ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ-ਪਾਕਿ ਵਿਚਾਲੇ ਵਧਿਆ 50 ਫੀਸਦੀ ਵਪਾਰ

Wednesday, Aug 25, 2021 - 12:30 PM (IST)

ਇੰਟਰਨੈਸ਼ਨਲ ਡੈਸਕ- ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਅਫਗਾਨਿਸਤਾਨ ਦੇ ਹਾਲਾਤ ਬਹੁਤ ਖਰਾਬ ਹੋ ਗਏ ਹਨ। ਪਰ ਤਾਲਿਬਾਨੀ ਸ਼ਾਸਨ ਦਾ ਸਭ ਤੋਂ ਜ਼ਿਆਦਾ ਫਾਇਦਾ ਪਾਕਿਸਤਾਨ ਨੂੰ ਹੋ ਰਿਹਾ ਹੈ। ਅਫਗਾਨਿਸਤਾਨ ਦੇ ਚੈਂਬਰ ਆਫ ਕਾਮਸਰਸ ਐਂਡ ਇੰਡਸਟਰੀ ਦੇ ਅਨੁਸਾਰ ਅਫਗਾਨਿਸਤਾਨ ਦੀਆਂ ਸਰਹੱਦਾਂ ਅਤੇ ਸੁੱਕੇ ਬੰਦਰਗਾਹਾਂ 'ਤੇ ਜਿਥੇ ਤਾਲਿਬਾਨ ਦੇ ਕਬਜ਼ੇ 'ਚ ਅਫਗਾਨਿਸਤਾਨ ਅਤੇ ਪਾਕਿਸਤਾਨ ਦੇ ਵਿਚਾਲੇ ਵਪਾਰ ਪਿਛਲੇ ਇਕ ਹਫਤੇ 'ਚ 50 ਫੀਸਦੀ ਵਧਿਆ ਹੈ। ਮੀਡੀਆ ਰਿਪੋਰਟ ਮੁਤਾਬਕ ਅਫਗਾਨਿਸਤਾਨ ਦੇ ਚੈਂਬਰ ਆਫ ਕਾਮਸਰ ਐਂਡ ਇੰਡਸਟਰੀ ਨੇ ਕਿਹਾ ਕਿ ਟ੍ਰਾਂਜਿਟ 'ਚ ਸਮੱਸਿਆਵਾਂ ਦੇ ਬਾਵਜੂਦ ਵਪਾਰ ਵਧ ਗਿਆ ਹੈ। 
ਚੈਂਬਰ ਦੇ ਡਿਪਟੀ ਖਾਨ ਜਾਨ ਅਲੋਕੋਜਈ ਨੇ ਕਿਹਾ ਕਿ ਬੈਂਕਾਂ ਦੇ ਬੰਦ ਹੋਣ ਦੇ ਕਾਰਨ ਟ੍ਰਾਂਜਿਟ ਸੈਕਟਰ 'ਚ ਸਮੱਸਿਆਵਾਂ ਅਜੇ ਵੀ ਦਿਖਾਈ ਦੇ ਰਹੀਆਂ ਹਨ ਪਰ ਅਫਗਾਨਿਸਤਾਨ ਦੇ ਨਿਰਯਾਤ ਅਤੇ ਪਾਕਿਸਤਾਨ ਦੇ ਆਯਾਤ 'ਚ ਵਾਧਾ ਦੇਖਿਆ ਗਿਆ ਹੈ। ਇਸ ਦੌਰਾਨ ਅਫਗਾਨਿਸਤਾਨ ਦੇ ਚੈਂਬਰ ਆਫ ਕਾਮਰਸ ਐਂਡ ਇੰਵੈਸਟਮੈਂਟ ਦੇ ਮੈਂਬਰਾਂ ਨੇ ਵੀ ਸੋਮਵਾਰ 23 ਅਗਸਤ ਨੂੰ ਤਾਲਿਬਾਨ ਦੇ ਮੈਂਬਰਾਂ ਦੇ ਨਾਲ ਮੁਲਾਕਾਤ ਕੀਤੀ ਅਤੇ ਨਿੱਜੀ ਖੇਤਰ ਦੀ ਸਮੱਸਿਆਵਾਂ ਨੂੰ ਸਾਂਝਾ ਕੀਤਾ ਅਤੇ ਤਾਲਿਬਾਨ ਨੇ ਉਨ੍ਹਾਂ ਨੇ ਹੱਲ ਕਰਨ ਦਾ ਭਰੋਸਾ ਦਿੱਤਾ। ਇਸ ਦੌਰਾਨ ਈਰਾਨ ਨੇ ਕਿਹਾ ਕਿ ਤਾਲਿਬਾਨ ਸ਼ਾਸਨ ਤੋਂ ਬਾਅਦ ਤੋਂ ਗੈਸ ਅਤੇ ਤੇਲ ਦਾ ਨਿਰਯਾਤ ਵਧਾ ਦਿੱਤਾ ਗਿਆ ਹੈ। ਅਫਗਾਨਿਸਤਾਨ ਇਸਲਾਮਿਕ ਅਮੀਰਾਤ ਦੇ ਬੁਲਾਰੇ ਏ.ਆਈ.ਈ. ਜਬੀਉੱਲਾਹ ਮੁਜ਼ਾਹਿਦ ਨੇ ਸੋਮਵਾਰ ਨੂੰ ਇਕ ਸਭਾ 'ਚ ਕਿਹਾ ਕਿ ਉਹ ਆਰਥਿਕ ਸਥਿਤੀ 'ਤੇ ਧਿਆਨ ਕੇਂਦਰਿਤ ਕਰ ਰਹੇ ਹਨ ਅਤੇ ਆਪਣੀਆਂ ਤਿਆਰ ਕੀਤੀਆਂ ਗਈਆਂ ਯੋਜਨਾਵਾਂ ਨੂੰ ਲਾਗੂ ਕਰਨ ਲਈ ਸਖਤ ਮਿਹਨਤ ਕਰ ਰਹੇ ਹਨ।


Aarti dhillon

Content Editor

Related News