ਇਟਲੀ 'ਚ ਵਾਪਰਿਆ ਰੇਲ ਹਾਦਸਾ, 2 ਲੋਕਾਂ ਦੀ ਮੌਤ ਤੇ 30 ਜ਼ਖਮੀ

02/06/2020 2:08:22 PM

ਰੋਮ, (ਕੈਂਥ/ਸਾਬੀ ਚੀਨੀਆ)— ਅੱਜ ਭਾਵ ਵੀਰਵਾਰ ਸਵੇਰੇ 5.35 ਵਜੇ ਇਟਲੀ ਦੇ ਜ਼ਿਲਾ ਲੋਦੀ ਦੇ ਪ੍ਰਸ਼ਾਸਨ ਨੂੰ ਉਸ ਵੇਲੇ ਹੱਥਾਂ-ਪੈਰਾਂ ਦੀ ਪੈ ਗਈ ਜਦੋਂ ਮਿਲਾਨ ਤੋਂ ਸਲੇਰਨੋ ਜਾ ਰਹੀ ਟਰੇਨ ਦਾ ਇਕ ਡੱਬਾ ਸ਼ਹਿਰ ਕਸਤਲ ਪੁਸਤਰਕੇਨੋ ਵਿਖੇ ਅਚਾਨਕ ਪਟੜੀ ਤੋਂ ਉਤਰ ਗਿਆ।  ਇਸ ਕਾਰਨ 2 ਵਿਅਕਤੀਆਂ ਦੀ ਮੌਤ ਹੋ ਗਈ ਤੇ ਹੋਰ 30 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ।
PunjabKesari

ਮਿਲੀ ਜਾਣਕਾਰੀ ਮੁਤਾਬਕ ਮਿਲਾਨ ਤੋਂ ਸਲੇਰਨੋ ਜ਼ਿਲਾ ਲੋਦੇ ਨੇੜੇ ਇਹ ਰੇਲ ਗੱਡੀ ਹਾਦਸਾਗ੍ਰਸਤ ਹੋ ਗਈ। ਤੇਜ਼ ਰਫਤਾਰ ਨਾਂ ਵਜੋਂ ਜਾਣੀ ਜਾਂਦੀ 'ਫਰੈਚਾ ਰੋਸਾ ਟਰੇਨ' ਦਾ ਇਕ ਡੱਬਾ ਲੀਹ ਤੋਂ ਉਤਰ ਗਿਆ। ਇਹ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਦੌੜਦੀ ਹੈ। ਇਸ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 30 ਲੋਕ ਹਸਤਪਤਾਲ ਵਿਚ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ। ਘਟਨਾ ਦੀ ਸੂਚਨਾ ਮਿਲਦਿਆਂ ਹੀ ਲੋਦੀ ਜ਼ਿਲਾ ਪ੍ਰਸ਼ਾਸਨ ਪੂਰੀ ਤਰ੍ਹਾਂ ਅਲਰਟ ਹੋ ਗਿਆ। ਜ਼ਖਮੀ ਯਾਤਰੀਆਂ ਨੂੰ ਹਸਤਪਤਾਲ ਪਹੁੰਚਾਇਆ ਗਿਆ ਹੈ, ਜ਼ਿਲਾ ਪ੍ਰਸ਼ਾਸਨ ਹਾਦਸੇ ਦੇ ਕਾਰਨਾਂ ਦੀ ਬਰੀਕੀ ਨਾਲ ਜਾਂਚ ਕਰ ਰਿਹਾ ਹੈ। ਇਸ ਨਾਲ ਹੀ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਅਨੁਮਾਨ ਵੀ ਲਾਇਆ ਜਾ ਰਿਹਾ ਹੈ।


Related News