ਇਟਲੀ ''ਚ 100 ਫੁੱਟ ਦੇ ਟਾਵਰਾਂ ''ਤੇ ਡਿਨਰ ਕਰਨ ਸਕਣਗੇ ਸੈਲਾਨੀ, ਆਉਣ-ਜਾਣ ਲਈ ਡ੍ਰੋਨਾਂ ਦੀ ਹੋਵੇਗੀ ਵਰਤੋਂ

Saturday, Apr 03, 2021 - 02:41 AM (IST)

ਰੋਮ - ਲਗਜ਼ਰੀ ਡਿਨਰ ਕਰਨ ਦੇ ਸ਼ੌਕੀਨ ਲੋਕਾਂ ਲਈ ਇਟਲੀ ਵਿਚ 100 ਫੁੱਟ ਉੱਚੇ ਇਕੋ-ਟਾਵਰ ਜਲਦ ਬਣਾਏ ਜਾਣਗੇ। ਹਰਿਆਲੀ ਅਤੇ ਝੀਲਾਂ ਵਿਚਾਲੇ ਬਣਨ ਵਾਲੇ ਟਾਵਰ 'ਤੇ ਲੋਕ ਡਿਨਰ ਅਤੇ ਲੰਚ ਕਰ ਸਕਣਗੇ। ਇਥੇ ਪਹੁੰਚਾਉਣ ਲਈ ਡ੍ਰੋਨ ਤਾਇਨਾਤ ਰਹਿਣਗੇ, ਜੋ ਸੈਲਾਨੀਆਂ ਨੂੰ ਹੋਟਲ ਤੋਂ ਲੈ ਕੇ ਸਿੱਧਾ ਟਾਵਰ ਦੀ ਛੱਤ 'ਤੇ ਪਹੁੰਚਾਉਣਗੇ। ਟਾਵਰ ਦਾ ਨਾਂ 'ਵਰਟੀਪੋਰਟਰਸ' ਰੱਖਿਆ ਗਿਆ ਹੈ। ਇਹ ਦੇਖਣ ਵਿਚ ਕਿਹੋ ਜਿਹਾ ਹੋਵੇਗਾ ਇਸ ਦੀਆਂ ਤਸਵੀਰਾਂ ਇਟਲੀ ਦੀ ਕੰਪਨੀ ਨੇ ਜਾਰੀ ਕੀਤੀਆਂ ਹਨ।

ਇਟਲੀ ਅਤੇ ਚੀਨ ਦੀਆਂ ਕੰਪਨੀਆਂ ਮਿਲ ਕੇ ਕਰ ਰਹੀਆਂ ਕੰਮ
ਸੈਲਾਨੀਆਂ ਨੂੰ ਆਕਰਸ਼ਿਤ ਕਰਨ ਲਈ ਇਟਲੀ ਦਾ ਇਹ ਨਵਾਂ ਪਲਾਨ ਹੈ। ਇਹ ਪ੍ਰਾਜੈਕਟ ਰੋਮ ਦੀ ਕੰਪਨੀ ਗਿਯਾਨਕਾਰਲੋ ਜੇਮਾ ਡਿਜ਼ਾਈਨ ਗਰੁੱਪ ਦਾ ਹੈ। ਇਸ ਪ੍ਰਾਜੈਕਟ ਲਈ ਏਅਰ ਟੈਕਸੀ ਬਣਾਉਣ ਵਾਲੀ ਚੀਨੀ ਕੰਪਨੀ ਹੈਂਗ ਹੋਲਡਿੰਗ ਨਾਲ ਕਰਾਰ ਕੀਤਾ ਗਿਆ ਹੈ। ਦੋਵੇਂ ਮਿਲ ਕੇ ਇਸ ਪ੍ਰਾਜੈਕਟ ਨੂੰ ਜਲਦ ਤੋਂ ਜਲਦ ਪੂਰਾ ਕਰਨ ਦੀ ਕੋਸ਼ਿਸ਼ ਵਿਚ ਲੱਗੇ ਹਨ।

ਇਹ ਵੀ ਪੜੋ ਔਰਤਾਂ ਨੂੰ ਮਰਦਾਂ ਦੀ ਬਰਾਬਰੀ ਕਰਨ 'ਚ ਲੱਗਣਗੇ 135 ਸਾਲ, ਭਾਰਤ 'ਚ ਹਾਲਾਤ ਰਵਾਂਡਾ ਤੋਂ ਵੀ ਖਰਾਬ

PunjabKesari

ਹੋਟਲ ਤੱਕ ਛੱਡ ਕੇ ਆਉਣਗੇ ਡ੍ਰੋਨ
ਪ੍ਰਾਜੈਕਟ ਰਿਪੋਰਟ ਮੁਤਾਬਕ ਭੋਜਨ ਕਰਨ ਤੋਂ ਬਾਅਦ ਸੈਲਾਨੀਆਂ ਨੂੰ ਹੋਟਲ ਤੱਕ ਛੱਡਣ ਦਾ ਕੰਮ ਇਹੀ ਡ੍ਰੋਨ ਭਾਵ ਏਅਰ ਟੈਕਸੀਆਂ ਹੀ ਕਰਨਗੀਆਂ। ਡਿਜ਼ਾਈਨਰਾਂ ਦਾ ਆਖਣਾ ਹੈ ਕਿ ਇਹ ਟਾਵਰ ਅਫਰੀਕਾ ਵਿਚ ਲੰਬੀ ਉਮਰ ਵਾਲੇ ਬਾਓਬਾਬ ਦਰੱਖਤ ਤੋਂ ਪ੍ਰੇਰਿਤ ਹਨ। ਟਾਵਰ ਨੂੰ ਤਿਆਰ ਕਰਨ ਵਿਚ ਲੈਮਿਨੇਟੇਡ ਲਕੜੀ ਅਤੇ ਸਟੀਲ ਦਾ ਇਸਤੇਮਾਲ ਕੀਤਾ ਜਾਵੇਗਾ।

ਇਹ ਵੀ ਪੜੋ ਜ਼ਮੀਨ ਅੰਦਰ ਤਬੂਤ 'ਚ 50 ਘੰਟੇ ਤੱਕ ਜਿਉਂਦਾ ਦਫਨ ਰਿਹਾ ਇਹ YouTuber, ਵੀਡੀਓ ਵਾਇਰਲ

PunjabKesari

ਇਕੋ-ਫ੍ਰੈਂਡਲੀ ਟਾਵਰ ਚਾਰਜ ਕਰੇਗਾ ਡ੍ਰੋਨ
ਹਰ ਇਕ ਟਾਵਰ ਵਿਚ ਇਕ ਕੈਫੇ, ਇਕ ਵੇਟਿੰਗ ਰੂਮ ਅਤੇ 2053 ਸਕੁਆਇਰ ਫੁੱਟ ਦਾ ਪੈਨੋਰੇਮਿਕ ਰੈਸਤਰਾਂ ਹੋਵੇਗਾ। ਇਥੇ ਸੈਂਟ੍ਰਲ ਲਿਫਟ ਰਾਹੀਂ ਪਹੁੰਚਿਆ ਜਾ ਸਕੇਗਾ। ਇਕੋ ਫ੍ਰੈਂਡਲੀ ਟਾਵਰ ਦੀ ਛੱਤ 'ਤੇ ਲੱਗੇ ਨਾਨ-ਸੋਲਰ ਪੈਨਲ ਤੋਂ 300 ਕਿਲੋਵਾਟ ਬਿਜਲੀ ਇਕ ਦਿਨ ਵਿਚ ਬਣਾਈ ਜਾ ਸਕੇਗੀ। ਡ੍ਰੋਨ ਨੂੰ ਵੀ ਇਨ੍ਹਾਂ ਟਾਵਰਾਂ ਤੋਂ ਤਿਆਰ ਬਿਜਲੀ ਤੋਂ ਹੀ ਚਾਰਜ ਕੀਤਾ ਜਾਵੇਗਾ।

ਇਹ ਵੀ ਪੜੋ - ਪੇਰੂ 'ਚ ਕਿਸਾਨਾਂ ਨੂੰ ਮਿਲੀ 'ਮੱਕੜੀ-ਦੇਵਤਾ' ਦੀ 3200 ਸਾਲ ਪੁਰਾਣੀ ਪੇਟਿੰਗ

PunjabKesari

ਯੂਰਪ ਵਿਚ ਵੀ ਅਜਿਹੇ ਟਾਵਰ ਬਣਾਉਣ ਦੀ ਪਲਾਨਿੰਗ
ਚੀਨੀ ਕੰਪਨੀ ਹੈਂਗ ਦਾ ਆਖਣਾ ਹੈ ਕਿ ਵਰਟੀਪੋਰਟਸ ਸ਼ਹਿਰਾਂ ਵਿਚ ਏਅਰ ਮੋਬੀਲਿਟੀ ਮਾਰਕਿਟ ਤਿਆਰ ਕਰਨ ਵਿਚ ਅਹਿਮ ਰੋਲ ਅਦਾ ਕਰੇਗਾ। ਟਾਵਰ ਕਿਥੇ ਬਣਾਏ ਜਾਣਗੇ ਇਸ ਦੀ ਅਧਿਕਾਰਕ ਜਾਣਕਾਰੀ ਨਹੀਂ ਜਾਰੀ ਕੀਤੀ ਗਈ। ਹਾਲਾਂਕਿ ਡਿਵੈੱਲਪਰਾਂ ਦਾ ਆਖਣਾ ਹੈ ਕਿ ਇਟਲੀ ਤੋਂ ਇਲਾਵਾ ਯੂਰਪ ਅਤੇ ਸਾਊਥ ਈਸਟ ਏਸ਼ੀਆ ਵਿਚ ਵੀ ਅਜਿਹੇ ਟਾਵਰ ਬਣਾਉਣ ਦੀ ਪਲਾਨਿੰਗ ਕੀਤੀ ਜਾ ਰਹੀ ਹੈ।

ਇਹ ਵੀ ਪੜੋ ਕੋਰੋਨਾ : ਅਮਰੀਕਾ 'ਚ ਮਿਲੇ UK ਵੈਰੀਐਂਟ ਦੇ 11 ਹਜ਼ਾਰ ਮਾਮਲੇ, ਮਾਹਿਰਾਂ ਨੇ ਜਤਾਈ ਚਿੰਤਾ


Khushdeep Jassi

Content Editor

Related News