ਮਾਨਤੋਵਾ ''ਚ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਆਗਮਨ ਪੁਰਬ, ਹੁੰਮ-ਹੁੰਮਾ ਕੇ ਪਹੁੰਚੀਆਂ ਸੰਗਤਾਂ
Monday, Apr 06, 2026 - 03:28 PM (IST)
ਰੋਮ (ਇਟਲੀ ) ਟੇਕ ਚੰਦ ਜਗਤਪੁਰ - ਸਮੁੱਚੀ ਮਨੁੱਖਤਾ ਨੂੰ ਸਰਬ -ਸਾਂਝੀਵਾਲਤਾ ਦਾ ਸੰਦੇਸ਼ ਦੇਣ ਵਾਲੇ ਮਹਾਨ ਕ੍ਰਾਂਤੀਕਾਰੀ ,ਜੁਗ- ਪੁਰਸ਼ ਧੰਨ -ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼- ਪੁਰਬ ਚੀਸੋਲੇ ਮਾਨਤੋਵਾ 'ਚ ਸਮੂਹ ਸੰਗਤ ਦੇ ਸਹਿਯੋਗ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ ਵਿਸ਼ਵ ਪ੍ਰਸਿੱਧ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ। ਪੰਜਾਬ ਤੋਂ ਮਿਸ਼ਨਰੀ ਗਾਇਕਾ ਪ੍ਰੇਮ ਲਤਾ ਵੀ ਉਚੇਚੇ ਤੌਰ 'ਤੇ ਪਹੁੰਚੇ। ਇਸ ਸਮਾਗਮ ਵਿੱਚ ਅੰਮ੍ਰਿਤ ਬਾਣੀ ਸਤਿਗੁਰੂ ਰਵਿਦਾਸ ਜੀ ਦੇ ਅਖੰਡ ਜਾਪ ਦੇ ਭੋਗ ਉਪਰੰਤ ਗਾਇਕ ਯੂਰਪ ਦੇ ਚਰਚਿਤ ਗਾਇਕ ਪੰਮਾ ਲਧਾਣਾ, ਅਮਨ ਚੌਹਾਨ, ਹੈਪੀ ਲੈਰਾ, ਸੰਦੀਪ ਲੋਈ ,ਬਲਰਾਜ ਪਰਸਰਾਮਪੁਰੀਆ ਅਤੇ ਪਰਮ ਬੰਗੜ ਨੇ ਹਾਜਰੀ ਲਗਵਾਈ ।



ਉਪਰੰਤ ਪੰਜਾਬ ਤੋਂ ਉਚੇਚੇ ਤੌਰ 'ਤੇ ਸੁਰੀਲੀ ਅਤੇ ਖੂਬਸੂਰਤ ਆਵਾਜ਼ ਦੀ ਮਾਲਕ ਮਿਸ਼ਨਰੀ ਗਾਇਕਾ ਪ੍ਰੇਮ ਲਤਾ ਨੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਮਹਿਮਾ ' ਮੇਰੇ ਦਿਲ ਦੀਆਂ ਗੱਲਾਂ ਬੁੱਝ ਲੈਂਦਾ ਮੇਰਾ ਸਤਿਗੁਰ ਕਾਂਸ਼ੀ ਵਾਲਾ" ਅਤੇ ਹੋਰ ਵੱਖ- ਵੱਖ ਖੂਬਸੂਰਤ ਸ਼ਬਦਾਂ ਨੂੰ ਸੰਗਤਾਂ ਦੇ ਸਨਮੁੱਖ ਕੀਤਾ।ਇਸ ਮੌਕੇ ਤੇ ਗੀਤਕਾਰ ਰੱਤੂ ਰੰਧਾਵਾ ਨੇ ਕਿਹਾ ਕਿ ਤਵਿਆਂ ਦੇ ਯੁੱਗ ਤੋ ਲੈ ਕੇ ਫੇਸਬੁੱਕ ਅਤੇ ਯੂ ਟਿਊਬ ਤੱਕ ਦੇ ਸਫਰ ਦੌਰਾਨ ਉਸ ਦੇ ਗੀਤਾਂ ਨੂੰ ਨਾਮਵਰ ਗਾਇਕਾਂ ਨੇ ਗਾਇਆ ਉਸ ਦੇ ਗੀਤਾਂ ਨੂੰ ਸਰੋਤਿਆਂ ਨੇ ਮਣਾਂ-ਮੂੰਹੀ ਪਿਆਰ ਦਿਤਾ।ਰਹਿੰਦੀ ਜ਼ਿੰਦਗੀ ਤੱਕ ਉਹ ਮਿਸ਼ਨ ਦੀ ਕਲਮ ਰਾਹੀ ਆਪਣੀਆਂ ਸੇਵਾਵਾਂ ਨਿਭਾਉਦੇ ਰਹਿਣਗੇ।ਇਸ ਮੌਕੇ 'ਤੇ ਚੇਅਰਮੈਨ ਅਸ਼ਵਨੀ ਕੁਮਾਰ ਚੁੰਬਰ ਕਰਮੋਨਾ ,ਜਸਵਿੰਦਰ ਚੁੰਬਰ, ਪ੍ਰਹਿਲਾਦ ਬਖਲੌਰ, ਪ੍ਰਧਾਨ ਸ਼ਿੰਗਾਰਾ ਸਿੰਘ ਮੱਲ ਰਿਜੋਈਮਿਲੀਆ,ਰਵਿੰਦਰ ਲਾਡੀ ਮਾਨਤੋਵਾ,,ਪ੍ਰਧਾਨ ਅਨਿਲ ਕੁਮਾਰ ਬਰੇਸ਼ੀਆ ,ਸਰਬਜੀਤ ਵਿਰਕ ,ਬਲਜੀਤ ਬਖਲੌਰ, ਡਾ ਨਵਦੀਪ ਸਿੰਘ ਜਗਤਪੁਰ ਆਦਿ ਹਾਜ਼ਰ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖਬਰ ਬਾਰੇ ਕੁਮੈਂਟ ਕਰ ਦਿਓ ਰਾਏ।
