ਫਿਲੀਪੀਨਜ਼ ''ਚ ''ਤਰਾਮੀ'' ਦਾ ਕਹਿਰ, 136 ਦੀ ਹੋਈ ਮੌਤ, ਲੱਖਾਂ ਲੋਕ ਹੋਏ ਘਰ ਛੱਡਣ ਲਈ ਮਜਬੂਰ
Monday, Oct 28, 2024 - 03:28 AM (IST)
ਇੰਟਰਨੈਸ਼ਨਲ ਡੈਸਕ- ਫਿਲੀਪੀਨਜ਼ ’ਚ ਤੂਫਾਨ ‘ਤਰਾਮੀ’ ਕਾਰਨ ਹੁਣ ਤਕ 136 ਲੋਕਾਂ ਦੀ ਮੌਤ ਹੋ ਗਈ ਹੈ। ਤੂਫਾਨ ਕਾਰਨ ਪਏ ਮੋਹਲੇਧਾਰ ਮੀਂਹ ਕਾਰਨ ਕਈ ਇਲਾਕਿਆਂ ’ਚ ਹੜ੍ਹ ਆ ਗਿਆ ਅਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵਾਪਰੀਆਂ।
ਇਸ ਭਿਆਨਕ ਤੂਫ਼ਾਨ ਕਾਰਨ 5 ਲੱਖ ਤੋਂ ਵੱਧ ਲੋਕਾਂ ਨੂੰ ਆਪਣਾ ਘਰ ਛੱਡਣ ਲਈ ਮਜਬੂਰ ਹੋਣਾ ਪਿਆ ਤੇ ਸੁਰੱਖਿਅਤ ਥਾਵਾਂ ’ਤੇ ਸ਼ਰਨ ਲੈਣੀ ਪਈ।
ਸਭ ਤੋਂ ਵੱਧ ਨੁਕਸਾਨ ਬਤੰਗਾ ਸੂਬੇ ਵਿਚ ਹੋਇਆ ਹੈ। ਉਥੇ ਮਰਨ ਵਾਲਿਆਂ ਦੀ ਗਿਣਤੀ 55 ਤਕ ਪਹੁੰਚ ਗਈ ਹੈ। ਸੂਬਾਈ ਪੁਲਸ ਮੁਖੀ ਜੇਸਿੰਟੋ ਮਾਲਿਨਾਓ ਨੇ ਕਿਹਾ ਕਿ 36 ਲੋਕ ਅਜੇ ਵੀ ਲਾਪਤਾ ਹਨ।
‘ਤਰਾਮੀ’ ਨੂੰ ਇਲਾਕੇ ’ਚ ਆਇਆ ਸਭ ਤੋਂ ਘਾਤਕ ਤੂਫਾਨ ਮੰਨਿਆ ਗਿਆ ਹੈ। ਬਿਕੋਲ ਵਿਚ ਵੀ 38 ਲੋਕਾਂ ਦੀ ਮੌਤ ਹੋ ਗਈ ਹੈ।
ਇਹ ਵੀ ਪੜ੍ਹੋ- ''ਹੈਲੋ ! ਮੈਨੂੰ ਆ ਕੇ ਲੈ ਜਾਓ...'', ਫ਼ੋਨ ਸੁਣ ਜਦੋਂ ਗਏ ਭੈਣ ਦੇ ਘਰ ਤਾਂ ਹਾਲ ਦੇਖ ਕੇ ਉੱਡ ਗਏ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e