ਜਹਾਜ਼ ਦੇ ਲੈਂਡਿੰਗ ਗੀਅਰ ''ਚ ਲੁੱਕ ਕੇ ਕਰ ਰਿਹਾ ਸੀ ਯਾਤਰਾ, ਹੇਠਾਂ ਡਿੱਗਣ ਨਾਲ ਮੌਤ

07/02/2019 8:22:24 PM

ਲੰਡਨ (ਏਜੰਸੀ)- ਲੰਡਨ ਦੇ ਸਭ ਤੋਂ ਬੀਜ਼ੀ ਹੀਥਰੋ ਏਅਰਪੋਰਟ 'ਤੇ ਇਕ ਵਿਅਕਤੀ ਦੀ ਅਜੀਬ ਕਾਰਨ ਨਾਲ ਮੌਤ ਹੋ ਗਈ। ਜਾਣਕਾਰੀ ਮੁਤਾਬਕ ਉਹ ਵਿਅਕਤੀ ਜਹਾਜ਼ ਦੇ ਲੈਂਡਿੰਗ ਗਿਅਰ ਵਿਚ ਲੁੱਕ ਕੇ ਯਾਤਰਾ ਕਰ ਰਿਹਾ ਸੀ। ਏਅਰਪੋਰਟ 'ਤੇ ਜਹਾਜ਼ ਵਿਚੋਂ ਉਤਰਣ ਤੋਂ ਪਹਿਲਾਂ ਉਹ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਲਾਸ਼ ਲੰਡਨ ਦੇ ਇਕ ਬਗੀਚੇ ਵਿਚੋਂ ਮਿਲੀ ਹੈ। ਮੰਨਿਆ ਜਾ ਰਿਹਾ ਹੈ ਕਿ ਕੀਨੀਆ ਏਅਰਵੇਜ਼ ਦੇ ਜਹਾਜ਼ ਤੋਂ ਹੇਠਾਂ ਡਿੱਗਿਆ ਸੀ। ਬ੍ਰਿਟਿਸ਼ ਅਧਿਕਾਰੀਆਂ ਮੁਤਾਬਕ ਇਸ ਵਿਅਕਤੀ ਦੀ ਪਛਾਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੰਨਿਆ ਜਾ ਰਿਹਾ ਹੈ ਕਿ ਉਹ ਕਿਸੇ ਜਹਾਜ਼ ਦੇ ਲੈਂਡਿੰਗ ਗੀਅਰ ਕੰਪਾਰਟਮੈਂਟ ਤੋਂ ਹੇਠਾਂ ਡਿੱਗ ਗਿਆ ਸੀ। ਇਸ ਕੰਪਾਰਟਮੈਂਟ ਤੋਂ ਇਕ ਬੈਗ, ਪਾਣੀ ਦੀ ਬੋਤਲ ਅਤੇ ਖਾਣ ਦਾ ਕੁਝ ਸਾਮਾਨ ਮਿਲਿਆ ਹੈ। ਗਰੀਬੀ ਅਤੇ ਖਰਾਬ ਹਾਲਤ ਕਾਰਨ ਹਾਲ ਦੇ ਸਾਲਾਂ ਵਿਚ ਅਫਰੀਕੀ ਦੇਸ਼ਾਂ ਦੇ ਕਈ ਨਾਗਰਿਕ ਜਹਾਜ਼ ਵਿਚ ਲੁੱਕ ਕੇ ਯੂਰਪ ਅਤੇ ਅਮਰੀਕਾ ਪਹੁੰਚਣ ਦਾ ਜੋਖਮ ਚੁੱਕਦੇ ਹਨ। 2016 ਵਿਚ ਲਾਗੋਸ ਤੋਂ ਨਿਊਯਾਰਕ ਜਾ ਰਹੇ ਏਰਿਕ ਏਅਰ ਜੈਟ ਦੇ ਇਕ ਜਹਾਜ਼ ਦੇ ਅੰਡਰਕੈਰਿਜ ਵਿਚ ਇਕ ਲਾਸ਼ ਮਿਲੀ ਸੀ। ਇਸੇ ਸਾਲ ਏਰਿਕ ਏਅਰ ਦੀ ਲਾਗੋਸ ਤੋਂ ਜੋਹਾਨਸਬਰਗ ਫਲਾਈਟ ਵਿਚ ਵੀ ਇਕ ਲਾਸ਼ ਮਿਲੀ ਸੀ।


Sunny Mehra

Content Editor

Related News