ਦੱਖਣ-ਪੱਛਮੀ ਜਾਪਾਨ ''ਚ ਪਹੁੰਚਿਆ ਊਸ਼ਣਕਟੀਬੰਧੀ ਤੂਫਾਨ, ਇਕ ਦੀ ਮੌਤ
Monday, Sep 19, 2022 - 02:13 PM (IST)
ਟੋਕੀਓ (ਭਾਸ਼ਾ)L ਊਸ਼ਣਕਟੀਬੰਧੀ ਤੂਫਾਨ ਦੇ ਸੋਮਵਾਰ ਨੂੰ ਦੱਖਣ-ਪੱਛਮੀ ਜਾਪਾਨ 'ਚ ਦਸਤਕ ਦੇਣ ਤੋਂ ਬਾਅਦ ਭਾਰੀ ਮੀਂਹ ਪਿਆ ਅਤੇ ਤੇਜ਼ ਹਵਾਵਾਂ ਚੱਲੀਆਂ। ਇਸ ਦੌਰਾਨ ਇੱਕ ਵਿਅਕਤੀ ਦੀ ਮੌਤ ਹੋ ਗਈ ਅਤੇ ਇੱਕ ਹੋਰ ਲਾਪਤਾ ਹੈ। ਤੂਫਾਨ ਹੁਣ ਉੱਤਰੀ ਟੋਕੀਓ ਵੱਲ ਵਧ ਰਿਹਾ ਹੈ। ਤੂਫਾਨ 'ਨਾਨਮਾਡੋਲ' ਦੇ ਐਤਵਾਰ ਨੂੰ ਕਿਊਸ਼ੂ ਖੇਤਰ 'ਚ ਪਹੁੰਚਣ ਤੋਂ ਬਾਅਦ ਕਈ ਰਿਹਾਇਸ਼ੀ ਖੇਤਰਾਂ ਦੀਆਂ ਸੜਕਾਂ ਪਾਣੀ 'ਚ ਡੁੱਬ ਗਈਆਂ ਅਤੇ ਬਿਜਲੀ ਸਪਲਾਈ ਠੱਪ ਹੋ ਗਈ। ਇਸ ਤੋਂ ਬਾਅਦ ਇਹ ਕਮਜ਼ੋਰ ਹੋ ਕੇ ਗਰਮ ਤੂਫਾਨ ਵਿਚ ਤਬਦਲੀ ਹੋ ਗਿਆ।
ਪੜ੍ਹੋ ਇਹ ਅਹਿਮ ਖ਼ਬਰ- ਦਰਦਨਾਕ! ਸ਼ਖ਼ਸ ਨੇ ਆਪਣੇ ਬੱਚੇ ਨੂੰ ਸਮੁੰਦਰ 'ਚ ਸੁੱਟਿਆ, ਵੀਡੀਓ ਦੇਖ ਅੱਖਾਂ ਹੋਣਗੀਆਂ ਨਮ
ਮਿਆਜ਼ਾਕੀ ਪ੍ਰੀਫੈਕਚਰਲ ਦੇ ਮਿਆਕੋਨਜੋ ਵਿੱਚ ਆਫ਼ਤ ਨਾਲ ਸਬੰਧਤ ਮਾਮਲਿਆਂ ਦੇ ਸਿਟੀ ਹਾਲ ਦੇ ਇੰਚਾਰਜ ਯੋਸ਼ੀਹਾਰੂ ਮਾਡੀ ਨੇ ਕਿਹਾ ਕਿ ਸੋਮਵਾਰ ਨੂੰ ਇੱਕ ਵਿਅਕਤੀ ਆਪਣੀ ਕਾਰ ਵਿੱਚ ਮ੍ਰਿਤਕ ਪਾਇਆ ਗਿਆ। ਉੱਥੇ ਢਿੱਗਾਂ ਡਿੱਗਣ ਕਾਰਨ ਇਕ ਹੋਰ ਵਿਅਕਤੀ ਲਾਪਤਾ ਹੈ। ਜਾਪਾਨ ਦੀ ਮੌਸਮ ਵਿਗਿਆਨ ਏਜੰਸੀ ਮੁਤਾਬਕ ਤੂਫਾਨ ਨਾਨਮਾਡੋਲ ਦੌਰਾਨ 108 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਹਵਾਵਾਂ ਚੱਲੀਆਂ, ਜੋ ਥੋੜ੍ਹੇ ਸਮੇਂ ਲਈ 162 ਕਿਲੋਮੀਟਰ ਪ੍ਰਤੀ ਘੰਟਾ ਤੱਕ ਪਹੁੰਚ ਗਈਆਂ। ਸਾਵਧਾਨੀ ਵਜੋਂ ਸੰਵੇਦਨਸ਼ੀਲ ਘਰਾਂ ਨੂੰ ਖਾਲੀ ਕਰਵਾਉਣ ਕਾਰਨ ਲੱਖਾਂ ਲੋਕਾਂ ਨੂੰ ਵੱਖ-ਵੱਖ ਕੇਂਦਰਾਂ ਵਿੱਚ ਰਾਤ ਕੱਟਣੀ ਪਈ। ਮੀਂਹ ਕਾਰਨ ਤਿਲਕਣ ਅਤੇ ਹੋਰ ਘਟਨਾਵਾਂ ਵਿੱਚ 60 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ।