ਕੋਰੋਨਾ ਵੈਕਸੀਨ ਨਾ ਲਗਵਾਉਣਾ ਗਰਭਵਤੀ ਮਹਿਲਾ ਨੂੰ ਪੈ ਗਿਆ ਮਹਿੰਗਾ, ਬੱਚੇ ਦਾ ਮੂੰਹ ਵੇਖਣਾ ਵੀ ਨਾ ਹੋਇਆ ਨਸੀਬ

Sunday, Nov 07, 2021 - 02:20 PM (IST)

ਕੋਰੋਨਾ ਵੈਕਸੀਨ ਨਾ ਲਗਵਾਉਣਾ ਗਰਭਵਤੀ ਮਹਿਲਾ ਨੂੰ ਪੈ ਗਿਆ ਮਹਿੰਗਾ, ਬੱਚੇ ਦਾ ਮੂੰਹ ਵੇਖਣਾ ਵੀ ਨਾ ਹੋਇਆ ਨਸੀਬ

ਇੰਟਰਨੈਸ਼ਨਲ ਡੈਸਕ (ਬਿਊਰੋ): ਮੌਜੂਦਾ ਸਮੇਂ ਵਿਚ ਫੈਲੀ ਕੋਰੋਨਾ ਮਹਾਮਾਰੀ ਗਲੋਬਲ ਪੱਧਰ 'ਤੇ ਲੱਖਾਂ ਲੋਕਾਂ ਦੀ ਜਾਨ ਲੈ ਚੁੱਕੀ ਹੈ। ਇਸ ਵਾਇਰਸ ਤੋਂ ਬਚਾਅ ਲਈ ਟੀਕਾ ਲਗਵਾਉਣਾ ਬਹੁਤ ਜ਼ਰੂਰੀ ਹੈ।ਕੋਰੋਨਾ ਵੈਕਸੀਨ ਨਾ ਲਗਵਾਉਣਾ ਕਿੰਨਾ ਜਾਨਲੇਵਾ ਹੋ ਸਕਦਾ ਹੈ ਇਸ ਦਾ ਤਾਜ਼ਾ ਉਦਾਹਰਨ ਬ੍ਰਿਟੇਨ ਦੇ ਬਰਮਿੰਘਮ ਵਿਚ ਦੇਖਣ ਨੂੰ ਮਿਲਿਆ ਹੈ। ਇੱਥੇ ਇਕ ਕੋਰੋਨਾ ਪੀੜਤ ਮਾਂ ਨੇ ਆਪਰੇਸ਼ਨ ਜ਼ਰੀਏ ਆਪਣੇ ਬੱਚੇ ਨੂੰ ਜਨਮ ਤਾਂ ਦਿੱਤਾ ਪਰ ਖੁਦ ਵੈਕਸੀਨ ਨਾ ਲਗਵਾਉਣ ਕਾਰਨ ਜ਼ਿੰਦਗੀ ਦੀ ਜੰਗ ਹਾਰ ਗਈ। ਬਰਮਿੰਘਮ ਦੀ ਰਹਿਣ ਵਾਲੀ 37 ਸਾਲਾ ਸੈਕਾ ਪਰਵੀਨ ਨੂੰ ਸਤੰਬਰ ਦੇ ਮੱਧ ਵਿਚ 8 ਮਹੀਨੇ ਦੀ ਗਰਭਵਤੀ ਹੋਣ ਦੌਰਾਨ ਪਤਾ ਚੱਲਿਆ ਕਿ ਉਹ ਕੋਵਿਡ-19 ਨਾਲ ਪੀੜਤ ਹੈ। ਹਸਪਤਾਲ ਵਿਚ ਕਈ ਦਿਨ ਰਹਿਣ ਦੌਰਾਨ ਡੂੰਘੀ ਦੇਖਭਾਲ ਵਿਚ ਇਸ ਹਫ਼ਤੇ ਪਰਵੀਨ ਦੀ ਮੌਤ ਹੋ ਗਈ।

26 ਸਤੰਬਰ ਨੂੰ ਦਿੱਤਾ ਬੱਚੇ ਨੂੰ ਜਨਮ
37 ਸਾਲਾ ਸੈਕਾ ਪਰਵੀਨ ਨੇ ਐਮਰਜੈਂਸੀ ਸਿਜੇਰੀਅਨ ਸੀ ਸੈਕਸ਼ਨ ਜ਼ਰੀਏ ਬੱਚੇ ਨੂੰ ਜਨਮ ਦਿੱਤਾ ਪਰ ਉਹ ਆਪਣੇ ਨਵਜੰਮੇ ਬੱਚੇ ਨੂੰ ਦੇਖ ਨਹੀਂ ਸਕੀ ਕਿਉਂਕਿ ਮੌਤ ਤੋਂ ਪਹਿਲਾਂ ਤੱਕ ਮਤਲਬ 1 ਨਵੰਬਰ ਤੱਕ ਉਹ ਵੈਂਟੀਲੇਟਰ 'ਤੇ ਸੀ। ਇਸ ਘਟਨਾ ਦੇ ਬਾਅਦ ਪਰਵੀਨ ਦਾ ਪੂਰਾ ਪਰਿਵਾਰ ਟੁੱਟ ਗਿਆ ਹੈ। ਪਰਵੀਨ ਦੇ ਪਰਿਵਾਰ ਨੇ ਹੁਣ ਗਰਭਵਤੀ ਔਰਤਾਂ ਨੂੰ ਕੋਰੋਨਾ ਵਾਇਰਸ ਵੈਕਸੀਨ ਲੈਣ ਦੀ ਅਪੀਲ ਕੀਤੀ ਹੈ। ਕੋਰੋਨਾ ਵਾਇਰਸ ਟੀਕਿਆਂ ਨੇ ਇੰਗਲੈਂਡ ਵਿਚ 100,000 ਤੋਂ ਵੱਧ ਲੋਕਾਂ ਦੀ ਜਾਨ ਬਚਾਈ ਹੈ ਅਤੇ ਲੋਕਾਂ ਨੂੰ ਗੰਭੀਰ ਬੀਮਾਰ ਹੋਣ ਤੋਂ ਬਚਾਉਣ ਵਿਚ ਵੀ ਮਦਦ ਕੀਤੀ ਹੈ।

ਪੜ੍ਹੋ ਇਹ ਅਹਿਮ ਖਬਰ - ਅਫਗਾਨਿਸਤਾਨ 'ਚ ਬੱਚਿਆਂ ਦੇ ਹਾਲਾਤ 'ਤੇ UNICEF ਚਿੰਤਤ, ਛੇ ਮਹੀਨਿਆਂ 'ਚ 460 ਬੱਚਿਆਂ ਦੀ ਮੌਤ

ਪਰਵੀਨ ਦੇ ਪਰਿਵਾਰ ਨੇ ਕਹੀ ਇਹ ਗੱਲ
ਪਰਵੀਨ ਦੇ ਭਰਾ ਕਿਊਮ ਮੁਗਲ ਨੇ 'ਦੀ ਸੰਡੇ ਪੀਪਲ' ਵੈਬਸਾਈਟ ਨੂੰ ਦੱਸਿਆ,''ਮੈਂ ਸਾਰੇ ਲੋਕਾਂ ਨੂੰ ਜ਼ੋਰ ਦੇ ਕੇ ਅਪੀਲ ਕਰਦਾ ਹਾਂ ਕਿ ਕ੍ਰਿਪਾ ਕਰ ਕੇ ਕੋਰੋਨਾ ਵਾਇਰਸ ਦਾ ਟੀਕਾ ਜ਼ਰੂਰ ਲਗਵਾਓ, ਨਹੀਂ ਤਾਂ ਤੁਸੀਂ ਵੀ ਕਿਸੇ ਅਜਿਹੀ ਸਥਿਤੀ ਦਾ ਸਾਹਮਣਾ ਕਰੋਗੇ ਜਿਹੋ ਜਿਹੀ ਸਥਿਤੀ ਦਾ ਅੱਜ ਅਸੀਂ ਕਰ ਰਹੇ ਹਾਂ। ਟੀਕਾ ਲਗਵਾਓ ਅਤੇ ਇਸ ਤ੍ਰਾਸਦੀ ਤੋਂ ਬਚੋ।ਸਾਡਾ ਪਰਿਵਾਰ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ।''

ਟੀਕਾ ਲਗਵਾਉਣ ਤੋਂ ਕੀਤਾ ਸੀ ਇਨਕਾਰ
37 ਸਾਲਾ ਪਰਵੀਨ ਪਹਿਲਾਂ ਤੋਂ 4 ਬੱਚਿਆਂ ਦੀ ਮਾਂ ਸੀ। ਪੰਜਵੇਂ ਬੱਚੇ ਸਮੇਂ ਗਰਭਵਤੀ ਹੋਣ ਦੌਰਾਨ ਪਰਵੀਨ ਦੀ ਹਾਲਤ ਕੁਝ ਠੀਕ ਨਹੀਂ ਸੀ। ਉਹ ਪਹਿਲਾਂ ਤੋਂ ਹੀ ਥੋੜ੍ਹੀ ਬੀਮਾਰ ਰਹਿੰਦੀ ਸੀ। ਗਰਮੀਆਂ ਵਿਚ ਜਦੋਂ ਉਸ ਨੂੰ ਕੋਰੋਨਾ ਵੈਕਸੀਨ ਲਗਵਾਉਣ ਲਈ ਕਿਹਾ ਗਿਆ ਤਾਂ ਉਸ ਨੇ ਮਨਾ ਕਰ ਦਿੱਤਾ ਸੀ। ਪਰਵੀਨ ਨੇ ਫ਼ੈਸਲਾ ਕੀਤਾ ਸੀ ਕਿ ਉਹ ਆਪਣੇ ਬੱਚੇ ਦੇ ਜਨਮ ਦੇ ਬਾਅਦ ਕੋਰੋਨਾ ਵੈਕਸੀਨ ਲਗਵਾਏਗੀ। ਇਸ ਦੌਰਾਨ 14 ਸਤੰਬਰ ਨੂੰ ਉਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਆ ਗਿਆ ਅਤੇ ਦੋ ਦਿਨ ਬਾਅਦ ਹੀ ਉਸ ਨੂੰ ਸਾਹ ਲੈਣ ਵਿਚ ਸਮੱਸਿਆ ਹੋਣ ਲੱਗੀ। ਪਰਵੀਨ ਨੂੰ ਐਂਬੁਲੈਂਸ ਜ਼ਰੀਏ ਹਸਪਤਾਲ ਲਿਜਾਇਆ ਗਿਆ ਅਤੇ ਇਲਾਜ ਮਗਰੋਂ ਛੇ ਦਿਨ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਅਤੇ ਤੁਰੰਤ ਦੂਜੇ ਹਸਪਤਾਲ ਵਿਚ ਦਾਖਲ ਕਰਾਇਆ ਗਿਆ। ਇੱਥੇ ਬੱਚੇ ਨੂੰ ਜਨਮ ਦੇਣ ਦੇ ਕੁਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News