ਪੰਜਾਬੀ ਟਰੱਕ ਡਰਾਈਵਰ ਦੀ ਅਣਗਹਿਲੀ ਨੇ ਉਜਾੜੀ ਮਹਿਲਾ ਪੁਲਸ ਕਰਮੀ ਦੀ ਜ਼ਿੰਦਗੀ, ਲੱਗੇ ਗੰਭੀਰ ਦੋਸ਼

01/13/2017 5:30:51 PM

ਮੈਲਬੋਰਨ— ਆਸਟ੍ਰੇਲੀਆ ਦੇ ਮੈਲਬੋਰਨ ਵਿਚ ਵੀਰਵਾਰ ਨੂੰ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਵਿਚ ਮਹਿਲਾ ਪੁਲਸ ਕਰਮਚਾਰੀ ਦੀ ਮੌਤ ਹੋ ਗਈ। ਪੁਲਸ ਨੇ ਇਸ ਮਾਮਲੇ ਵਿਚ 26 ਸਾਲਾ ਪੰਜਾਬੀ ਟਰੱਕ ਡਰਾਈਵਰ ਸਮਨਦੀਪ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਉਸ ''ਤੇ ਦੋਸ਼ ਲਗਾਏ ਗਏ ਹਨ। ਟਰੱਕ ਡਰਾਈਵਰ ਸਮਨਦੀਪ ਸਿੰਘ ''ਤੇ ਲਾਪਰਵਾਹੀ ਅਤੇ ਖਤਰਨਾਕ ਤਰੀਕੇ ਨਾਲ ਵਾਹਨ ਚਲਾਉਣ ਦੇ ਦੋਸ਼ ਲਗਾਏ ਹਨ, ਜਿਸ ਕਾਰਨ ਭਿਆਨਕ ਹਾਦਸਾ ਵਾਪਰਿਆ ਅਤੇ ਮਹਿਲਾ ਪੁਲਸ ਕਰਮੀ ਦੀ ਇਕ ਮੌਤ ਹੋ ਗਈ। ਪੁਲਸ ਨੇ ਦੋਸ਼ ਲਗਾਏ ਹਨ ਕਿ ਤੇਜ਼ ਰਫਤਾਰ ਹੋਣ ਕਾਰਨ ਟਰੱਕ ਟਰੈਫਿਕ ਦੀ ਲਾਲ ਲਾਈਟ ''ਤੇ ਰੁਕ ਨਹੀਂ ਸਕਿਆ ਅਤੇ ਇਕ ਮੋਟਰ ਸਾਈਕਲ ਦੇ ਪਿੱਛੇ ਟੱਕਰ ਮਾਰ ਦਿੱਤੀ ਅਤੇ ਉਸ ''ਤੇ ਸਵਾਰ ਮਹਿਲਾ ਪੁਲਸ ਕਰਮਚਾਰੀ ਨੂੰ ਘੜੀਸਦਾ ਹੋਇਆ ਲੈ ਗਿਆ। ਮੌਕੇ ''ਤੇ ਪਹੁੰਚੀ ਪੁਲਸ ਨੇ ਟਰੱਕ ਹੇਠਾਂ ਫਸੀ ਮਹਿਲਾ ਪੁਲਸ ਕਰਮਚਾਰੀ ਦੀ ਲਾਸ਼ ਨੂੰ ਬਾਹਰ ਕੱਢਿਆ। ਉਸ ਦੀ ਮੌਕੇ ''ਤੇ ਹੀ ਮੌਤ ਹੋ ਗਈ ਸੀ। ਜਿਸ ਸਮੇਂ ਇਹ ਹਾਦਸਾ ਵਾਪਰਿਆ, ਮਹਿਲਾ ਪੁਲਸ ਕਰਮਚਾਰੀ ਡਿਊਟੀ ''ਤੇ ਜਾ ਰਹੀ ਸੀ। ਸਮਨਦੀਪ ਨੂੰ ਸ਼ੁੱਕਰਵਾਰ ਨੂੰ ਮੈਜਿਸਟ੍ਰੇਟ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ ਜਿੱਥੇ ਉਸ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਦਿੱਤੀ।

Kulvinder Mahi

News Editor

Related News