ਸੁੰਘ ਕੇ ਕੋਵਿਡ-19 ਦੇ ਇਨਫੈਕਸ਼ਨ ਦਾ ਪਤਾ ਲਗਾ ਸਕਦੇ ਹਨ ਸਿਖਿਅਤ 'ਕੁੱਤੇ'

05/24/2021 5:54:29 PM

ਲੰਡਨ (ਭਾਸ਼ਾ): ਕੋਰੋਨਾ ਵਾਇਰਸ ਪੀੜਤ ਲੋਕਾਂ ਦੇ ਸਰੀਰ ਤੋਂ ਵੱਖਰੇ ਤਰ੍ਹਾਂ ਦੀ ਗੰਧ ਆਉਂਦੀ ਹੈ, ਜਿਸ ਦਾ ਪਤਾ ਸਿਖਿਅਤ ਕੁੱਤੇ ਸਟੀਕਤਾ ਨਾਲ ਲਗਾ ਸਕਦੇ ਹਨ। ਇਹ ਦਾਅਵਾ ਬ੍ਰਿਟੇਨ ਵਿਚ ਹੋਈ ਇਕ ਖੋਜ ਵਿਚ ਕੀਤਾ ਗਿਆ ਹੈ। ਲੰਡਨ ਸਕੂਲ ਆਫ ਹਾਇਜੀਨ ਐਂਡ ਟ੍ਰਾਪਿਕਲ ਮੈਡੀਸਨ (LSHTM) ਨੇ ਇਹ ਖੋਜ ਚੈਰਿਟੀ ਮੈਡੀਕਲ ਡਿਟੈਕਸ਼ਨ ਡੌਗਸ ਐਂਡ ਟਰਹਮ ਯੂਨੀਵਰਸਿਟੀ ਦੇ ਨਾਲ ਮਿਲ ਕੇ ਕੀਤੀ ਹੈ। ਇਸ ਨੂੰ ਆਪਣੀ ਤਰ੍ਹਾਂ ਦੀ ਪੂਰੀ ਖੋਜ ਕਰਾਰ ਦਿੱਤਾ ਗਿਆ ਹੈ ਜਿਸ ਨੂੰ ਕੁੱਤਿਆਂ ਦੀ ਸਿਖਲਾਈ, ਗੰਧ ਵਿਸ਼ਲੇਸ਼ਣ ਅਤੇ ਮਾਡਲਿੰਗ ਦੇ ਸਮਾਵੇਸ਼ ਨਾਲ ਕੀਤਾ ਗਿਆ ਹੈ। 

ਖੋਜੀਆਂ ਨੇ ਪਾਇਆ ਕਿ ਵਿਸ਼ੇਸ਼ ਢੰਗ ਨਾਲ ਸਿਖਿਅਤ ਕੁੱਤੇ ਬੀਮਾਰੀ ਬਾਰੇ 94.3 ਫੀਸਦੀ ਤੱਕ ਸੰਵੇਦਨਸ਼ੀਲਤਾ ਅਤੇ 92 ਫੀਸਦੀ ਸਟੀਕਤਾ ਦੇ ਨਾਲ ਪਤਾ ਲਗਾ ਲੈਂਦੇ ਹਨ। ਪਿਛਲੇ ਹਫ਼ਤੇ ਪ੍ਰਕਾਸ਼ਿਤ ਖੋਜ ਪੱਤਰ ਮੁਤਾਬਕ ਕੁੱਤੇ ਬਿਨਾਂ ਲੱਛਣ ਵਾਲੇ ਵਿਅਕਤੀਆਂ ਵਿਚ ਇਨਫੈਕਸ਼ਨ ਦਾ ਪਤਾ ਲਗਾਉਣ ਦੇ ਨਾਲ-ਨਾਲ ਕੋਰੋਨਾ ਵਾਇਰਸ ਦੇ ਪ੍ਰਕਾਰ (ਸਟ੍ਰੇਨ) ਵਿਚ ਵੀ ਫਰਕ ਕਰਨ ਵਿਚ ਸਮਰੱਥ ਹਨ। ਇਸ ਦੇ ਨਾਲ ਹੀ ਉਹ ਇਨਫੈਕਸ਼ਨ ਦੇ ਪੱਧਰ ਦਾ ਵੀ ਮੁਲਾਂਕਣ ਕਰ ਸਕਦੇ ਹਨ। ਐੱਲ.ਐੱਸ.ਐੱਚ.ਟੀ.ਐੱਮ. ਵਿਚ ਰੋਗ ਕੰਟਰੋਲ ਵਿਭਾਗ ਦੇ ਪ੍ਰਮੁੱਖ ਪ੍ਰੋਫੈਸਰ ਜੇਮਸ ਲੋਗਨ ਨੇ ਕਿਹਾ,''ਨਵੇਂ ਪ੍ਰਕਾਰ ਦੇ ਵਾਇਰਸ ਦੇ ਦੇਸ਼ ਵਿਚ ਦਾਖਲ ਹੋਣ ਦੇ ਖਤਰੇ ਦੇ ਮੱਦੇਨਜ਼ਰ ਉਹਨਾਂ ਦੀ ਜਾਂਚ ਵਿਚ ਕੁਝ ਸਮੇਂ ਲਈ ਰੁਕਾਵਟ ਪੈਦਾ ਹੋ ਸਕਦੀ ਹੈ। ਅਜਿਹੇ ਵਿਚ ਇਹ ਕੁੱਤੇ ਅਹਿਮ ਭੂਮਿਕਾ ਨਿਭਾ ਸਕਦੇ ਹਨ।'' 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦੇ ਇਸ ਰਾਜ 'ਚ ਮਾਸਕ ਪਾਉਣੇ ਕੀਤੇ ਗਏ ਲਾਜ਼ਮੀ

ਉਹਨਾਂ ਨੇ ਕਿਹਾ,''ਹਾਲੇ ਅਧਿਐਨ ਕਰਨ ਦੀ ਲੋੜ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਵਾਸਤਵਿਕ ਮਾਹੌਲ ਵਿਚ ਕੁੱਤੇ ਇਹਨਾਂ ਨਤੀਜਿਆਂ ਨੂੰ ਦੁਹਰਾ ਸਕਦੇ ਹਨ ਜਾਂ ਨਹੀਂ ਪਰ ਇਹ ਖੋਜ ਬਹੁਤ ਉਤਸ਼ਾਹਜਨਕ ਹੈ। ਇਸ ਢੰਗ ਦੀ ਵਰਤੋਂ ਦਾ ਫਾਇਦਾ ਇਹ ਹੋਵੇਗਾ ਕਿ ਲੋਕਾਂ ਦੇ ਵੱਡੇ ਸਮੂਹ ਵਿਚ ਬੇਸਿਮਾਲ ਗਤੀ ਅਤੇ ਸਟੀਕਤਾ ਤੋਂ ਬਿਨਾਂ ਲੱਛਣ ਵਾਲੇ ਪੀੜਤ ਦਾ ਪਤਾ ਲਗਾਇਆ ਜਾ ਸਕੇਗਾ।'' ਖੋਜੀਆਂ ਨੇ ਦੱਸਿਆ ਕਿ ਕੁੱਤਿਆਂ ਨੂੰ ਮੈਡੀਕਲ ਡਿਟੈਕਸ਼ਨ ਡੌਗਸ ਦੀ ਟੀਮ ਨੇ ਕੋਵਿਡ-19 ਦੀ ਪਛਾਣ ਕਰਨ ਲਈ ਸਿਖਿਅਤ ਕੀਤਾ। ਇਸ ਦੌਰਾਨ ਸਰੀਰ ਦੀ ਗੰਧ ਦੀ ਵਰਤੋਂ ਕੀਤੀ ਗਈ, ਜਿਸ ਨੂੰ ਰਾਸ਼ਟਰੀ ਸਿਹਤ ਸੇਵਾ (ਐੱਨ.ਐੱਚ.ਐੱਸ) ਨੇ ਮਾਸਕ, ਜੁਰਾਬਾਂ ਅਤੇ ਟੀ-ਸ਼ਰਟ ਦੇ ਰੂਪ ਵਿਚ ਭੇਜਿਆ ਸੀ। ਉਹਨਾਂ ਨੇ ਦੱਸਿਆ ਕਿ ਐੱਲ.ਐੱਸ.ਐੱਚ.ਟੀ.ਐੱਮ. ਦੀ ਟੀਮ ਨੇ ਇਸ ਪ੍ਰਕਿਰਿਆ ਵਿਚ 3,758 ਨਮੂਨਿਆਂ ਨੂੰ ਇਕੱਠਾ ਕੀਤਾ ਅਤੇ ਜਾਂਚ ਲਈ 325 ਪੀੜਤਾਂ ਅਤੇ 675 ਇਨਫੈਕਸ਼ਨ ਮੁਕਤ ਨਮੂਨੇ ਭੇਜੇ।

ਨੋਟ- ਸੁੰਘ ਕੇ ਕੋਵਿਡ-19 ਦੇ ਇਨਫੈਕਸ਼ਨ ਦਾ ਪਤਾ ਲਗਾ ਸਕਦੇ ਹਨ ਸਿਖਿਅਤ 'ਕੁੱਤੇ', ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News