ਝੀਲ ਦੇ ਜੰਮੇ ਪਾਣੀ ਦੀ ਪਰਤ ਟੁੱਟਣ ਕਾਰਨ ਮਰੇ 3 ਬੱਚਿਆਂ ਨੂੰ ਦਿੱਤੀ ਸ਼ਰਧਾਂਜ਼ਲੀ
Tuesday, Dec 13, 2022 - 04:30 AM (IST)
ਬਰਮਿੰਘਮ (ਮਨਦੀਪ ਖੁਰਮੀ ਹਿੰਮਤਪੁਰਾ) : ਹਾਲਾਂਕਿ ਪ੍ਰਸਾਸ਼ਨ ਵੱਲੋਂ ਸਰਦ ਰੁੱਤ ਵੇਲੇ ਚੇਤਾਵਨੀ ਜਾਰੀ ਕੀਤੀ ਜਾਂਦੀ ਹੈ ਕਿ ਝੀਲਾਂ, ਤਲਾਬਾਂ ਦੇ ਜੰਮੇ ਹੋਏ ਪਾਣੀ ਉੱਪਰ ਘੁੰਮਣ ਫਿਰਨ, ਖੇਡਣ ਤੋਂ ਗੁਰੇਜ ਕਰਨਾ ਚਾਹੀਦਾ ਹੈ। ਪਰ ਫਿਰ ਵੀ ਚੇਤਾਵਨੀਆਂ ਨੂੰ ਦਰਕਿਨਾਰ ਕਰਕੇ ਮੌਤ ਨਾਲ ਅਠਖੇਲੀਆਂ ਕੀਤੀਆਂ ਜਾਂਦੀਆਂ ਹਨ ਜਿਸਦਾ ਖਮਿਆਜਾ ਅਣਸੁਖਾਵੀਆਂ ਘਟਨਾਵਾਂ ਦੇ ਰੂਪ ਵਿੱਚ ਭੁਗਤਣਾ ਪੈਂਦਾ ਹੈ।
ਇਹ ਖ਼ਬਰ ਵੀ ਪੜ੍ਹੋ - ਸਾਵਧਾਨ! ਜੰਮੀ ਹੋਈ ਝੀਲ 'ਤੇ ਖੇਡ ਰਹੇ ਬੱਚੇ ਪਾਣੀ 'ਚ ਡੁੱਬੇ, ਬਾਹਰ ਕੱਢੇ 4 ਬੱਚਿਆਂ ਨੂੰ ਪਿਆ ਦਿਲ ਦਾ ਦੌਰਾ
ਵੈਸਟ ਮਿਡਲੈਂਡਜ ਦੇ ਸੋਲੀਹੁਲ ਇਲਾਕੇ 'ਚ ਝੀਲ ਦੇ ਜੰਮੇ ਹੋਏ ਪਾਣੀ ਉੱਪਰ ਬਣੀ ਬਰਫ਼ ਦੀ ਪਰਤ ਟੁੱਟਣ ਕਾਰਨ ਪਾਣੀ ਵਿੱਚ ਡਿੱਗਣ ਤੋਂ ਬਾਅਦ ਦੁਖਦਾਈ ਘਟਨਾ ਵਿੱਚ ਮਾਰੇ ਗਏ ਦੋ ਸਕੂਲੀ ਬੱਚਿਆਂ ਦੇ ਨਾਮ ਪੁਲਿਸ ਵੱਲੋਂ ਜਨਤਕ ਕੀਤੇ ਗਏ ਹਨ। ਬਰਫੀਲੀ ਝੀਲ ਵਿੱਚ ਡੁੱਬਣ ਨਾਲ ਮਰਨ ਵਾਲੇ ਤਿੰਨ ਬੱਚਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ ਦੋ 8 ਅਤੇ 10 ਸਾਲ ਦੇ ਚਚੇਰੇ ਭਰਾ ਸਨ ਅਤੇ ਇੱਕ 11 ਸਾਲ ਦਾ ਸੀ। ਇੱਕ ਲੜਕੇ ਦਾ ਨਾਮ ਜੈਕ ਦੱਸਿਆ ਗਿਆ ਹੈ ਜਦਕਿ 11 ਸਾਲਾ ਬੱਚੇ ਦਾ ਨਾਮ ਥਾਮਸ ਦੱਸਿਆ ਗਿਆ ਹੈ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਅਜਿਹੀ ਅਣਗਹਿਲੀ ਨਾ ਵਰਤੀ ਜਾਵੇ ਕਿ ਜਾਨ ਤੋਂ ਹੱਥ ਧੋਣੇ ਪੈ ਜਾਣ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।