ਟਰੇਨ ਅਤੇ ਬੱਸ ਵਿਚਾਲੇ ਭਿਆਨਕ ਟੱਕਰ, 7 ਲੋਕਾਂ ਦੀ ਦਰਦਨਾਕ ਮੌਤ, ਕਈ ਗੰਭੀਰ ਜ਼ਖ਼ਮੀ

Thursday, Aug 03, 2023 - 10:38 AM (IST)

ਟਰੇਨ ਅਤੇ ਬੱਸ ਵਿਚਾਲੇ ਭਿਆਨਕ ਟੱਕਰ, 7 ਲੋਕਾਂ ਦੀ ਦਰਦਨਾਕ ਮੌਤ, ਕਈ ਗੰਭੀਰ ਜ਼ਖ਼ਮੀ

ਐਲ ਮਾਰਕੇਸ/ਮੈਕਸੀਕੋ (ਭਾਸ਼ਾ)- ਮੈਕਸੀਕੋ ਦੇ ਕਵੇਰੇਟਾਰੋ ਸੂਬੇ ਦੇ ਐਲ ਮਾਰਕੇਸ ਕਸਬੇ ਵਿੱਚ ਬੁੱਧਵਾਰ ਤੜਕੇ ਇੱਕ ਟਰੇਨ ਦੇ ਇੱਕ ਛੋਟੀ ਯਾਤਰੀ ਬੱਸ ਨਾਲ ਟਕਰਾ ਜਾਣ ਕਾਰਨ 7 ਲੋਕਾਂ ਦੀ ਮੌਤ ਹੋ ਗਈ ਅਤੇ 17 ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਐਲ ਮਾਰਕੇਸ ਟਾਊਨਸ਼ਿਪ ਦੇ ਸਿਵਲ ਡਿਫੈਂਸ ਚੀਫ ਅਲੇਜੈਂਡਰੋ ਵਾਜ਼ਕੁਏਜ਼ ਮੇਲਾਡੋ ਨੇ ਕਿਹਾ ਕਿ 17 ਜ਼ਖ਼ਮੀਆਂ 'ਚੋਂ ਕਈਆਂ ਦੀ ਹਾਲਤ ਗੰਭੀਰ ਹੈ।

ਇਹ ਵੀ ਪੜ੍ਹੋ: FB-INSTA Users ਲਈ ਵੱਡੀ ਖ਼ਬਰ: ਹੁਣ ਇਸ ਦੇਸ਼ ਦੇ ਲੋਕ ਦੋਵਾਂ ਪਲੇਟਫਾਰਮਾਂ 'ਤੇ ਨਹੀਂ ਪੜ੍ਹ ਸਕਣਗੇ ਖ਼ਬਰਾਂ

ਕਵੇਰੇਟਾਰੋ ਸੂਬੇ ਦੇ ਗ੍ਰਹਿ ਸਕੱਤਰ ਗੁਆਡਾਲੁਪੇ ਮੁੰਗੁਆ ਨੇ ਦੱਸਿਆ ਕਿ ਹਾਦਸੇ ਵਿੱਚ 7 ਲੋਕਾਂ ਦੀ ਮੌਤ ਹੋ ਗਈ। ਮੌਕੇ ਦੀਆਂ ਤਸਵੀਰਾਂ ਵਿੱਚ ਬੱਸ ਦਾ ਮਲਬਾ ਪਟੜੀ ਦੇ ਇੱਕ ਪਾਸੇ ਪਿਆ ਹੋਇਆ ਦਿਖਾਈ ਦੇ ਰਿਹਾ ਹੈ। ਟੱਕਰ ਕਾਰਨ ਬੱਸ ਪਟੜੀ 'ਤੇ ਕਰੀਬ 50 ਗਜ਼ (ਮੀਟਰ) ਤੱਕ ਘੜੀਸਦੀ ਗਈ।

ਇਹ ਵੀ ਪੜ੍ਹੋ: ਬਰਨਾਲਾ 'ਚ ਵੱਡੀ ਵਾਰਦਾਤ, ਔਰਤ ਦਾ ਕਤਲ ਕਰ ਸੋਨੇ ਦੇ ਗਹਿਣੇ ਲੁੱਟ ਫ਼ਰਾਰ ਹੋਏ ਲੁਟੇਰੇ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 

 


author

cherry

Content Editor

Related News