ਕੈਨੇਡਾ : ਅਲਬਰਟਾ ''ਚ ਰੇਲ ਗੱਡੀ ਪਟੜੀ ਤੋਂ ਉਤਰੀ
Thursday, Nov 28, 2019 - 08:25 AM (IST)

ਅਲਬਰਟਾ— ਕੈਨੇਡਾ ਦੇ ਸੂਬੇ ਅਲਬਰਟਾ 'ਚ ਇਕ ਰੇਲ ਗੱਡੀ ਪਟੜੀ ਤੋਂ ਉਤਰ ਗਈ। ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਅਲਬਰਟਾ ਦੀ ਰਾਜਧਾਨੀ ਐਡਮੋਂਟਨ 'ਚ ਇਹ ਘਟਨਾ ਵਾਪਰੀ। ਰੇਲ ਦੇ ਪਟਰੀ ਤੋਂ ਉੱਤਰਨ ਕਾਰਨ ਖੇਤਰ 'ਚ ਆਵਾਜਾਈ ਨੂੰ ਕੁੱਝ ਘੰਟਿਆਂ ਲਈ ਰੋਕ ਦਿੱਤਾ ਗਿਆ।
ਕਈ ਘੰਟਿਆਂ ਤਕ ਇੱਥੇ ਆਉਣ-ਜਾਣ ਦੀ ਮਨਾਹੀ ਰਹਿਣ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਹਾਲਾਂਕਿ ਦੁਰਘਟਨਾ 'ਚ ਕਿਸੇ ਦੀ ਵੀ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ। ਜਾਂਚ ਅਧਿਕਾਰੀ ਘਟਨਾ ਸਥਾਨ 'ਤੇ ਪੁੱਜ ਗਏ ਹਨ।