ਪਾਕਿਸਤਾਨ ''ਚ ਵਪਾਰੀਆਂ ਦੇ ਕਤਲ ਨੂੰ ਲੈ ਕੇ ਵਪਾਰੀ ਵਰਗ ਨੇ ਕੀਤੀ ਹੜਤਾਲ

Thursday, Oct 14, 2021 - 01:12 PM (IST)

ਇਸਲਾਮਾਬਾਦ (ਏਐਨਆਈ): ਪਾਕਿਸਤਾਨ ਵਿਖੇ ਤਹਿਸੀਲ ਵਿੱਚ ਨੌ ਲੋਕਾਂ ਦੇ ਕਤਲ ਨੂੰ ਲੈ ਕੇ ਵਪਾਰੀਆਂ ਨੇ ਹੜਤਾਲ ਦਾ ਐਲਾਨ ਕੀਤਾ ਹੈ। ਸਿੰਧ ਸਰਹੱਦ ਨੇੜੇ ਸਾਦਿਕਾਬਾਦ ਦੇ ਵਪਾਰੀਆਂ ਨੇ ਨੌਂ ਲੋਕਾਂ ਦੇ ਕਤਲ ਦੇ ਵਿਰੋਧ ਵਿਚ ਮੰਗਲਵਾਰ ਨੂੰ ਤਹਿਸੀਲ ਵਿੱਚ ਬੰਦ ਦਾ ਐਲਾਨ ਕੀਤਾ।ਇੰਦਰ ਗੈਂਗ ਨਾਲ ਸਬੰਧਤ ਡਾਕੂਆਂ ਨੇ ਐਤਵਾਰ ਨੂੰ ਚੌਕ ਮਾਹੀ ਨੇੜੇ ਇੱਕ ਪੈਟਰੋਲ ਪੰਪ 'ਤੇ ਪੁਲਸ ਨੂੰ ਉਹਨਾਂ ਦੀਆਂ ਅਪਰਾਧਿਕ ਗਤੀਵਿਧੀਆਂ ਅਤੇ ਠਿਕਾਣੇ ਬਾਰੇ ਜਾਣਕਾਰੀ ਦੇਣ ਲਈ ਨੌਂ ਲੋਕਾਂ ਨੂੰ ਗੋਲੀ ਮਾਰ ਦਿੱਤੀ ਸੀ।

ਕੁਝ ਸਥਾਨਕ ਲੋਕਾਂ ਨੇ ਮੀਡੀਆ ਨੂੰ ਦੱਸਿਆ ਕਿ ਜਾਨੂ ਇੰਦਰ ਗੈਂਗ ਇਲਾਕੇ ਵਿੱਚ ਸਰਗਰਮ ਸੀ ਅਤੇ ਜਾਨੂ ਨੂੰ ਸਾਦਿਕਾਬਾਦ-ਗੁੱਡੂ ਸੜਕ ਨੇੜੇ ਦੇਖਿਆ ਗਿਆ ਪਰ ਪੁਲਸ ਨੇ ਉਸਨੂੰ ਗ੍ਰਿਫ਼ਤਾਰ ਨਹੀਂ ਕੀਤਾ।ਡਾਨ ਦੀ ਰਿਪੋਰਟ ਮੁਤਾਬਕ ਉਨ੍ਹਾਂ ਨੇ ਕਿਹਾ ਕਿ ਵਪਾਰੀ ਅਤੇ ਕਿਸਾਨ ਲਗਾਤਾਰ ਡਰ ਦੀ ਸਥਿਤੀ ਵਿੱਚ ਰਹਿ ਰਹੇ ਹਨ ਕਿਉਂਕਿ ਉਨ੍ਹਾਂ ਨੂੰ ਫਿਰੌਤੀ ਨਾ ਦੇਣ ਕਾਰਨ ਅਗਵਾ ਕੀਤੇ ਜਾਣ ਦੀਆਂ ਧਮਕੀਆਂ ਮਿਲ ਰਹੀਆਂ ਹਨ।ਇੱਕ ਕਿਸਾਨ ਨੇ ਕਿਹਾ ਕਿ ਪੀੜਤ ਫਿਰੌਤੀ ਦਾ ਭੁਗਤਾਨ ਨਾ ਕਰਨ ਦਾ ਨਤੀਜਾ ਸਨ।

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਮੁੜ ਵਧਿਆ ਕੋਵਿਡ-19 ਦਾ ਕਹਿਰ, ਰੋਜ਼ਾਨਾ ਸਾਹਮਣੇ ਆ ਰਹੇ ਰਿਕਾਰਡ ਮਾਮਲੇ 

ਖੇਤਰ ਵਿੱਚ ਕੰਮ ਕਰ ਰਹੇ ਕੁਝ ਮੀਡੀਆ ਕਰਮਚਾਰੀਆਂ ਮੁਤਾਬਕ, ਜ਼ਿਲ੍ਹਾ ਪੁਲਸ ਨੇ ਕੁਝ ਹਫ਼ਤੇ ਪਹਿਲਾਂ ਇੰਦਰ ਗੈਂਗ ਨਾਲ ਗੱਲਬਾਤ ਕੀਤੀ ਸੀ ਜਿਸ ਵਿਚ ਉਹਨਾਂ ਨੂੰ ਇਕ ਸ਼ਰਤ 'ਤੇ ਸੁਰੱਖਿਅਤ ਰਸਤੇ ਦੀ ਪੇਸ਼ਕਸ਼ ਕੀਤੀ ਗਈ ਸੀ। ਉੱਧਰ ਪੁਲਸ ਨੇ ਲੁਟੇਰਿਆਂ ਨੂੰ ਕੋਈ ਵੀ ਪੇਸ਼ਕਸ਼ ਕੀਤੇ ਜਾਣ ਤੋਂ ਇਨਕਾਰ ਕਰ ਦਿੱਤਾ।ਕੁਝ ਸਥਾਨਕ ਲੋਕਾਂ ਦਾ ਵਿਚਾਰ ਸੀ ਕਿ ਪੁਲਸ ਡਾਕੂਆਂ ਨੂੰ ਕਾਬੂ ਨਹੀਂ ਕਰ ਸਕਦੀ ਅਤੇ ਉਨ੍ਹਾਂ ਨੇ ਰੇਂਜਰਾਂ ਦੀ ਤਾਇਨਾਤੀ ਦੀ ਮੰਗ ਕੀਤੀ।ਅੰਜੁਮਨ ਤਾਜਰਾਂ ਦੇ ਨੁਮਾਇੰਦਿਆਂ ਨੇ ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਵਿੱਚ ਜ਼ਿਲੇ ਅਤੇ ਬਹਾਵਲਪੁਰ ਪੁਲਸ ਰੇਂਜ ਵਿੱਚ ਤਾਇਨਾਤ ਸੀਨੀਅਰ ਪੁਲਸ ਅਧਿਕਾਰੀਆਂ ਵਿਰੁੱਧ ਸਮੇਂ ਸਿਰ ਕਾਰਵਾਈ ਕਰਨ ਵਿਚ ਅਸਫਲ ਰਹਿਣ 'ਤੇ ਕਾਰਵਾਈ ਦੀ ਮੰਗ ਕੀਤੀ।ਚੌਕ ਮਾਹੀ ਵਿਖੇ ਮ੍ਰਿਤਕਾਂ ਦੀ ਅੰਤਿਮ ਅਰਦਾਸ ਵਿੱਚ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। 


Vandana

Content Editor

Related News