4 ਦੇਸ਼ਾਂ ਦੀ ਯਾਤਰਾ, ਮੋਦੀ ਪਹੁੰਚਣਗੇ ਬਰਲਿਨ

05/29/2017 6:50:38 PM


ਬਰਲਿਨ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਰਮਨੀ, ਸਪੇਨ, ਰੂਸ ਅਤੇ ਫਰਾਂਸ ਦੇ 6 ਦਿਨਾਂ ਦੌਰੇ ਦੀ ਸ਼ੁਰੂਆਤ ਕਰਦੇ ਹੋਏ ਸੋਮਵਾਰ ਨੂੰ ਜਰਮਨੀ ਦੀ ਰਾਜਧਾਨੀ ਬਰਲਿਨ ਪਹੁੰਚਣਗੇ। ਇਸ ਦੌਰੇ ਦਾ ਉਦੇਸ਼ ਇਨ੍ਹਾਂ ਦੇਸ਼ਾਂ ਨਾਲ ਦੋ-ਪੱਖੀ ਆਰਥਿਕ ਸੰਬੰਧ ਵਧਾਉਣਾ ਹੈ। ਜਰਮਨੀ ਦੀ ਉਨ੍ਹਾਂ ਦੀ ਯਾਤਰਾ ਅੱਜ ਸ਼ਾਮ ਚਾਂਸਲਰ ਏਂਜਲਾ ਮਰਕੇਲ ਨਾਲ 'ਸਕਲਾਸ ਮੇਸੇਬਰਗ' 'ਚ ਮੁਲਾਕਾਤ ਨਾਲ ਹੋਵੇਗੀ। ਮੋਦੀ ਨੇ ਜਰਮਨੀ ਦੀ ਯਾਤਰਾ ਨੂੰ ਦੋ-ਪੱਖੀ ਸੰਬੰਧੀ ਨਵਾਂ ਅਧਿਆਏ ਦੱਸਿਆ ਹੈ। 
ਮੋਦੀ ਨੇ ਆਪਣੀ ਯਾਤਰਾ ਤੋਂ ਪਹਿਲਾਂ ਫੇਸਬੁੱਕ 'ਤੇ ਇਕ ਪੋਸਟ ਸਾਂਝੀ ਕੀਤੀ ਅਤੇ ਕਿਹਾ, ''ਮੈਨੂੰ ਵਿਸ਼ਵਾਸ ਹੈ ਕਿ ਇਹ ਯਾਤਰਾ ਜਰਮਨੀ ਨਾਲ ਸਾਡੇ ਦੋ-ਪੱਖੀ ਸਹਿਯੋਗ 'ਚ ਨਵਾਂ ਅਧਿਆਏ ਲਿਖੇਗੀ ਅਤੇ ਸਾਡੀ ਰਣਨੀਤਕ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰੇਗੀ। ਇਸ ਤੋਂ ਬਾਅਦ ਮੋਦੀ ਬਾਕੀ ਦੇਸ਼ਾਂ ਦੀ ਯਾਤਰਾ ਕਰਨਗੇ ਅਤੇ ਇੱਥੋਂ ਦੇ ਨੇਤਾਵਾਂ ਨਾਲ ਮੁਲਾਕਾਤ ਕਰ ਕੇ ਭਾਰਤ ਨਾਲ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਬਣਾਉਣਗੇ।


Related News