ਬ੍ਰਿਸਬੇਨ 'ਚ ਨਵਾਂ ਸਟ੍ਰੇਨ ਮਿਲਣ ਪਿਛੋਂ ਆਸਟ੍ਰੇਲੀਆ ਜਾਣ ਵਾਲਿਆਂ ਲਈ ਵੱਡੀ ਖ਼ਬਰ
Friday, Jan 08, 2021 - 01:49 PM (IST)
ਬ੍ਰਿਸਬੇਨ- ਵਿਸ਼ਵ ਦੇ ਕਈ ਮੁਲਕਾਂ ਵਿਚ ਯੂ. ਕੇ. ਦੇ ਨਵੇਂ ਕੋਰੋਨਾ ਸਟ੍ਰੇਨ ਦੇ ਮਾਮਲੇ ਪਾਏ ਜਾ ਰਹੇ ਹਨ। ਇਸ ਵਿਚਕਾਰ ਬ੍ਰਿਸਬੇਨ ਸ਼ਹਿਰ ਵਿਚ ਵੀ ਨਵੇਂ ਕੋਰੋਨਾ ਵਾਇਰਸ ਸਟ੍ਰੇਨ ਦੇ ਇਕ ਮਾਮਲੇ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਆਸਟ੍ਰੇਲੀਆ ਨੇ ਵਿਦੇਸ਼ ਤੋਂ ਆਉਣ ਵਾਲੇ ਯਾਤਰੀਆਂ ਲਈ ਨਿਯਮ ਸਖ਼ਤ ਕਰ ਦਿੱਤੇ ਹਨ।
ਵਿਦੇਸ਼ ਤੋਂ ਆਸਟ੍ਰੇਲੀਆ ਆਉਣ ਵਾਲੇ ਹਰ ਯਾਤਰੀ ਲਈ ਹਵਾਈ ਜਹਾਜ਼ ਵਿਚ ਚੜ੍ਹਨ ਤੋਂ ਪਹਿਲਾਂ ਨੈਗੇਟਿਵ ਕੋਰੋਨਾ ਟੈਸਟ ਰਿਪੋਰਟ ਦਿਖਾਉਣੀ ਲਾਜ਼ਮੀ ਕਰ ਦਿੱਤੀ ਗਈ ਹੈ। ਇਸ ਤੋਂ ਬਿਨਾਂ ਯਾਤਰਾ ਦੀ ਇਜਾਜ਼ਤ ਨਹੀਂ ਹੋਵੇਗੀ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਸ਼ੁੱਕਰਵਾਰ ਨੂੰ ਇਹ ਘੋਸ਼ਣਾ ਕੀਤੀ।
ਬ੍ਰਿਸਬੇਨ ਆਸਟ੍ਰੇਲੀਆ ਦਾ ਤੀਜਾ ਸਭ ਤੋਂ ਵੱਡਾ ਸ਼ਹਿਰ ਹੈ, ਜਿਸ ਦੇ 20 ਲੱਖ ਤੋਂ ਜ਼ਿਆਦਾ ਲੋਕ ਸ਼ੁੱਕਰਵਾਰ ਸ਼ਾਮ ਤੋਂ ਤਿੰਨ ਦਿਨਾਂ ਦੀ ਤਾਲਾਬੰਦੀ ਵਿਚ ਰਹਿਣਗੇ। ਇੱਥੋਂ ਦੇ ਇਕ ਕੁਆਰੰਟੀਨ ਹੋਟਲ ਵਿਚ ਕੰਮ ਕਰਨ ਵਾਲੇ ਕਾਮੇ ਵਿਚ ਨਵੇਂ ਸਟ੍ਰੇਨ ਦੀ ਪੁਸ਼ਟੀ ਹੋਈ ਹੈ, ਜਿਸ ਦਾ ਪਤਾ ਪਹਿਲੀ ਵਾਰ ਬ੍ਰਿਟੇਨ ਵਿਚ ਲੱਗਾ ਸੀ।
ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਕਿਹਾ ਕਿ ਫਿਲਹਾਲ ਇਹ ਨਹੀਂ ਪਤਾ ਕਿ ਹੋਟਲ ਦਾ ਸਫ਼ਾਈ ਕਰਮੀ ਬ੍ਰਿਟੇਨ ਤੋਂ ਆਏ ਕਿਸੇ ਸ਼ਖਸ ਦੇ ਸੰਪਰਕ ਵਿਚ ਆਉਣ ਨਾਲ ਸੰਕ੍ਰਮਿਤ ਹੋਇਆ ਜਾਂ ਕਿਵੇਂ ਹੋਇਆ ਪਰ ਹੁਣ ਆਸਟ੍ਰੇਲੀਆ ਸਿਰਫ਼ ਓਹੀ ਲੋਕ ਆ ਸਕਣਗੇ ਜੋ ਨੈਗੇਟਿਵ ਕੋਰੋਨਾ ਟੈਸਟ ਦੀ ਰਿਪੋਰਟ ਦਿਖਾਉਣਗੇ।
ਇਹ ਵੀ ਪੜ੍ਹੋ- WhatsApp ਦੀ ਨਵੀਂ ਪਾਲਿਸੀ, ਨਾ ਮੰਨੀ ਤਾਂ ਨਹੀਂ ਕਰ ਸਕੋਗੇ ਇਸਤੇਮਾਲ
ਰਾਜਧਾਨੀ ਕੈਨਬਰਾ ਵਿਚ ਮੁੱਖ ਮੈਡੀਕਲ ਅਫਸਰ ਪਾਲ ਕੈਲੀ ਨੇ ਪੱਤਰਕਾਰਾਂ ਨੂੰ ਕਿਹਾ, "ਇਕ ਨਕਾਰਾਤਮਕ ਟੈਸਟ ਪੁੱਖਤਾ ਸਬੂਤ ਤਾਂ ਨਹੀਂ ਹੈ ਪਰ ਹਾਂ ਇਹ ਹੈ ਕਿ ਘੱਟੋ-ਘੱਟ ਪਾਜ਼ੀਟਿਵ ਟੈਸਟ ਵਾਲੇ ਤਾਂ ਨਹੀਂ ਆ ਰਹੇ।" ਮੌਰਿਸਨ ਨੇ ਨਵੇਂ ਕੋਰੋਨਾ ਸਟ੍ਰੇਨ ਦੇ ਖ਼ਤਰਨਾਕ ਹੋਣ ਦੇ ਮੱਦੇਨਜ਼ਰ ਬ੍ਰਿਸਬੇਨ ਵਿਚ ਤਾਲਾਬੰਦੀ ਨੂੰ ਸਹੀ ਠਹਿਰਾਇਆ। ਮੌਰਿਸਨ ਨੇ ਪੱਤਰਕਾਰਾਂ ਨੂੰ ਕਿਹਾ, "ਮੈਂ ਜਾਣਦਾ ਹਾਂ ਕਿ ਬ੍ਰਿਸਬੇਨ ਵਿਚ ਕੁਝ ਲੋਕ ਇਹ ਕਹਿਣਗੇ ਕਿ ਇਹ ਕਿਉਂ ਜ਼ਰੂਰੀ ਹੈ? ਸਿਰਫ ਇਕ ਹੀ ਤਾਂ ਮਾਮਲਾ ਹੈ। ਖੈਰ, ਇਹ ਕੋਈ ਆਮ ਮਾਮਲਾ ਨਹੀਂ ਹੈ। ਇਹ ਇਕ ਬਹੁਤ ਹੀ ਵਿਸ਼ੇਸ਼ ਮਾਮਲਾ ਹੈ ਅਤੇ ਇਕ ਅਜਿਹਾ ਹੈ ਜਿਸ ਲਈ ਸਾਨੂੰ ਬਿਲਕੁਲ ਵੱਖਰਾ ਵਰਤਾਓ ਕਰਨ ਦੀ ਲੋੜ ਹੈ।"
ਇਹ ਵੀ ਪੜ੍ਹੋ- USA 'ਚ ਹੋਈ ਹਿੰਸਾ ਨੂੰ ਲੈ ਕੇ ਟਰੰਪ 'ਤੇ ਵਰ੍ਹੀ UK ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ