ਮਿਸਰ 'ਚ ਪਟੜੀ ਤੋਂ ਉਤਰੀ ਟਰੇਨ, 15 ਜ਼ਖਮੀ
Thursday, Apr 15, 2021 - 06:52 PM (IST)
ਕਾਹਿਰਾ-ਮਿਸਰ ਦੇ ਉੱਤਰੀ ਸੂਬੇ ਸ਼ਰਕੀਆ 'ਚ ਇਕ ਯਾਤਰੀ ਟਰੇਨ ਦੇ ਪਟੜੀ ਤੋਂ ਉਤਰਨ (ਲੀਹੋਂ ਲੱਥਣ) ਨਾਲ ਇਸ ਘਟਨਾ 'ਚ 15 ਲੋਕ ਜ਼ਖਮੀ ਹੋ ਗਏ ਹਨ। ਸਿਹਤ ਮੰਤਰਾਲਾ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਕ ਅਖਬਾਰ ਮੁਤਾਬਕ ਬੁੱਧਵਾਰ ਨੂੰ ਜਾਗਾਜਿਗ ਸ਼ਹਿਰ ਤੋਂ ਜਾ ਰਹੀ ਟਰੇਨ ਮਿਨਯਾ ਅਲ-ਕਾਹਿਮ ਸ਼ਹਿਰ ਨੇੜੇ ਪਟੜੀ ਤੋਂ ਉਤਰ ਗਈ ਸੀ। ਸਮਾਚਾਰ ਪੱਤਰ 'ਚ ਦੱਸਿਆ ਗਿਆ ਕਿ ਲਗਭਗ 10 ਲੋਕਾਂ ਦੇ ਜ਼ਖਮੀ ਹੋ ਹੋਣ ਦੀ ਸੂਚਨਾ ਸੀ।
ਇਹ ਵੀ ਪੜ੍ਹੋ-ਇਹ ਮਾਈਕ੍ਰੋਚਿੱਪ ਮਿੰਟਾਂ 'ਚ ਕਰੇਗੀ ਕੋਰੋਨਾ ਵਾਇਰਸ ਦਾ 'ਖਾਤਮਾ'
ਮੰਤਰਾਲਾ ਨੇ ਆਪਣੇ ਬਿਆਨ 'ਚ ਕਿਹਾ ਕਿ ਸ਼ਾਰਕੀਆ 'ਚ ਟਰੇਨ ਦੁਰਘਟਨਾ 'ਚ 15 ਲੋਕ ਜ਼ਖਮੀ ਹੋਏ ਹਨ ਪਰ ਕਿਸੇ ਦੇ ਮੌਤ ਦੀ ਜਾਣਕਾਰੀ ਨਹੀਂ ਹੈ। ਘਟਨਾ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਚੱਲਿਆ ਹੈ। ਜ਼ਿਕਰਯੋਗ ਹੈ ਕਿ ਮਿਸਰ ਦੇ ਦੱਖਣੀ ਸੋਹਗ ਸੂਬੇ 'ਚ ਪਿਛਲੇ ਮਹੀਨੇ ਦੋ ਟਰੇਨਾਂ ਦੀ ਟੱਕਰ 'ਚ ਘਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ ਸੀ ਅਤੇ 185 ਤੋਂ ਵਧੇਰੇ ਜ਼ਖਮੀ ਹੋ ਗਏ ਸਨ।
ਇਹ ਵੀ ਪੜ੍ਹੋ-'ਚੀਨ ਲਈ ਵੱਡੀ ਚੁਣੌਤੀ, ਇਕ ਅਰਬ ਤੋਂ ਵਧੇਰੇ ਲੋਕਾਂ ਦੀ ਕਰਨੀ ਪਵੇਗੀ ਵੈਕਸੀਨੇਸ਼ਨ'
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।