ਫਲੋਰੈਂਸ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 12

Monday, Sep 17, 2018 - 07:46 AM (IST)

ਫਲੋਰੈਂਸ ਤੂਫਾਨ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੋਈ 12

ਉੱਤਰੀ ਕੈਰੋਲੀਨਾ– ਅਮਰੀਕਾ ਦੇ ਉੱਤਰੀ ਕੈਰੋਲੀਨਾ ਵਿਖੇ ਫਲੋਰੈਂਸ ਤੂਫਾਨ ਕਾਰਨ ਮਰਨ ਵਾਲੇ ਵਿਅਕਤੀਆਂ ਦੀ ਗਿਣਤੀ ਐਤਵਾਰ 12 ਹੋ ਗਈ। ਤੂਫਾਨ ’ਚ ਫਸੇ ਸੈਂਕੜੇ ਲੋਕਾਂ ਨੂੰ ਕੱਢਣ ਲਈ ਐਤਵਾਰ ਸਮੁੰਦਰੀ ਫੌਜੀਆਂ, ਆਮ ਨਾਗਰਿਕਾਂ ਤੇ ਸਵੈ-ਸਵੇਕਾਂ ਨੇ ਮਦਦ ਕੀਤੀ। ਮੰਨਿਆ ਜਾਂਦਾ ਹੈ ਕਿ ਉੱਤਰੀ ਕੈਰੋਲੀਨਾ ’ਚ  ਹੜ੍ਹ ਆ ਸਕਦੇ ਹਨ। ਇਸ ਕਾਰਨ ਭਾਰੀ ਤਬਾਹੀ ਮਚਣ ਦਾ ਡਰ ਹੈ।  
ਸਮੁੰਦਰੀ ਤੂਫਾਨ  ਤੋਂ ਪ੍ਰਭਾਵਿਤ ਇਲਾਕਿਆਂ ’ਚ ਐਤਵਾਰ ਰਾਤ ਤਕ 60 ਸੈ. ਮੀ. ਮੀਂਹ ਪੈ ਚੁੱਕਾ ਸੀ। ਅਜੇ ਹੋਰ ਮੀਂਹ ਪੈਣ ਦੀ ਸੰਭਾਵਨਾ ਬਣੀ ਹੋਈ ਸੀ। 9 ਲੱਖ ਤੋਂ ਵੱਧ ਘਰਾਂ ’ਚ ਬਿਜਲੀ ਦੀ ਸਪਲਾਈ ਐਤਵਾਰ ਠੱਪ ਰਹੀ। 26 ਹਜ਼ਾਰ ਤੋਂ ਵੱਧ ਲੋਕਾਂ ਨੂੰ ਰਾਹਤ ਕੈਂਪਾਂ ’ਚ ਪਹੁੰਚਾਇਆ ਗਿਆ ਹੈ। ਤੂਫਾਨ ਕਾਰਨ ਬਿਜਲੀ ਵਿਭਾਗ ਨੇ ਲਗਭਗ ਪੌਣੇ 6 ਲੱਖ ਲੋਕਾਂ ਦੇ ਘਰਾਂ ਦੀ ਬਿਜਲੀ ਨੂੰ ਅਹਿਤਿਆਤ ਵਜੋਂ ਬੰਦ ਕੀਤਾ ਹੋਇਆ ਹੈ।


Related News