ਕੋਵਿਡ-19 ਦੇ ਇਲਾਜ ''ਚ ਵਾਇਰਸ ਰੋਕੂ ਦਵਾਈਆਂ ਦੇ ਮਿਸ਼ਰਣ ਦਾ ਦਿਖਿਆ ਬਿਹਤਰ ਅਸਰ

05/09/2020 5:18:04 PM

ਬੀਜਿੰਗ- ਤਿੰਨ ਦਵਾਈਆਂ ਨੂੰ ਮਿਲਾ ਕੇ ਕੀਤੇ ਗਏ ਪਹਿਲੇ ਪ੍ਰੀਖਣ ਦੇ ਨਤੀਜਿਆਂ ਮੁਤਾਬਕ ਕੋਵਿਡ-19 ਦੇ ਲੱਛਣ ਦਿਖਣ ਦੇ 7 ਦਿਨਾਂ ਦੇ ਅੰਦਰ ਸ਼ੁਰੂ ਕੀਤੇ ਗਏ ਦੋ ਹਫਤੇ ਦੇ ਇਸ ਵਾਇਰਸ ਰੋਕੂ ਇਲਾਜ ਨਾਲ ਰੋਗੀਆਂ ਦੇ ਠੀਕ ਹੋਣ ਦੀ ਪ੍ਰਕਿਰਿਆ ਵਿਚ ਸੁਧਾਰ ਆ ਸਕਦਾ ਹੈ ਤੇ ਹਸਪਤਾਲ ਵਿਚ ਰਹਿ ਕੇ ਇਲਾਜ ਕਰਵਾਉਣ ਦੀ ਮਿਆਦ ਘੱਟ ਸਕਦੀ ਹੈ।

‘ਦ ਲਾਂਸੇਟ’ ਮੈਗੇਜ਼ੀਨ ਵਿਚ ਛਪੇ ਅਧਿਐਨ ਵਿਚ ਹਾਂਗਕਾਂਗ ਦੇ 6 ਸਰਕਾਰੀ ਹਸਪਤਾਲਾਂ ਵਿਚ 127 ਲੋਕ ਸ਼ਾਮਲ ਹੋਏ ਤੇ ਉਹਨਾਂ ‘ਤੇ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਘੱਟ ਕਰਨ ਵਿਚ ਵਾਇਰਸ ਰੋਕੂ ਦਵਾਈ ਦੇ ਪ੍ਰਭਾਵ ਸਮਰਥਾ ਦੀ ਜਾਂਚ ਕੀਤੀ ਗਈ। ਰਿਸਰਚਰਾਂ ਦੇ ਮੁਤਾਬਕ ਇਲਾਜ ਵਿਚ ਇੰਟਰਫੇਰੋਨ ਬੀਟਾ-ਬੀ, ਵਾਇਰਸ ਰੋਕੂ ਦਵਾਈ ਲੋਪਿਨਾਵਿਰ-ਰਿਟੋਨਾਵਿਰ ਤੇ ਰਿਬਾਵਿਰੀਨ ਦੇ ਮਿਸ਼ਰਣ ਨੂੰ ਸ਼ਾਮਲ ਕੀਤਾ ਗਿਆ। ਇਹ ਮਿਸ਼ਰਣ ਲੋਪਿਨਾਵਿਰ-ਰਿਟੋਨਾਵਿਰ ਦੀ ਤੁਲਨਾ ਵਿਚ ਵਾਇਰਸ ਨੂੰ ਘੱਟ ਕਰਨ ਵਿਚ ਬਿਹਤਰ ਸਬਿਤ ਹੋਇਆ। ਉਹਨਾਂ ਨੇ ਤੀਜੇ ਪੜਾਅ ਵਿਚ ਹੋਰ ਪ੍ਰੀਖਣ ਦੀ ਲੋੜ ‘ਤੇ ਜ਼ੋਰ ਦਿੱਤਾ ਤਾਂ ਕਿ ਗੰਭੀਰ ਰੂਪ ਨਾਲ ਬੀਮਾਰ ਰੋਗੀਆਂ ਦੇ ਇਲਾਜ ਵਿਚ ਇਹਨਾਂ ਤਿੰਨ ਦਵਾਈਆਂ ਦੇ ਮਿਸ਼ਰਣ ਦੇ ਪ੍ਰਭਾਵ ਦੀ ਜਾਂਚ ਕੀਤੀ ਜਾ ਸਕੇ। 

ਉਹਨਾਂ ਕਿਹਾ ਕਿ ਇਹ ਸ਼ੁਰੂਆਤੀ ਨਤੀਜੇ ਸਿਰਫ ਹਲਕੇ ਬੀਮਾਰ ਲੋਕਾਂ ਦੇ ਇਲਾਜ ਤੋਂ ਕੱਢੇ ਗਏ ਹਨ। ਵਿਗਿਆਨੀਆਂ ਨੇ ਕਿਹਾ ਕਿ ਲੋਪਿਨਾਵਿਰ-ਰਿਟੋਨਾਵਿਰ ਦੀ ਤੁਲਨਾ ਵਿਚ ਇਹਨਾਂ ਦਵਾਈਆਂ ਦੇ ਇਲਾਜ ਨਾਲ ਸੁਧਾਰ ਵਧੇਰੇ ਦਿਖਿਆ ਤੇ ਲੋਕ ਘੱਟ ਸਮੇਂ ਤੱਕ ਹਸਪਤਾਲਾਂ ਵਿਚ ਰਹਿ ਸਕਦੇ ਹਨ।


Baljit Singh

Content Editor

Related News