ਪਾਪੁਆ ਨਿਊ ਗਿਨੀ 'ਚ ਹਿੰਸਾ, ਔਰਤਾਂ ਤੇ ਬੱਚਿਆਂ ਸਮੇਤ 20 ਦੀ ਮੌਤ

07/10/2019 10:41:31 AM

ਹੇਲਾ— ਪਾਪੁਆ ਨਿਊ ਗਿਨੀ 'ਚ ਹੋਈ ਜਾਤੀ ਹਿੰਸਾ 'ਚ ਔਰਤਾਂ ਅਤੇ ਬੱਚਿਆਂ ਸਮੇਤ ਘੱਟ ਤੋਂ ਘੱਟ 20 ਲੋਕਾਂ ਦੀ ਮੌਤ ਹੋ ਗਈ। ਸਥਾਨਕ ਮੀਡੀਆ ਨੇ ਹੇਲਾ ਦੇ ਗਵਰਨਰ ਫਿਲੀਪ ਉਨਡਿਆਲੂ ਦੇ ਹਵਾਲੇ ਤੋਂ ਇਹ ਜਾਣਕਾਰੀ ਦਿੱਤੀ। ਇਹ ਕਤਲੇਆਮ ਸੋਮਵਾਰ ਨੂੰ ਕਾਰਿਦਾ ਨਾਮਕ ਪਿੰਡ 'ਚ ਹੋਇਆ। ਇਸ ਕਤਲੇਆਮ ਪਿਛਲੇ ਕਾਰਣਾਂ ਦਾ ਅਜੇ ਤਕ ਪਤਾ ਨਹੀਂ ਲੱਗ ਸਕਿਆ।


ਹੇਲਾ ਸੂਬੇ ਦੇ ਗਵਰਨਰ ਨੇ ਇਸ ਜਾਤੀ ਹਿੰਸਾ 'ਤੇ ਹੈਰਾਨੀ ਪ੍ਰਗਟ ਕਰਦੇ ਹੋਏ ਇਸ ਦੀ ਸਖਤ ਸ਼ਬਦਾਂ 'ਚ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ,''ਅਸੀਂ ਇਸ ਖੇਤਰ 'ਚ ਇਸ ਤਰ੍ਹਾਂ ਦੀ ਹਿੰਸਾ ਬਾਰੇ ਇਸ ਤੋਂ ਪਹਿਲਾਂ ਕਦੇ ਨਹੀਂ ਸੁਣਿਆ, ਇਹ ਕਿਸੇ ਹੋਰ ਖੇਤਰ 'ਚ ਹੋਈ ਹਿੰਸਾ ਦਾ ਨਤੀਜਾ ਹੈ।'' ਇਸ ਵਿਚਕਾਰ ਸਥਾਨਕ ਪੁਲਸ ਦੇ ਇਕ ਬੁਲਾਰੇ ਨੇ ਕਿਹਾ ਕਿ ਸਥਾਨਕ ਕਮਾਂਡਰ ਵਲੋਂ ਜਾਣਕਾਰੀ ਮਿਲਣ ਮਗਰੋਂ ਇਨ੍ਹਾਂ ਕਤਲਾਂ ਬਾਰੇ ਪੁਸ਼ਟੀ ਹੋ ਜਾਵੇਗੀ।


Related News