ਇੰਡੋਨੇਸ਼ੀਆ 'ਚ 2 ਟਰੇਨਾਂ ਵਿਚਾਲੇ ਹੋਈ ਭਿਆਨਕ ਟੱਕਰ, 4 ਹਲਾਕ
Friday, Jan 05, 2024 - 01:11 PM (IST)
ਜਕਾਰਤਾ (ਭਾਸ਼ਾ) : ਇੰਡੋਨੇਸ਼ੀਆ ਦੇ ਮੁੱਖ ਟਾਪੂ ਜਾਵਾ ਵਿਚ ਸ਼ੁੱਕਰਵਾਰ ਨੂੰ 2 ਟਰੇਨਾਂ ਦੀ ਟੱਕਰ ਹੋਣ ਕਾਰਨ ਕਈ ਡੱਬੇ ਪਲਟ ਗਏ ਅਤੇ ਘੱਟੋ-ਘੱਟ 4 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਨੈਸ਼ਨਲ ਰੇਲਵੇਜ਼ ਪੀਟੀ ਕੇਰੇਟਾ ਏਪੀ ਇੰਡੋਨੇਸ਼ੀਆ ਦੇ ਬੁਲਾਰੇ ਅਯੇਪ ਹਨਾਪੀ ਨੇ ਦੱਸਿਆ ਕਿ ਇਹ ਹਾਦਸਾ ਪੱਛਮੀ ਜਾਵਾ ਦੇ ਬੈਂਡੁੰਗ ਸ਼ਹਿਰ ਦੇ ਕਿਕਾਲੇਂਗਕਾ ਸਟੇਸ਼ਨ ਤੋਂ ਲਗਭਗ 500 ਮੀਟਰ ਦੀ ਦੂਰੀ 'ਤੇ ਵਾਪਰਿਆ।
ਇਹ ਵੀ ਪੜ੍ਹੋ: ਸੁਣਵਾਈ ਦੌਰਾਨ ਦੋਸ਼ੀ ਨੇ ਮਹਿਲਾ ਜੱਜ 'ਤੇ ਕੀਤਾ ਹਮਲਾ, ਮਚੀ ਹਫੜਾ-ਦਫੜੀ (ਵੀਡੀਓ)
ਉਨ੍ਹਾਂ ਦੱਸਿਆ ਕਿ ਪੂਰਬੀ ਜਾਵਾ ਸੂਬੇ ਦੀ ਰਾਜਧਾਨੀ ਸੁਰਬਾਯਾ ਤੋਂ ਬੈਂਡੁੰਗ ਜਾ ਰਹੀ ਇੱਕ ਟਰੇਨ ਨੇ ਕਿਕਾਲੇਂਗਕਾ ਸਟੇਸ਼ਨ ਤੋਂ ਪਾਡਾਲਾਰੰਗ ਜਾ ਰਹੀ ਇੱਕ ਯਾਤਰੀ ਟਰੇਨ ਨੂੰ ਟੱਕਰ ਮਾਰ ਦਿੱਤੀ। ਪੱਛਮੀ ਜਾਵਾ ਪੁਲਸ ਦੇ ਬੁਲਾਰੇ ਇਬਰਾਹਿਮ ਟੋਮਪੋ ਨੇ ਕਿਹਾ ਕਿ ਘੱਟੋ-ਘੱਟ 4 ਲੋਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਟੈਲੀਵਿਜ਼ਨ ਵੀਡੀਓਜ਼ ਵਿੱਚ ਕਈ ਡੱਬੇ ਪਲਟੇ ਜਾਂ ਬੁਰੀ ਤਰ੍ਹਾਂ ਨੁਕਸਾਨੇ ਅਤੇ ਐਂਬੂਲੈਂਸਾਂ ਜ਼ਖ਼ਮੀਆਂ ਨੂੰ ਲਿਜਾਂਦੀਆਂ ਦਿਖਾਈਆਂ ਗਈਆਂ। ਇੱਕ ਡੱਬਾ ਨੇੜੇ ਦੇ ਖੇਤ ਵਿੱਚ ਡਿੱਗਿਆ ਦੇਖਿਆ ਗਿਆ। ਹਾਦਸੇ ਦੇ ਕਾਰਨਾਂ ਦੀ ਅਜੇ ਜਾਂਚ ਕੀਤੀ ਜਾ ਰਹੀ ਹੈ। ਇੰਡੋਨੇਸ਼ੀਆ ਵਿੱਚ ਰੇਲ ਹਾਦਸੇ ਆਮ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8