2015 ਦੇ ਪੈਰਿਸ ਹਮਲਿਆਂ ਲਈ 20 ਸ਼ੱਕੀਆਂ ਖਿਲਾਫ ਮੁਕੱਦਮਾ

11/29/2019 7:21:57 PM

ਪੈਰਿਸ - ਪੈਰਿਸ 'ਚ ਚਾਰ ਸਾਲ ਪਹਿਲਾਂ ਅੱਤਵਾਦੀ ਬੰਬ ਹਮਲਾਵਰਾਂ ਅਤੇ ਬੰਦੂਕਧਾਰੀਆਂ ਵੱਲੋਂ 130 ਤੋਂ ਜ਼ਿਆਦਾ ਲੋਕਾਂ ਦੀ ਹੱਤਿਆ ਲਈ ਫਰਾਂਸ ਦੇ ਜੱਜਾਂ ਨੇ ਸ਼ੁੱਕਰਵਾਰ ਨੂੰ 20 ਸ਼ੱਕੀਆਂ ਖਿਲਾਫ ਮੁਕੱਦਮਾ ਚਲਾਉਣ ਦੀ ਅਪੀਲ ਕੀਤੀ। ਰਾਸ਼ਟਰੀ ਅੱਤਵਾਦੀ ਵਿਰੋਧ (ਪੀ. ਐੱਨ. ਏ. ਟੀ.) ਦੇ ਦਫਤਰ ਨੇ 562 ਪੰਨਿਆਂ ਦੇ ਇਲਜ਼ਾਮ 'ਚ 14 ਲੋਕਾਂ 'ਤੇ ਦੋਸ਼ ਲਗਾਏ ਹਨ ਜੋ ਵਰਤਮਾਨ 'ਚ ਜਾਂ ਤਾਂ ਜੇਲ 'ਚ ਬੰਦ ਹੈ ਅਤੇ ਜਾਂ ਨਿਆਇਕ ਨਿਗਰਾਨੀ 'ਚ ਹੈ। ਇਨ੍ਹਾਂ 'ਚ ਇਕ ਸ਼ੱਕੀ ਹਮਲਾਵਰ ਸਾਲਾਹ ਅਬਦੇਸਲਾਮ ਵੀ ਸ਼ਾਮਲ ਹੈ। 6 ਹੋਰ 'ਤੇ ਵੀ ਗ੍ਰਿਫਤਾਰੀ ਵਾਰੰਟ ਦਾ ਖਤਰਾ ਹੈ, ਜਿਸ 'ਚ ਫੈਬੀਅਨ ਅਤੇ ਜਿਆਂ ਮਾਇਕਲ ਕਲੇਨ ਵੀ ਸ਼ਾਮਲ ਹਨ। ਇਹ ਦੋਵੇਂ ਇਸਲਾਮਕ ਸਟੇਟ ਸਮੂਹ ਦੇ ਖਤਰਨਾਕ ਪ੍ਰਚਾਰਕ ਹਨ, ਜਿਨ੍ਹਾਂ ਨੇ ਹੱਤਿਆ ਕਰਨ ਦੀ ਜ਼ਿੰਮੇਵਾਰੀ ਲਈ ਸੀ।

ਆਈ. ਐੱਸ. ਦੀ ਇਕ ਆਨਲਾਈਨ ਮੈਗਜ਼ੀਨ ਨੇ ਮਾਰਚ 'ਚ ਦਾਅਵਾ ਕੀਤਾ ਸੀ ਕਿ ਦੋਵੇਂ ਭਰਾ ਇਸ ਸਾਲ ਦੀ ਸ਼ੁਰੂਆਤ 'ਚ ਸੀਰੀਆ 'ਚ ਹਵਾਈ ਹਮਲੇ 'ਚ ਮਾਰੇ ਗਏ ਸਨ। ਜਾਂਚ ਦੀ ਨਿਗਰਾਨੀ ਕਰ ਰਹੇ 5 ਜੱਜ ਤੈਅ ਕਰਨਗੇ ਕਿ ਕਦੋਂ ਸੁਣਵਾਈ ਹੋਵੇਗੀ ਪਰ 2021 'ਚ ਪੈਰਿਸ 'ਚ ਇਸ ਦੀ ਸੁਣਵਾਈ ਹੋਣ ਦੀ ਸੰਭਾਵਨਾ ਹੈ। ਇਹ ਜੱਜ ਆਸਟ੍ਰੀਆ, ਜਰਮਨੀ, ਯੂਨਾਨ ਅਤੇ ਬੁਲਗਾਰੀਆ 'ਚ ਆਪਣੇ ਸਹਿ-ਕਰਮੀਆਂ ਦੇ ਨਾਲ ਕੰਮ ਕਰ ਚੁੱਕੇ ਹਨ। ਪੀ. ਐੱਨ. ਏ. ਟੀ. ਨੇ ਆਖਿਆ ਕਿ ਫਰਾਂਸ ਦੇ ਇਤਿਹਾਸ 'ਚ ਹੁਣ ਤੱਕ ਦੇ ਸਭ ਤੋਂ ਖਤਰਨਾਕ ਹਮਲੇ ਦੇ ਸ਼ੱਕੀਆਂ ਖਿਲਾਫ 1740 ਲੋਕਾਂ ਨੇ ਸ਼ਿਕਾਇਤ ਦਿੱਤੀ ਹੈ। ਜ਼ਿਕਰਯੋਗ ਹੈ ਕਿ 15 ਨਵੰਬਰ 2015 ਨੂੰ ਪੈਰਿਸ ਦੇ ਬਾਹਰੀ ਇਲਾਕੇ 'ਚ ਇਕ ਰਾਸ਼ਟਰੀ ਸਟੇਡੀਅਮ 'ਚ ਫੁੱਟਬਾਲ ਮੈਚ ਦੌਰਾਨ ਭਾਰੀ ਗਿਣਤੀ 'ਚ ਹਥਿਆਰਾਂ ਨਾਲ ਲੈੱਸ 10 ਬੰਦੂਕਧਾਰੀਆਂ ਨੇ ਹਮਲਾ ਕੀਤਾ ਸੀ, ਜਿਸ 'ਚ 130 ਲੋਕਾਂ ਦੀ ਮੌਤ ਹੋ ਗਈ ਸੀ।


Khushdeep Jassi

Author Khushdeep Jassi