ਫਰਾਂਸ ''ਚ ਟਰੇਨ ਨੇ 4 ਪ੍ਰਵਾਸੀਆਂ ਨੂੰ ਮਾਰੀ ਟੱਕਰ, 1 ਦੀ ਮੌਤ

Friday, Nov 05, 2021 - 04:31 PM (IST)

ਫਰਾਂਸ ''ਚ ਟਰੇਨ ਨੇ 4 ਪ੍ਰਵਾਸੀਆਂ ਨੂੰ ਮਾਰੀ ਟੱਕਰ, 1 ਦੀ ਮੌਤ

ਪੈਰਿਸ (ਵਾਰਤਾ) : ਫਰਾਂਸ ਦੇ ਉੱਤਰੀ ਸ਼ਹਿਰ ਕੈਲੇਸ ਵਿਚ 4 ਪ੍ਰਵਾਸੀਆਂ ਨੂੰ ਇਕ ਖੇਤਰੀ ਰੇਲਗੱਡੀ ਨੇ ਟੱਕਰ ਮਾਰ ਦਿੱਤੀ, ਜਿਸ ਕਾਰਨ 1 ਦੀ ਮੌਤ ਹੋ ਗਈ, 1 ਗੰਭੀਰ ਜ਼ਖ਼ਮੀ ਹੋ ਗਿਆ ਅਤੇ 2 ਹੋਰ ਮਾਮੂਲੀ ਜ਼ਖ਼ਮੀ ਹੋ ਗਏ। LCI ਨਿਊਜ਼ ਆਊਟਲੈੱਟ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਇਹ ਘਟਨਾ ਵੀਰਵਾਰ ਦੇਰ ਰਾਤ ਉਦੋਂ ਵਾਪਰੀ ਜਦੋਂ ਇਹ ਪ੍ਰਵਾਸੀ ਕੈਲੇਸ-ਡੰਕਿਰਕ ਦੀ ਦਿਸ਼ਾ ਵਿਚ ਰੇਲਵੇ ਟਰੈਕ ਤੋਂ ਲੰਘ ਰਹੇ ਸਨ।

ਜ਼ਿਕਰਯੋਗ ਹੈ ਕਿ ਲਗਭਗ 2,000 ਸ਼ਰਨਾਰਥੀਆਂ ਨੂੰ ਮੌਜੂਦਾ ਸਮੇਂ ਵਿਚ ਕੈਲੇਸ ਵਿਚ ਠਹਿਰਾਇਆ ਗਿਆ ਹੈ, ਜੋ ਇੰਗਲਿਸ਼ ਚੈਨਲ ਰਾਹੀਂ ਬ੍ਰਿਟੇਨ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਪ੍ਰਵਾਸੀਆਂ ਲਈ ਰਵਾਨਗੀ ਦਾ ਮੁੱਖ ਤੱਟੀ ਸਥਾਨ ਹੈ।


author

cherry

Content Editor

Related News