ਸਿਡਨੀ 'ਚ ਰੇਲ ਹੜਤਾਲ ਜਲਦ ਹੋਵੇਗੀ ਖ਼ਤਮ
Wednesday, Jun 29, 2022 - 04:07 PM (IST)
ਸਿਡਨੀ (ਸਨੀ ਚਾਂਦਪੁਰੀ):- ਸਿਡਨੀ ਵਿੱਚ ਚੱਲ ਰਹੀ ਰੇਲ ਹੜਤਾਲ ਜਲਦ ਖ਼ਤਮ ਹੋਣ ਦੇ ਆਸਾਰ ਹਨ। ਸਰਕਾਰ ਯੂਨੀਅਨ ਦੀਆਂ ਮੰਗਾਂ ਮੰਨਣ ਲਈ ਸਹਿਮਤ ਹੋ ਗਈ ਹੈ ਅਤੇ ਜਲਦ ਹੀ ਇਹ ਰੇਲ ਹੜਤਾਲ ਖ਼ਤਮ ਹੋਵੇਗੀ। ਇਸ ਗੱਲ ਦੀ ਜਾਣਕਾਰੀ ਐੱਨ. ਐੱਸ. ਡਬਲਿਯੂ. ਟਰਾਂਸਪੋਰਟ ਮੰਤਰੀ ਡੇਵਿਡ ਇਲੀਅਟ ਨੇ ਦਿੱਤੀ। ਉਨ੍ਹਾਂ ਕਿਹਾ ਕਿ ਸ਼ੁੱਕਰਵਾਰ ਤੋਂ ਰੇਲ ਗੱਡੀਆਂ ਆਮ ਵਾਂਗ ਚੱਲਣ ਦੀ ਉਮੀਦ ਹੈ। ਸਰਕਾਰ ਰੇਲ ਗੱਡੀਆਂ ਦੇ ਮਾਮਲਿਆਂ ਨੂੰ ਹੱਲ ਕਰਨ ਲਈ $264 ਮਿਲੀਅਨ ਖ਼ਰਚ ਕਰਨ ਲਈ ਸਹਿਮਤ ਹੋ ਗਈ ਹੈ।
ਸਿਡਨੀ ਵਿੱਚ ਅੱਜ ਰਾਤ ਦੀਆਂ ਟਰੇਨਾਂ ਸੰਭਾਵਤ ਤੌਰ 'ਤੇ ਦੇਰੀ ਨਾਲ ਚੱਲਣਗੀਆਂ, ਕੁਝ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਗਿਆ ਹੈ। ਯੂਨੀਅਨ ਦਾ ਦਾਅਵਾ ਹੈ ਕਿ ਸਰਕਾਰ ਵਿਦੇਸ਼ਾਂ ਵਿੱਚ ਬਣੀਆਂ ਰੇਲ ਗੱਡੀਆਂ ਦੇ ਸੁਰੱਖਿਆ ਖਤਰਿਆਂ ਵੱਲ ਧਿਆਨ ਨਹੀਂ ਦੇ ਰਹੀ ਹੈ।