ਚੀਨ ਨਾਲ ਵਪਾਰ ਘਾਟੇ ਕਾਰਨ ਅਮਰੀਕਾ ਨੂੰ 20 ਲੱਖ ਨੌਕਰੀਆਂ ਦਾ ਨੁਕਸਾਨ

03/23/2018 10:46:29 PM

ਅਮਰੀਕਾ—ਚੀਨ ਨੇ 'ਅਣਉਚਿਤ' ਵਪਾਰ ਵਿਵਹਾਰ ਖਿਲਾਫ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਰਾਸ਼ਟਰਪਤੀ ਦਫਤਰ ਨੇ ਕਿਹਾ ਕਿ ਚੀਨ ਨਾਲ ਵਪਾਰ ਘਾਟੇ ਨਾਲ ਅਮਰੀਕਾ ਨੂੰ ਲਗਭਗ 20 ਲੱਖ ਨੌਕਰੀਆਂ ਦੇ ਨੁਕਸਾਨ ਦਾ ਅਨੁਮਾਨ ਹੈ।
ਟਰੰਪ ਸਰਕਾਰ ਨੇ ਅਮਰੀਕੀ ਬੌਧਿਕ ਜਾਇਦਾਦ ਅਧਿਕਾਰ 'ਤੇ ਅਣਉਚਿਤ ਤਰੀਕੇ ਨਾਲ ਕਬਜ਼ਾ ਕਰਨ ਖਿਲਾਫ ਉਸ ਨੂੰ ਸਜ਼ਾ ਦੇਣ ਲਈ 60 ਅਰਬ ਡਾਲਰ ਦੀ ਦਰਾਮਦ 'ਤੇ ਡਿਊਟੀ ਲਗਾਈ ਹੈ। ਇਸ ਨਾਲ ਵਿਸ਼ਵ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚਾਲੇ ਪਹਿਲਾਂ ਤੋਂ ਤਣਾਅ ਪੂਰਨ ਵਪਾਰਿਕ ਸੰਬੰਧਾਂ ਦੇ ਹੋਰ ਵਿਗੜਨ ਦਾ ਸ਼ੱਕ ਹੈ। 
ਟਰੰਪ ਨੇ ਅਮਰੀਕਾ ਵਪਾਰ ਪ੍ਰਤੀਨਿਧੀ ਨੂੰ 60 ਅਰਬ ਡਾਲਰ ਦੇ ਚੀਨੀ ਆਯਾਤ ਮਾਲ 'ਤੇ ਡਿਊਟੀ ਲਗਾਉਣ ਦੇ ਨਿਰਦੇਸ਼ ਦਿੱਤੇ ਹਨ। ਟਰੰਪ ਸਰਕਾਰ ਨੇ ਇਹ ਫੈਸਲਾ ਚੀਨ ਵਲੋਂ ਬੌਧਿਕ ਜਾਇਦਾਦ ਅਧਿਕਾਰ ਨੂੰ ਚੁਰਾਉਣ 'ਤੇ 7 ਮਹਿਨੇ ਦੀ ਡੂੰਘੀ ਜਾਂਚ ਤੋਂ ਬਾਅਦ ਕੀਤਾ ਹੈ। ਦੋਵਾਂ ਦੋਸ਼ਾਂ ਵਿਚਾਲੇ ਬੌਧਿਕ ਜਾਇਦਾਦ ਅਧਿਕਾਰ ਵਿਵਾਦ ਦਾ ਇਕ ਪੁਰਾਣਾ ਮੁੱਦਾ ਹੈ।
ਚੀਨ ਨੇ ਵੀ ਇਸ ਦੇ ਪ੍ਰਤੀ ਅਮਰੀਕਾ ਖਿਲਾਫ ਜਵਾਬੀ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਇਕ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀ ਨੇ ਕਿਹਾ ਕਿ ਇਕ ਗਣਨਾ ਅਨੁਸਾਰ ਬਾਜ਼ਾਰ ਖਰਾਬ ਕਰਨ ਵਾਲੀ ਨੀਤੀਆਂ ਨਾਲ ਹਰ ਇਕ ਨੂੰ ਇਕ ਅਰਬ ਡਾਲਰ ਦੇ ਵਪਾਰ ਘਾਟੇ ਨਾਲ ਸਾਨੂੰ ਲਗਭਗ 6,000 ਨੌਕਰੀਆਂ ਦਾ ਨੁਕਸਾਨ ਹੋਇਆ ਹੈ। ਵਿਆਪਕ ਗਣਨਾ ਦੇ ਹਿਸਾਬ ਨਾਲ ਚੀਨ ਨਾਲ ਵਪਾਰ ਘਾਟੇ ਨਾਲ ਉਸ ਨੂੰ 20 ਲੱਖ ਤੋਂ ਵੱਧ ਨੌਕਰੀਆਂ ਦਾ ਫਾਇਦਾ ਹੋਇਆ ਜਦਕਿ ਸਾਨੂੰ 20 ਲੱਖ ਨੌਕਰੀਆਂ ਦਾ ਨੁਕਸਾਨ, ਇਹ ਇਕ ਗੰਭੀਰ ਮਾਮਲਾ ਹੈ।


Related News