇੰਟਰਨੈਸ਼ਨਲ ਡੈਸਕ: ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਦੇਸ਼ ਵਿੱਚ ਪ੍ਰਮਾਣੂ ਹਮਲਾ ਹੋਣ ਦੀ ਸਥਿਤੀ ਵਿੱਚ ਨਾਗਰਿਕਾਂ ਨੂੰ ਆਪਣਾ ਬਚਾਅ ਕਰਨ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਹਨ। ਈਰਾਨੀ ਟੀਵੀ ਦੁਆਰਾ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਮਦਦ ਨਾਲ ਤਿਆਰ ਕੀਤੀ ਗਈ ਇੱਕ ਸਿਵਲ ਡਿਫੈਂਸ ਵੀਡੀਓ ਪ੍ਰਸਾਰਿਤ ਕੀਤੀ ਗਈ ਹੈ, ਜਿਸ ਵਿੱਚ ਆਮ ਲੋਕਾਂ ਨੂੰ ਪ੍ਰਮਾਣੂ ਧਮਾਕੇ ਦੀ ਤੇਜ਼ ਰੋਸ਼ਨੀ ਤੋਂ ਬਚਣ, ਇਮਾਰਤਾਂ ਅੰਦਰ ਪਨਾਹ ਲੈਣ ਅਤੇ ਰੇਡੀਓਐਕਟਿਵ ਕਣਾਂ ਤੋਂ ਮੁਕਤ ਹੋਣ ਦੇ ਤਰੀਕੇ ਸਮਝਾਏ ਗਏ ਹਨ।
ਨਾਗਰਿਕਾਂ ਨੂੰ ਹੇਠ ਲਿਖੀਆਂ ਸਾਵਧਾਨੀਆਂ ਵਰਤਣ ਦੀ ਹਦਾਇਤ
ਧਮਾਕੇ ਦੀ ਰੋਸ਼ਨੀ ਤੋਂ ਬਚੋ: ਧਮਾਕੇ ਦੀ ਤੇਜ਼ ਚਮਕਦਾਰ ਰੋਸ਼ਨੀ ਵੱਲ ਸਿੱਧਾ ਨਾ ਦੇਖਣ, ਤੁਰੰਤ ਪਨਾਹ ਲੈਣ ਅਤੇ ਬਾਹਰੀ ਖਿੜਕੀਆਂ ਤੇ ਦੀਵਾਰਾਂ ਤੋਂ ਦੂਰ ਹੋਣ ਲਈ ਕਿਹਾ ਗਿਆ ਹੈ।
ਘਰਾਂ 'ਚ ਪਨਾਹ ਅਤੇ ਵੈਂਟੀਲੇਸ਼ਨ ਬੰਦ: ਇਮਾਰਤਾਂ ਦੇ ਅੰਦਰ ਜਾ ਕੇ ਸਾਰੇ ਦਰਵਾਜ਼ੇ, ਖਿੜਕੀਆਂ ਅਤੇ ਵੈਂਟੀਲੇਸ਼ਨ ਸਿਸਟਮ ਮੁਕੰਮਲ ਬੰਦ ਕਰਨ ਦੇ ਨਿਰਦੇਸ਼।
ਕੱਪੜੇ ਬਦਲ ਲੈਣਾ ਤੇ ਇਸ਼ਨਾਨ: ਘਰ ਵਿਚ ਦਾਖਲ ਹੁੰਦੇ ਹੀ ਆਪਣੇ ਕੱਪੜੇ ਉਤਾਰ ਕੇ ਉਨ੍ਹਾਂ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਬੰਦ ਕਰਨ ਅਤੇ ਕੋਸੇ ਪਾਣੀ ਤੇ ਸਾਬਣ ਨਾਲ ਚੰਗੀ ਤਰ੍ਹਾਂ ਨਹਾਉਣ ਦੀ ਸਲਾਹ।
ਖਾਣ-ਪੀਣ ਦੀ ਸਾਵਧਾਨੀ: ਅਗਲੇ 24 ਘੰਟਿਆਂ ਲਈ ਸਿਰਫ਼ ਬੋਤਲਬੰਦ ਪਾਣੀ ਅਤੇ ਪੈਕ ਕੀਤਾ ਹੋਇਆ ਭੋਜਨ ਹੀ ਵਰਤੋਂ ।
BREAKING: Iran issues instructions to all citizens on what to do in the event of a nuclear strike. https://t.co/QOcUGEXHOH
— Globe Eye News (@GlobeEyeNews) November 3, 2026
ਪੜ੍ਹੋ ਇਹ ਅਹਿਮ ਖ਼ਬਰ- ਜੇ ਈਰਾਨ 'ਤੇ ਪ੍ਰਮਾਣੂ ਹਮਲਾ ਹੋਇਆ ਤਾਂ ਯੂਕ੍ਰੇਨ 'ਚ ਵੀ.... : ਰੂਸ ਨੇ ਦੇ'ਤੀ ਚੇਤਾਵਨੀ
ਟਕਰ ਕਾਰਲਸਨ ਦਾ ਦਾਅਵਾ: ਇਜ਼ਰਾਈਲ ਦਾ ਅਮਰੀਕਾ 'ਤੇ ਪ੍ਰਮਾਣੂ ਹਮਲੇ ਲਈ ਦਬਾਅ
ਈਰਾਨੀ ਟੀਵੀ 'ਤੇ ਇਹ ਵੀਡੀਓ ਅਮਰੀਕੀ ਪੱਤਰਕਾਰ ਟਕਰ ਕਾਰਲਸਨ ਦੇ ਉਸ ਸੋਸ਼ਲ ਮੀਡੀਆ ਬਿਆਨ ਤੋਂ ਬਾਅਦ ਜਾਰੀ ਕੀਤੀ ਗਈ ਹੈ, ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਟਰੰਪ ਪ੍ਰਸ਼ਾਸਨ 'ਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਦੁਆਰਾ ਈਰਾਨ 'ਤੇ ਪ੍ਰਮਾਣੂ ਹਮਲਾ ਕਰਨ ਲਈ ਭਾਰੀ ਦਬਾਅ ਪਾਇਆ ਜਾ ਰਿਹਾ ਹੈ। ਕਾਰਲਸਨ ਅਨੁਸਾਰ ਇਜ਼ਰਾਈਲ ਚਾਹੁੰਦਾ ਹੈ ਕਿ ਅਮਰੀਕਾ ਮੱਧ ਈਰਾਨ ਵਿੱਚ ਸਥਿਤ 'ਪਿਕੈਕਸ ਮਾਊਂਟੇਨ' 'ਤੇ ਪ੍ਰਮਾਣੂ ਹਮਲਾ ਕਰੇ, ਜਿੱਥੇ ਈਰਾਨ ਨੇ ਆਪਣੇ ਯੂਰੇਨੀਅਮ ਸੰਵਰਧਨ ਪ੍ਰੋਗਰਾਮ ਨੂੰ ਮੁੜ ਸ਼ੁਰੂ ਕੀਤਾ ਹੈ।
ਕਾਰਲਸਨ ਅਨੁਸਾਰ 300 ਫੁੱਟ ਮਜ਼ਬੂਤ ਗ੍ਰੇਨਾਈਟ ਦੀਆਂ ਪਹਾੜੀਆਂ ਹੇਠਾਂ ਬਣੀਆਂ ਈਰਾਨੀ ਸੁਰੰਗਾਂ ਨੂੰ ਤਬਾਹ ਕਰਨ ਲਈ ਅਮਰੀਕਾ ਕੋਲ ਕੋਈ ਵੀ ਪਰੰਪਰਾਗਤ ਹਥਿਆਰ ਕਾਰਗਰ ਨਹੀਂ ਹੈ, ਇਸ ਲਈ ਇਜ਼ਰਾਈਲ ਪ੍ਰਮਾਣੂ ਹਮਲੇ ਲਈ ਜ਼ੋਰ ਪਾ ਰਿਹਾ ਹੈ। ਈਰਾਨੀ ਟੀਵੀ 'ਤੇ ਚਲਾਈ ਗਈ AI ਵੀਡੀਓ ਵਿੱਚ ਵੀ ਪਿਕੈਕਸ ਮਾਊਂਟੇਨ ਵਰਗੀ ਪਹਾੜੀ 'ਤੇ ਬੰਬਾਰੀ ਹੁੰਦੀ ਦਿਖਾਈ ਗਈ ਹੈ।
ਅਮਰੀਕਾ ਵਿੱਚ ਮੱਧਕਾਲੀ ਚੋਣਾਂ ਤੋਂ ਪਹਿਲਾਂ ਈਰਾਨ ਦਾ ਮੁੱਦਾ ਚਰਚਾ ਦਾ ਵੱਡਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਅਮਰੀਕਾ ਦੁਆਰਾ ਈਰਾਨ 'ਤੇ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਕਰਨ ਦੀ ਸੰਭਾਵਨਾ ਬਹੁਤ ਘੱਟ ਮੰਨੀ ਜਾ ਰਹੀ ਹੈ, ਪਰ ਇਨ੍ਹਾਂ ਦਾਅਵਿਆਂ ਅਤੇ ਈਰਾਨੀ ਚੇਤਾਵਨੀ ਵੀਡੀਓ ਨੇ ਪੂਰੇ ਮੱਧ ਪੂਰਬ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
