ਬੰਗਲਾਦੇਸ਼ 'ਚ ਟਰੇਨ ਨੇ ਬੱਸ ਨੂੰ ਮਾਰੀ ਟੱਕਰ, 7 ਵਿਦਿਆਰਥੀਆਂ ਸਮੇਤ 11 ਲੋਕਾਂ ਦੀ ਮੌਤ
Saturday, Jul 30, 2022 - 02:42 PM (IST)
ਢਾਕਾ (ਏਜੰਸੀ)- ਬੰਗਲਾਦੇਸ਼ ਦੇ ਚਟਗਾਂਵ ਜ਼ਿਲ੍ਹੇ ਵਿੱਚ ਚੌਕੀਦਾਰ-ਰਹਿਤ ਰੇਲਵੇ ਕਰਾਸਿੰਗ 'ਤੇ ਇੱਕ ਮਿੰਨੀ ਬੱਸ ਦੇ ਟਰੇਨ ਨਾਲ ਟਕਰਾ ਜਾਣ ਕਾਰਨ 7 ਵਿਦਿਆਰਥੀਆਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਅਤੇ 5 ਜ਼ਖ਼ਮੀ ਹੋ ਗਏ। ਮੀਡੀਆ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ। ਦੈਨਿਕ ਢਾਕਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਇਹ ਘਟਨਾ ਸ਼ੁੱਕਰਵਾਰ ਨੂੰ ਮੀਰਸ਼ਰਾਈ ਉਪਜ਼ਿਲ੍ਹੇ ਵਿੱਚ ਵਾਪਰੀ, ਜਦੋਂ ਇੱਕ ਕੋਚਿੰਗ ਸੈਂਟਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਲੈ ਕੇ ਜਾ ਰਹੀ ਇੱਕ ਮਿੰਨੀ ਬੱਸ ਢਾਕਾ ਜਾਣ ਵਾਲੀ ਪ੍ਰੋਵਤੀ ਐਕਸਪ੍ਰੈਸ ਟਰੇਨ ਨਾਲ ਟਕਰਾ ਗਈ।
ਇਹ ਵੀ ਪੜ੍ਹੋ: ਲਾੜੀ ਦਾ ਫ਼ਰਮਾਨ : ਵਿਆਹ 'ਤੇ ਸ਼ੌਂਕ ਨਾਲ ਆਓ ਪਰ ਖਾਣੇ ਦਾ ਬਿੱਲ ਦੇ ਕੇ ਜਾਓ, ਮਹਿਮਾਨ ਹੈਰਾਨ!
ਮੀਰਸ਼ਰਾਈ ਥਾਣੇ ਦੇ ਇੰਚਾਰਜ (ਓਸੀ) ਕਬੀਰ ਹੁਸੈਨ ਨੇ ਕਿਹਾ ਕਿ ਇਸ ਹਾਦਸੇ ਵਿੱਚ ਮਰਨ ਵਾਲੇ 11 ਲੋਕਾਂ ਵਿੱਚੋਂ 7 ਵਿਦਿਆਰਥੀ ਲਗਭਗ ਇੱਕੋ ਉਮਰ ਦੇ ਸਨ, ਜਦਕਿ ਬਾਕੀ 4 ਅਧਿਆਪਕ ਸਨ। ਕਬੀਰ ਹੁਸੈਨ ਨੇ ਕਿਹਾ, “ਪ੍ਰੋਵਤੀ ਐਕਸਪ੍ਰੈਸ ਟਰੇਨ ਨਾਲ ਟਕਰਾਉਣ ਤੋਂ ਬਾਅਦ ਮਾਈਕ੍ਰੋਬਸ ਰੇਲਵੇ ਟਰੈਕ 'ਤੇ ਕਈ ਸੌ ਮੀਟਰ ਤੱਕ ਘਸੀਟਦੀ ਚਲੀ ਗਈ। ਇਸ ਘਟਨਾ 'ਚ ਬੱਸ 'ਚ ਸਵਾਰ 11 ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਪੰਜ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਚਟਗਾਂਵ ਡਿਵੀਜ਼ਨਲ ਦਫ਼ਤਰ ਦੇ ਡਿਪਟੀ ਡਾਇਰੈਕਟਰ ਅਨੀਸੁਰ ਰਹਿਮਾਨ ਨੇ ਦੱਸਿਆ ਕਿ ਮ੍ਰਿਤਕਾਂ ਦੀਆਂ ਲਾਸ਼ਾਂ ਨੂੰ ਮੌਕੇ ਤੋਂ ਬਰਾਮਦ ਕਰ ਲਿਆ ਗਿਆ ਅਤੇ ਬਾਅਦ ਵਿੱਚ ਸ਼ਾਮ ਨੂੰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਜ਼ਖ]ਮੀਆਂ ਨੂੰ ਚਟਗਾਂਵ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਵੀਡੀਓ ਫੁਟੇਜ ’ਚ ਯੂਕ੍ਰੇਨੀ ਫ਼ੌਜੀ ਨੂੰ ਨਪੁੰਸਕ ਕਰਦੇ ਦਿਸੇ ਰੂਸੀ ਫ਼ੌਜੀ, ਚਾਕੂ ਨਾਲ ਕੱਟਿਆ ਗੁਪਤ ਅੰਗ