ਡੀ.ਆਰ. ਕਾਂਗੋ 'ਚ ਵਾਪਰਿਆ ਟਰੇਨ ਹਾਦਸਾ, 30 ਲੋਕਾਂ ਦੀ ਮੌਤ: ਪੁਲਸ
Monday, Mar 18, 2019 - 05:20 PM (IST)
ਕਿਨਸ਼ਾਸਾ— ਡੈਮੇਕ੍ਰੇਟਿਕ ਰਿਪਬਲਿਕ ਆਫ ਕਾਂਗੋ ਦੇ ਕਸਾਈ ਸੂਬੇ 'ਚ ਇਕ ਟਰੇਨ ਹਾਦਸੇ ਦੀ ਖਬਰ ਮਿਲੀ ਹੈ, ਜਿਸ ਕਾਰਨ ਘੱਟ ਤੋਂ ਘੱਟ 30 ਲੋਕਾਂ ਦੀ ਮੌਤ ਹੋ ਗਈ ਹੈ। ਇਸ ਦੀ ਜਾਣਕਾਰੀ ਸੂਬਾਈ ਪੁਲਸ ਵਲੋਂ ਦਿੱਤੀ ਗਈ ਹੈ।
ਪੁਲਸ ਵਲੋਂ ਦਿੱਤੀ ਜਾਣਕਾਰੀ 'ਚ ਕਿਹਾ ਗਿਆ ਹੈ ਕਿ ਹਾਦਸੇ 'ਚ ਮਾਰੇ ਗਏ ਜ਼ਿਆਦਾਤਰ ਯਾਤਰੀ ਸਟੋਵਾਵੇ ਦੇ ਸਨ। ਇਸ ਦੇ ਨਾਲ ਹੀ ਸਥਾਨਕ ਹਸਪਤਾਲਾਂ ਨੇ ਵੀ ਘੱਟ ਤੋਂ ਘੱਟ 30 ਲਾਸ਼ਾਂ ਬਰਾਮਦ ਹੋਣ ਦੀ ਪੁਸ਼ਟੀ ਕੀਤੀ ਹੈ। ਇਸ ਘਟਨਾ 'ਚ ਹੋਰ ਕਈ ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਪੁਲਸ ਵਲੋਂ ਨੇੜਲੇ ਹਸਪਤਾਲਾਂ 'ਚ ਦਾਖਲ ਕਰਵਾਇਆ ਜਾ ਰਿਹਾ ਹੈ।