ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ ਇਟਲੀ ਵੱਲੋਂ ਦੂਜੀ ਸੰਸਾਰ ਜੰਗ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ

Wednesday, Apr 26, 2023 - 02:52 AM (IST)

ਰੋਮ (ਕੈਂਥ) : ਇਟਲੀ ਦੀ ਅਜ਼ਾਦੀ ਦੀ ਵਰ੍ਹੇਗੰਢ ਮੌਕੇ ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਵੱਲੋਂ ਕਮੂਨੇ ਦੀ ਨੋਵੇਲਾਰਾ (ਮਿਊਂਸੀਪਲ ਕਮੇਟੀ ਨੋਵੇਲਾਰਾ, ਰੇਜੋ ਇਮੀਲੀਆ, ਇਟਲੀ) ਦੇ ਸੱਦੇ 'ਤੇ ਨੋਵੇਲਾਰਾ ਕਮੂਨੇ 'ਚ ਦੂਜੀ ਸੰਸਾਰ ਜੰਗ ਵਿੱਚ ਸ਼ਹੀਦ ਹੋਏ ਇਟਾਲੀਅਨ ਲੋਕਾਂ ਦੀਆਂ ਵੱਖ-ਵੱਖ ਯਾਦਗਾਰਾਂ 'ਤੇ ਹੋਏ ਸ਼ਰਧਾਂਜਲੀ ਸਮਾਗਮ ਵਿੱਚ ਹਾਜ਼ਰੀ ਭਰੀ ਗਈ।

ਇਹ ਵੀ ਪੜ੍ਹੋ : ਚਰਚਾ 'ਚ ਇਸ ਦੇਸ਼ ਦਾ 'ਲਿਟਲ ਟਸਕਨੀ' ਪਿੰਡ, ਇਕੋ ਹੀ ਗਲੀ ’ਚ ਅਜੀਬੋ-ਗਰੀਬ ਤਰੀਕੇ ਨਾਲ ਵਸੇ ਹਨ ਹਜ਼ਾਰਾਂ ਲੋਕ

ਵਰਲਡ ਸਿੱਖ ਸ਼ਹੀਦ ਮਿਲਟਰੀ ਯਾਦਗਾਰੀ ਕਮੇਟੀ (ਰਜਿ.) ਇਟਲੀ ਦੇ ਸੈਕਟਰੀ ਜਗਦੀਪ ਸਿੰਘ ਮੱਲ੍ਹੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਕਮੇਟੀ ਇਟਲੀ ਵਿੱਚ ਪਿਛਲੇ 13 ਸਾਲਾਂ ਤੋਂ ਵੱਖ-ਵੱਖ ਸ਼ਹਿਰਾਂ 'ਚ ਇਟਾਲੀਅਨ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਦੂਜੀ ਸੰਸਾਰ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੀਆਂ 9 ਯਾਦਗਾਰਾਂ ਸਥਾਪਤ ਕਰ ਚੁੱਕੀ ਹੈ, ਜਿੱਥੇ ਸਮੇਂ-ਸਮੇਂ 'ਤੇ ਸ਼ਰਧਾਂਜਲੀ ਸਮਾਗਮ ਕਰਵਾਏ ਜਾਂਦੇ ਹਨ।

ਇਹ ਵੀ ਪੜ੍ਹੋ : ਹੁਣ ਇਕੋ ਸਮੇਂ 4 ਮੋਬਾਇਲਾਂ 'ਤੇ ਚਲਾ ਸਕੋਗੇ ਇਕ ਹੀ WhatsApp, ਮਾਰਕ ਜ਼ੁਕਰਬਰਗ ਨੇ ਕੀਤਾ ਐਲਾਨ

ਇਸੇ ਲੜੀ ਤਹਿਤ ਅੱਜ ਨੋਵੇਲਾਰਾ ਦੇ 'ਪਿਆਸਾ ਦੈਲਾ ਰੇਸਿਸਟੈਂਸਾ' ਵਿਖੇ ਬਣੇ ਸਮਾਰਕ (ਜਿੱਥੇ ਕਿ ਸਿੱਖ ਸ਼ਹੀਦ ਫੌਜੀਆਂ ਦੀ ਯਾਦ ਵਿੱਚ ਯਾਦਗਾਰੀ ਪੱਥਰ ਵੀ ਲੱਗਾ ਹੈ) 'ਤੇ ਸ਼ਰਧਾਜਲੀ ਭੇਟ ਕੀਤੀ ਗਈ। ਨੋਵੇਲਾਰਾ ਦੀ ਮੇਅਰ ਐਲੇਨਾ ਕਰਲੈਤੀ ਅਤੇ ਪੁਲਸ ਅਧਿਕਾਰੀਆਂ ਨੇ ਸਮਾਰਕ 'ਤੇ ਸਲਾਮੀ ਦਿੱਤੀ ਅਤੇ ਫੁੱਲ ਭੇਟ ਕੀਤੇ। ਅੰਤ 'ਚ ਨੋਵੇਲਾਰਾ ਦੇ ਮੇਨ ਪਿਆਸੇ ਵਿੱਚ ਸ਼ਹੀਦਾਂ ਦੇ ਸਮਾਰਕ ਵਿਖੇ ਸ਼ਰਧਾਂਜਲੀ ਦੇ ਕੇ ਸਮਾਗਮ ਦੀ ਸਮਾਪਤੀ ਕੀਤੀ ਗਈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਕਮੇਟੀ ਵੱਲੋਂ ਪ੍ਰਿਥੀਪਾਲ ਸਿੰਘ, ਗੁਰਮੇਲ ਸਿੰਘ ਭੱਟੀ, ਸਤਨਾਮ ਸਿੰਘ, ਪਰਮਿੰਦਰ ਸਿੰਘ ਖੁਰਮਪੁਰ, ਕੁਲਜੀਤ ਸਿੰਘ, ਭੁਪਿੰਦਰ ਸਿੰਘ ਸੋਨੀ, ਇਕਬਾਲ ਸਿੰਘ ਸੋਢੀ ਅਤੇ ਜਗਦੀਪ ਸਿੰਘ ਜੱਟ ਵੱਲੋਂ ਹਾਜ਼ਰੀ ਭਰੀ ਗਈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News