ਜਰਮਨੀ ''ਚ ਵਾਪਰਿਆ ਟਰੇਨ ਹਾਦਸਾ, ਕਰੀਬ 50 ਲੋਕ ਜ਼ਖਮੀ

12/06/2017 5:16:26 AM

ਯੂਰੋਪ— ਜਰਮਨੀ ਦੇ ਡਸਲਡੋਰਫ ਸ਼ਹਿਰ ਨੇੜੇ ਟਰੇਨ ਹਾਦਸੇ 'ਚ ਕਰੀਬ 50 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਮਿਲੀ ਹੈ। ਮੌਜੂਦਾ ਜਾਣਕਾਰੀ ਮੁਤਾਬਕ ਡਸੇਲਡੋਰਫ ਨੇੜੇ ਇਕ ਯਾਤਰੀ ਟਰੇਨ ਅਤੇ ਇਕ ਫ੍ਰੇਟ ਟਰੇਨ ਦੇ ਆਪਸ 'ਚ ਟਕਰਾ ਜਾਣ ਕਾਰਨ ਇਹ ਹਾਦਸਾ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਜਦੋਂ ਇਬ ਹਾਦਸਾ ਵਾਪਰਿਆ ਉਸ ਸਮੇਂ ਟਰੇਨ 'ਚ ਕਰੀਬ 150 ਯਾਤਰੀ ਸਵਾਰ ਸਨ।
PunjabKesari
ਜਰਮਨ ਪੁਲਸ ਮੁਤਾਬਕ ਰਾਹਤ ਤੇ ਬਚਾਅ ਦਾ ਕੰਮ ਜਾਰੀ ਹੈ। ਜ਼ਖਮੀ ਹੋਏ ਲੋਕਾਂ ਦੀ ਗਿਣਤੀ 'ਚ ਵਾਧਾ ਹੋਣ ਦਾ ਖਦਸਾ ਜਤਾਇਆ ਜਾ ਰਿਹਾ ਹੈ। ਜ਼ਖਮੀ ਹੋਏ ਯਾਤਰੀਆਂ ਨੂੰ ਟਰੇਨ 'ਚੋਂ ਉਤਾਰ ਕੇ ਇਲਾਜ ਲਈ ਹਸਪਤਾਲ ਭੇਜਿਆ ਜਾ ਰਿਹਾ ਹੈ। ਹਾਦਸੇ ਦੇ ਕਾਰਨਾਂ ਦਾ ਹਾਲੇ ਤਕ ਪਤਾ ਨਹੀਂ ਲੱਗ ਸਕਿਆ ਹੈ। ਪੁਲਸ ਇਸ ਹਾਦਸੇ ਦੀ ਜਾਂਚ ਕਰ ਰਹੀ ਹੈ।


Related News